ਫਿਰ ਆਹਮੋ ਸਾਹਮਣੇ ਹੋਣਗੇ ਰਸ਼ਮੀ ਤੇ ਸਿਧਾਰਥ, ਹੋਵੇਗਾ ਹਾਈ ਵੋਲਟੇਜ ਡਰਾਮਾ

11/8/2019 4:37:33 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਰਸ਼ਮੀ ਦੇਸਾਈ ਅਤੇ ਸਿਧਾਰਥ ਸ਼ੁਕਲਾ ਵਿਚਕਾਰ ਦਾ ਵਿਵਾਦ ਹੁਣ ਤੱਕ ਸਸਪੈਂਸ ਬਣਿਆ ਹੋਇਆ ਹੈ। 1 ਮਹੀਨੇ ਬਾਅਦ ਵੀ ਦੋਵਾਂ ਦੀ ਨਫਰਤ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਸੀਕਰੇਟ ਰੂਮ ’ਚੋਂ ਵਾਪਸ ਆਉਣ ਤੋਂ ਬਾਅਦ ਰਸ਼ਮੀ ਦੇਸਾਈ ਅਤੇ ਸਿਧਾਰਥ ਸ਼ੁਕਲਾ ਵਿਚਕਾਰ ਫਿਰ ਤੋਂ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ। ਦੋਵੇਂ ਇਕ ਵਾਰ ਲੜਦੇ ਨਜ਼ਰ ਆ ਰਹੇ ਹਨ। ਸ਼ੁੱਕਰਵਾਰ ਯਾਨਿ ਅੱਜ ਰਸ਼ਮੀ-ਸਿਧਾਰਥ ਵਿਚਕਾਰ ਤਿੱਖੀ ਬਹਿਸ ਹੋਵੇਗੀ। ਕਲਰਸ ਦੇ ਟਵਿਟਰ ’ਤੇ ਅਪਕਮਿੰਗ ਐਪੀਸੋਡ ਦਾ ਪ੍ਰੋਮੋ ਸ਼ੇਅਰ ਕੀਤਾ ਗਿਆ ਹੈ। ਜਿਸ ਵਿਚ ਸਿਧਾਰਥ-ਰਸ਼ਮੀ ਕਿਚਨ ਡਿਊਟੀ ਨੂੰ ਲੈ ਕੇ ਆਪਸ ਵਿਚ ਲੜਦੇ ਦਿਖਾਈ ਦੇ ਰਹੇ ਹਨ। ਜਿੱਥੇ ਪਹਿਲਾਂ ਰਸ਼ਮੀ ਸਿਧਾਰਥ ਨਾਲ ਬਹਿਸ ਕਰਨ ਤੋਂ ਬੱਚਦੀ ਸੀ ਪਰ ਉਥੇ ਹੀ ਹੁਣ ਰਸ਼ਮੀ ਸਿਧਾਰਥ ਨੂੰ ਮੂੰਹਤੋੜ ਜਵਾਬ ਦਿੰਦੀ ਨਜ਼ਰ ਆ ਰਹੀ ਹੈ।

ਆਖਰ ਕਿਉਂ ਹੋਈ ਰਸ਼ਮੀ-ਸਿਧਾਰਥ ਵਿਚਕਾਰ ਲੜਾਈ?

ਬਿੱਗ ਬੌਸ ਵਿਚ ਸਿਧਾਰਥ ਸ਼ੁਕਲਾ ਨੂੰ ਰਸ਼ਮੀ ਦੇਸਾਈ ਅਤੇ ਦੇਵੋਲੀਨਾ ਨਾਲ ਕਿਚਨ ਡਿਊਟੀ ਦਿੱਤੀ ਗਈ ਹੈ। ਵੀਡੀਓ ਵਿਚ ਸਿਧਾਰਥ ਕਹਿ ਰਹੇ ਹਨ ਕਿ ਮੈਂ ਸਿਰਫ ਚਾਪਿੰਗ ਕਰਾਂਗਾ ਬਾਕੀ ਦੂਜਾ ਪਰਸਨ ਖਾਣਾ ਬਣਾ ਲਵੇਗਾ। ਇਸ ’ਤੇ ਰਸ਼ਮੀ ਨੇ ਕਿਹਾ ਕਿ ਉਹ ਸਿਧਾਰਥ ਨਾਲ ਕੰਮਫਰਟੇਬਲ ਨਹੀਂ ਹੈ। ਅਦਾਕਾਰਾ ਨੂੰ ਤਾਅਨੇ ਮਾਰਦੇ ਹੋਏ ਸਿਧਾਰਥ ਕਹਿੰਦੇ ਹਨ ਤਾਂ ਫਿਰ ਘਰ ਜਾਓ। ਦੋਵਾਂ ਵਿਚਕਾਰ ਕਾਫੀ ਬਹਿਸ ਹੁੰਦੀ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News