ਲਤਾ ਮੰਗੇਸ਼ਕਰ ਦੀ ਹਾਲਤ ਗੰਭੀਰ, ਬਾਲੀਵੁੱਡ ਸਿਤਾਰਿਆਂ ਨੇ ਟਵੀਟ ਕਰਕੇ ਮੰਗੀਆਂ ਦੁਆਵਾਂ

11/12/2019 3:44:02 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਨੂੰ ਸੋਮਵਾਰ ਸਵੇਰ ਤੋਂ ਸਾਹ ਲੈਣ ਵਿਚ ਪ੍ਰੇਸ਼ਾਨੀ ਆ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਬ੍ਰੀਚ ਕੈਂਡੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਰਿਪੋਰਟ ਮੁਤਾਬਕ ਲਤਾ ਮੰਗੇਸ਼ਕਰ ਨੂੰ ਛਾਤੀ ਵਿਚ ਇਨਫੈਕਸ਼ਨ ਹੋ ਗਈ ਸੀ, ਜਿਸ ਦੇ ਚੱਲਦੇ ਉਨ੍ਹਾਂ ਨੂੰ ਆਈ.ਸੀ.ਯੂ ਵਿਚ ਦਾਖਲ ਕਰਵਾਇਆ ਗਿਆ ਸੀ। ਖਬਰਾਂ ਮੁਤਾਬਕ, ਲਤਾ ਮੰਗੇਸ਼ਕਰ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਨ੍ਹਾਂ 'ਤੇ ਦਵਾਈਆਂ ਦਾ ਅਸਰ ਹੋਲੀ-ਹੋਲੀ ਹੋ ਰਿਹਾ ਹੈ।

ਡਾਕਟਰ ਲਗਾਤਾਰ ਉਨ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਲਤਾ ਜੀ ਦੀ ਤਬੀਅਤ ਖਰਾਬ ਹੋਣ ਕਾਰਨ ਸਾਰਾ ਬਾਲੀਵੁੱਡ ਉਨ੍ਹਾਂ ਲਈ ਦੁਆਵਾਂ ਕਰ ਰਿਹਾ ਹੈ। ਡ੍ਰੀਮ ਗਰਲ ਹੇਮਾ ਮਾਲਿਨੀ ਨੇ ਉਨ੍ਹਾਂ ਦੀ ਖਰਾਬ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਹੈ ਅਤੇ ਟਵੀਟ ਕਰਦਿਆਂ ਉਨ੍ਹਾਂ ਦੇ ਜਲਦ ਠੀਕ ਹੋਣ ਲਈ ਦੁਆ ਕੀਤੀ ਹੈ । ਹੇਮਾ ਨੇ ਟਵੀਟ ‘ਚ ਲਿਖਿਆ ਹੈ, ‘ਲਤਾ ਮੰਗੇਸ਼ਕਰ ਲਈ ਪ੍ਰਾਰਥਨਾ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਤੇ ਖ਼ਬਰਾਂ ‘ਚ ਗੰਭੀਰ ਦੱਸਿਆ ਜਾ ਰਿਹਾ ਹੈ। ਰੱਬ ਤੁਹਾਨੂੰ ਸ਼ਕਤੀ ਦੇਵੇ ਕਿ ਉਹ ਇਸ ਮੁਸੀਬਤ ਤੋਂ ਬਾਹਰ ਆਉਣ ਤੇ ਸਾਡਾ ਸਾਥ ਬਣਿਆ ਰਹੇ। ਭਾਰਤ ਰਤਨ ਲਤਾ ਜੀ ਲਈ ਪੂਰਾ ਦੇਸ਼ ਦੁਆ ਕਰ ਰਿਹਾ ਹੈ।’

ਇਸ ਦੇ ਨਾਲ ਹੀ ਸ਼ਬਾਨਾ ਆਜਮੀ, ਪੂਨਮ ਢਿੱਲੋ ਅਤੇ ਅਦਨਾਨ ਸਾਮੀ ਨੇ ਵੀ ਲਤਾ ਜੀ ਲਈ ਦੁਆ ਕੀਤੀ। ਦੱਸ ਦੇਈਏ ਕਿ ਸੁਰਾਂ ਦੀ ਮਾਹਾਰਾਣੀ ਲਤਾ ਮੰਗੇਸ਼ਕਰ ਨੇ 28 ਸਤੰਬਰ ਨੂੰ ਆਪਣਾ 90ਵਾਂ ਜਨਮਦਿਨ  ਮਨਾਇਆ ਸੀ। ਉੱਥੇ ਹੀ ਉਨ੍ਹਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਲਤਾ ਮੰਗੇਸ਼ਕਰ ਕਰੀਬ 1 ਹਜ਼ਾਰ ਤੋਂ ਵਧ ਹਿੰਦੀ ਗੀਤ ਗਾ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 2001 ’ਚ ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ ਸੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News