ਅਭਿਨੰਦਨ ਦੀ ਵਾਪਸੀ ''ਤੇ ਖੁਸ਼ ਹੋਏ ਪੰਜਾਬੀ ਸਿਤਾਰੇ, ਕੀਤੇ ਇਹ ਟਵੀਟ

3/1/2019 11:56:50 AM

ਜਲੰਧਰ (ਬਿਊਰੋ) : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ 'ਚ ਤਣਾਅ ਬਣਿਆ ਹੋਇਆ ਹੈ। ਭਾਰਤ ਦੇ ਭਾਰੀ ਦਬਾਅ ਅੱਗੇ ਪਾਕਿਸਤਾਨੀ ਸਰਕਾਰ ਨੂੰ ਝੁਕਣਾ ਪਿਆ। ਪਾਕਿਸਤਾਨੀ ਲੜਾਕੂ ਜਹਾਜ਼ ਐੱਫ-16 ਨੂੰ ਮਾਰ ਡਿੱਗਾਉਣ ਤੋਂ ਬਾਅਦ ਪਾਇਲਟ ਅਭਿਨੰਦਨ ਦਾ ਫਾਈਟਰ ਪਲੇਨ ਮਿਗ ਵੀ ਕਰੈਸ਼ ਹੋ ਗਿਆ ਸੀ, ਜਿਸ ਤੋਂ ਬਾਅਦ ਅਭਿਨੰਦਨ ਦਾ ਪੈਰਾਸ਼ੂਟ ਪੀ. ਓ. ਕੇ. 'ਚ ਜਾ ਡਿੱਗਾ।

 

 
 
 
 
 
 
 
 
 
 
 
 
 
 

#nowar #peace

A post shared by Darshan Aulakh (@darshan_aulakh) on Feb 28, 2019 at 8:33am PST

ਇਸ ਤੋਂ ਬਾਅਦ ਪਾਕਿਸਤਾਨੀ ਫੌਜਾਂ ਨੇ ਅਭਿਨੰਦਨ ਨੂੰ ਆਪਣੇ ਕਬਜ਼ੇ 'ਚ ਕਰ ਲਿਆ, ਜੋ ਕਿ ਅੱਜ ਰਿਹਾਅ ਹੋ ਰਹੇ ਹਨ। ਇਸ ਨੂੰ ਲੈ ਕੇ ਪਾਲੀਵੁੱਡ ਸਿਤਾਰਿਆਂ 'ਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।

 

 
 
 
 
 
 
 
 
 
 
 
 
 
 

War dunia ch kite vi hoye ,ohda nuksaan hi hai ,kise nu vi koi faida nhi hunda ,meri vi ehi ardaas hai ke peace banya rhe ,taki dovè punjaba de lok ,india te pakistan de lok suffer na karan .... wing com. Abhinandan varthaman finally coming back to india we appreciate this peace initiative ... “We will leave the congratulatory tomorrow, not be considered as our weakness, it's our peace initiative - Imran Khan" We appreciate this move 🙏#saynotowar let peace prevail .... War ends in death ,tragedy and loss ,killing each other is not a solution ,its the soldiers who die unnecessarily ,spread more peace and less hatred 🙏

A post shared by Nimrat Khaira (@nimratkhairaofficial) on Feb 28, 2019 at 4:27am PST

ਜੀ ਹਾਂ, ਹਾਲ ਹੀ 'ਚ ਪੰਜਾਬੀ ਮਸ਼ਹੂਰ ਗਾਇਕਾ ਨਿਮਰਤ ਖਹਿਰਾ ਤੇ ਗਾਇਕ ਲਖਵਿੰਦਰ ਵਡਾਲੀ ਅਤੇ ਐਕਟਰ ਦਰਸ਼ਨ ਔਲਖ ਵਲੋਂ ਆਪਣੇ-ਆਪਣੇ ਇੰਸਟਾਗ੍ਰਾਮ 'ਤੇ ਅਭਿਨੰਦਨ ਦੀ ਵਾਪਸੀ 'ਤੇ ਖੁਸ਼ੀ ਜ਼ਾਹਿਰ ਕੀਤੀ ਗਈ ਹੈ। ਅਭਿਨੰਦਨ ਦੀ ਬਹਾਦਰੀ ਨੂੰ ਪੂਰਾ ਦੇਸ਼ ਸਲਾਮ ਕਰ ਰਿਹਾ ਹੈ। 

 

 
 
 
 
 
 
 
 
 
 
 
 
 
 

HELLO EVERYONE ITS A GREAT NEWS FOR ALL INDIANS .....REALLY APPRECIATE PM IMRAN KHANS DECISION...JAI HIND....🙏 #Lakhwinderwadali

A post shared by Lakhwinder Wadali (@lakhwinderwadaliofficial) on Feb 28, 2019 at 4:29am PST

ਦੱਸਣਯੋਗ ਹੈ ਕਿ ਭਾਰਤ ਤੇ ਅੰਤਰ ਰਾਸ਼ਟਰੀ ਦਬਾਅ 'ਚ ਬੀਤੇ ਦਿਨੀਂ ਪਾਕਿਸਤਾਨ ਦੀ ਸੰਸਦ 'ਚ ਇਮਰਾਨ ਖਾਨ ਨੇ ਕਿਹਾ ਕਿ ਉਹ ਅਭਿਨੰਦਨ ਨੂੰ ਛੱਡ ਰਹੇ ਹਨ। ਅਜਿ ਵਾਹਗਾ ਬਾਰਡਰ ਰਾਹੀਂ ਅਭਿਨੰਦਨ ਵਾਪਸ ਪਰਤਣਗੇ। 
 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News