ਸਿੱਖ ਦੰਗਿਆਂ ’ਤੇ ਆਧਾਰਿਤ ਹੋਵੇਗੀ ‘ਲਾਲ ਸਿੰਘ ਚੱਢਾ’

7/28/2019 9:05:55 AM

ਮੁੰਬਈ(ਬਿਊਰੋ)- ਐਕਸਪੈਰੀਮੈਂਟ ·ਕਰਨ ਲਈ ਜਾਣੇ ਜਾਂਦੇ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮੀਰ ਖਾਨ ਦੀ ਆਉਣ ਵਾਲੀ ਫਿਲਮ ‘ਲਾਲ ਸਿੰਘ ਚੱਢਾ’ ਦੇ ਸਾਲ 1984 ਵਿਚ ਹੋਏ ਸਿੱਖ ਦੰਗੀਆਂ ’ਤੇ ਆਧਾਰਿਤ ਹੋਣ ਦੀ ਚਰਚਾ ਹੈ। ਪਹਿਲਾਂ ·ਕਿਹਾ ਜਾ ਰਿਹਾ ਸੀ ਕਿ ਆਮਿਰ ਦੀ ਇਸ ਫਿਲਮ ’ਚ ‘1992’ ਵਿਚ ਹੋਏ ਵਿਵਾਦਿਤ ਢਾਂਚਾ ਤਬਾਹ ਦੀ ਕ·ਹਾਣੀ ਦੱਸੀ ਜਾਵੇਗੀ। ਜਦੋਂ ਕਿ ਹੁਣ ਇਨ੍ਹਾਂ ਖਬਰਾਂ ਨੂੰ ਗਲਤ ਦੱਸਿਆ ਜਾ ਰਿਹਾ ਹੈ।
PunjabKesari
ਹੁਣ ਚਰਚਾ ਹੋ ਰਹੀ ਹੈ ਕਿ ਇਹ ਫਿਲਮ ਸਾਲ 1984 ’ਚ ਭੜਕੇ ਸਿੱਖ ਦੰਗਿਆਂ ’ਤੇ ਆਧਾਰਿਤ ਹੈ, ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ਭਰ ਵਿਚ ਸਿੱਖ ਭਾਈਚਾਰੇ ਖਿਲਾਫ ਦੰਗੇ ਭੜਕ ਗਏ ਸਨ। ਫਿਲਮ ਦੀ ਸ਼ੂਟਿੰਗ ਅਜੇ ਸ਼ੁਰੂ ਨਹੀਂ ਹੋਈ ਹੈ ਅਤੇ ਸ਼ੂਟਿੰਗ ਸ਼ੁਰੂ ਹੋਣ ਜਾਂ ਰਿਲੀਜ਼ ਹੋਣ ਤੋਂ ਬਾਅਦ ਹੀ ਫਿਲਮ ਦੇ ਪਲਾਟ ਨਾਲ ਜੁਡ਼ੀ ਜਾਣਕਾਰੀ ਸਾਹਮਣੇ ਆ ਸਕੇਗੀ। ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ 2020 ਵਿਚ ਰਿਲੀਜ਼ ਹੋ ਸਕਦੀ ਹੈ। ਇਸ ਫਿਲਮ ਵਿਚ ਕਰੀਨਾ ਕਪੂਰ ਖਾਨ ਲੀਡ ਰੋਲ ਵਿਚ ਵਿਖਾਈ ਦੇ ਸਕਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News