ਕੱਲ ਤੋ ਆਮਿਰ ਖਾਨ ਪੰਜਾਬ ’ਚ ਸ਼ੁਰੂ ਕਰਨਗੇ ਫਿਲਮ ‘ਲਾਲ ਸਿੰਘ ਚੰਢਾ’ ਦੀ ਸ਼ੂਟਿੰਗ

11/8/2019 3:33:56 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਲਾਲ ਸਿੰਘ ਚੰਢਾ’ ਨਾਲ ਸੁਰਖੀਆਂ ਦਾ ਹਿੱਸਾ ਬਣੇ ਹੋਏ ਹਨ। ਹਾਲ ਹੀ ਫਿਲਮ ਦਾ ਲੋਗੋ ਜਾਰੀ ਕਰਨ ਤੋਂ ਬਾਅਦ, ਹੁਣ ਆਮਿਰ ਖਾਨ ‘ਲਾਲ ਸਿੰਘ ਚੰਢਾ’ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹਨ। ਦੱਸ ਦੇਈਏ ਕਿ ਅਭਿਨੇਤਾ ਲੰਬੇ ਸਮੇਂ ਤੋਂ ਆਪਣੇ ਕਿਰਦਾਰ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਸਨ ਅਤੇ ਹੁਣ ਆਪਣੇ ਕਿਰਦਾਰ ਵਿਚ ਢੱਲਣ ਲਈ ਤਿਆਰ ਹਨ, ਜਿਸ ਲਈ ਐਕਟਰ ਅੱਜ ਪੰਜਾਬ ਲਈ ਰਵਾਨਾ ਹੋ ਰਹੇ ਹਨ ਅਤੇ ਕੱਲ ਤੋਂ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਕਰਨਗੇ।
PunjabKesari
ਉਥੇ ਹੀ ਫਿਲਮ ਦੀ ਮੁੱਖ ਅਭਿਨੇਤਰੀ ਕਰੀਨਾ ਕਪੂਰ ਖਾਨ ਇਕ ਦਿਨ ਬਾਅਦ ਯਾਨੀ 9 ਨਵੰਬਰ ਨੂੰ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ। ਆਮਿਰ ਖਾਨ ਅਤੇ ਕਰੀਨਾ ਕਪੂਰ ਖਾਨ ਫਿਲਮ ‘ਲਾਲ ਸਿੰਘ ਚੰਢਾ’ ਨਾਲ ਲੰਬੇ ਸਮੇਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰ ਰਹੇ ਹਨ। ਫਿਲਮ ਅਗਲੇ ਸਾਲ 2020 ’ਚ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News