ਲਤਾ ਮੰਗੇਸ਼ਕਰ ਦੀ ਸਿਹਤ ''ਚ ਪਹਿਲਾਂ ਨਾਲੋਂ ਕਾਫੀ ਸੁਧਾਰ

11/16/2019 9:13:42 AM

ਮੁੰਬਈ (ਭਾਸ਼ਾ) - ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦੇ ਪਰਿਵਾਰ ਦੇ ਬੁਲਾਰੇ ਨੇ ਕਿਹਾ ਹੈ ਕਿ ਹੁਣ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਕਿਤੇ ਬਿਹਤਰ ਹੈ। ਦੱਸਣਯੋਗ ਹੈ ਕਿ 90 ਸਾਲਾ ਗਾਇਕਾ ਨੂੰ ਸੋਮਵਾਰ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਹੋਣ ਤੋਂ ਬਾਅਦ ਬ੍ਰੀਚ ਕੈਂਡੀ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਪੀ. ਆਰ. ਟੀਮ ਨੇ ਇਕ ਬਿਆਨ ਜਾਰੀ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ, ''ਸਾਨੂੰ ਇਹ ਸੂਚਿਤ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਦੁਆਵਾਂ ਨਾਲ ਲਤਾ ਦੀਦੀ ਦੀ ਸਿਹਤ ਬਿਹਤਰ ਹੋ ਰਹੀ ਹੈ। ਸਾਥ ਦੇਣ ਲਈ ਧੰਨਵਾਦ। ਈਸ਼ਵਰ ਮਹਾਨ ਹੈ।''

ਦੱਸ ਦਈਏ ਕਿ ਆਪਣੇ ਸੱਤ ਦਹਾਕੇ ਦੇ ਕਰੀਅਰ 'ਚ ਲਤਾ ਨੇ ਵੱਖ-ਵੱਖ ਭਾਸ਼ਾਵਾਂ ਦੇ 30 ਹਜ਼ਾਰ ਤੋਂ ਵੱਧ ਗੀਤ ਗਾਏ ਹਨ। ਮੰਗੇਸ਼ਕਰ ਨੂੰ 2001 'ਚ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਲਤਾ ਮੰਗੇਸ਼ਕਰ ਨੇ ਹਿੰਦੀ, ਖੇਤਰੀ ਫਿਲਮਾਂ ਅਤੇ ਵਿਦੇਸ਼ੀ ਫਿਲਮਾਂ 'ਚ ਹਜ਼ਾਰਾਂ ਸਦਾਬਹਾਰ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ। ਉਨ੍ਹਾਂ ਦੀ ਆਖਰੀ ਫਿਲਮ 2004 'ਚ ਬਣੀ ਯਸ਼ ਚੋਪੜਾ ਦੀ ਫਿਲਮ 'ਵੀਰ ਜ਼ਾਰਾ' ਸੀ, ਜਿਸ ਦੇ ਗੀਤ ਸੁਪਰਹਿੱਟ ਹੋਏ। ਇਸ ਸਾਲ 30 ਮਾਰਚ ਨੂੰ ਉਨ੍ਹਾਂ ਭਾਰਤੀ ਫੌਜ ਨੂੰ ਸ਼ਰਧਾਂਜਲੀ ਵਜੋਂ ਗੀਤ 'ਸੌਗੰਧ ਮੁਝੇ ਇਸ ਮਿੱਟੀ ਕੀ' ਗਾਇਆ। 2001 'ਚ ਉਨ੍ਹਾਂ ਨੂੰ ਸਭ ਤੋਂ ਵੱਡੇ ਸਿਵਲੀਅਨ ਐਵਾਰਡ 'ਭਾਰਤ ਰਤਨ' ਨਾਲ ਨਿਵਾਜਿਆ ਗਿਆ।

ਦੱਸਣਯੋਗ ਹੈ ਕਿ ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ 1929 'ਚ ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੋਇਆ ਸੀ। ਗਾਇਕੀ ਤੋਂ ਇਲਾਵਾ ਲਤਾ ਮੰਗੇਸ਼ਕਰ ਨੇ ਅਭਿਨੈ ਵੀ ਕਰ ਚੁੱਕੇ ਹਨ। ਜਨਮ ਦੇ ਸਮੇਂ ਲਤਾ ਮੰਗੇਸ਼ਕਰ ਦਾ ਨਾਂ ਹੇਮਾ ਰੱਖਿਆ ਗਿਆ ਸੀ। ਬਾਅਦ 'ਚ ਪਿਤਾ ਦੇ ਪਲੇਅ ਵਾਲੇ ਕਿਰਦਾਰ ਲਤਿਕਾ ਦੇ ਨਾਂ ਤੋਂ ਉਨ੍ਹਾਂ ਦਾ ਨਾਂ ਲਤਾ ਹੋ ਗਿਆ, ਜਿੱਥੇ ਤੱਕ ਗੱਲ ਉਨ੍ਹਾਂ ਦੇ ਸਰਨੇਮ ਦੀ ਹੈ ਤਾਂ ਉਨ੍ਹਾਂ ਦਾ ਪਿੰਡ ਮੰਗੇਸ਼ੀ ਦੇ ਨਾਂ ਤੋਂ ਹੈ, ਜੋ ਉਨ੍ਹਾਂ ਦਾ ਸਰਨੇਮ ਮੰਗੇਸ਼ਕਰ ਬਣ ਗਿਆ। ਲਤਾ ਨੇ ਪਹਿਲੀ ਵਾਰ 1942 'ਚ ਮਰਾਠੀ ਫਿਲਮ 'ਕਿਤੀ ਹਸਾਲ' ਲਈ ਗੀਤ ਗਾਇਆ ਸੀ। ਲਤਾ ਮੰਗੇਸ਼ਕਰ ਦਾ ਭਰਾ ਹ੍ਰਦਯਨਾਥ ਮੰਗੇਸ਼ਕਰ ਅਤੇ ਉਨ੍ਹਾਂ ਦੀਆਂ ਭੈਣਾ ਉਸ਼ਾ ਮੰਗੇਸ਼ਕਰ, ਮੀਨਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ ਸਭ ਨੇ ਸੰਗੀਤ ਨੂੰ ਆਪਣਾ ਕਰੀਅਰ ਚੁਣਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News