ਅਮਰੀਕਾ ''ਚ ਪ੍ਰਿਯੰਕਾ ਚੋਪੜਾ ਨੇ ਖਰੀਦਿਆ 144 ਕਰੋੜ ਦਾ ਬੰਗਲਾ, ਖੂਬੀਆਂ ਨੇ ਹੈਰਾਨ ਕਰਨ ਵਾਲੀਆਂ

11/16/2019 9:55:55 AM

ਮੁੰਬਈ (ਬਿਊਰੋ) — ਦੇਸੀ ਗਰਲ ਪ੍ਰਿਯੰਕਾ ਚੋਪੜਾ ਜੋਨਸ ਅਤੇ ਨਿੱਕ ਜੋਨਸ ਹਾਲੀਵੁੱਡ ਬਾਲੀਵੁੱਡ ਦੀ ਇਹ ਜੋੜੀ ਕਿਸੇ ਨਾ ਕਿਸੇ ਵਜ੍ਹਾ ਦੇ ਚਲਦਿਆਂ ਸੁਰਖੀਆਂ 'ਚ ਬਣੀ ਹੀ ਰਹਿੰਦੀ ਹੈ। ਹਾਲਾਂਕਿ ਇਸ ਵਾਰ ਪ੍ਰਿਯੰਕਾ ਚੋਪੜਾ ਦਾ ਫੈਨਸ ਲਈ ਇਕ ਵੱਡੀ ਖੁਸ਼ਖਬਰੀ ਹੈ। ਦਰਅਸਲ ਪ੍ਰਿਯੰਕਾ ਅਤੇ ਨਿੱਕ ਜੋਨਸ ਨੇ ਅਮਰੀਕਾ ਦੇ ਲਾਸ ਏਂਜਲਸ 'ਚ ਨਵਾਂ ਘਰ ਖਰੀਦਿਆ ਹੈ, ਜਿਸ ਦੀ ਕੀਮਤ ਸੁਣ ਕੇ ਇਕ ਵਾਰ ਤਾਂ ਹਰ ਕੋਈ ਹੱਕਾ ਬੱਕਾ ਰਹਿ ਜਾਂਦਾ ਹੈ।

ਮੀਡੀਆ ਰਿਪੋਰਟਾਂ ਦੇ ਮੁਤਾਬਿਕ ਨਿੱਕ ਅਤੇ ਪ੍ਰਿਯੰਕਾ ਚੋਪੜਾ ਨੇ ਲਾਸ ਏਂਜਲਸ 'ਚ 20,000 ਵਰਗ ਫੁੱਟ ਦੀ ਸੰਪਤੀ ਖਰੀਦੀ ਹੈ। ਇਸ ਪ੍ਰਾਪਰਟੀ ਦੀ ਕੀਮਤ 20 ਮਿਲੀਅਨ ਡਾਲਰ ਹੈ, ਜਿਹੜੀ ਭਾਰਤੀ ਕਰੰਸੀ 'ਚ 144 ਕਰੋੜ ਰੁਪਏ ਬਣਦੀ ਹੈ। ਰਿਪੋਰਟਾਂ ਮੁਤਾਬਿਕ ਜੋਨਸ ਭਰਾ ਲਾਸ ਏਂਜਲਸੇ ਨਾਲ ਲੱਗਦੀ ਐਨਸਿਨੋ ਨਾਮ ਦੀ ਜਗ੍ਹਾ 'ਤੇ ਕਾਫੀ ਨਿਵੇਸ਼ ਕਰ ਰਹੇ ਹਨ। ਸਾਰੇ ਭਰਾਵਾਂ ਨੇ ਮਿਲ ਕੇ ਉਸ ਜਗ੍ਹਾ 'ਤੇ ਹੁਣ ਤੱਕ 34.1 ਮਿਲੀਅਨ ਡਾਲਰ ਨਿਵੇਸ਼ ਕੀਤੇ ਹਨ।


ਮੀਡੀਆ ਰਿਪੋਰਟਾਂ ਮੁਤਾਬਿਕ ਜਿਹੜਾ ਘਰ ਨਿੱਕ ਅਤੇ ਪ੍ਰਿਯੰਕਾ ਨੇ ਖਰੀਦਿਆ ਉਸ 'ਚ 7 ਬੈੱਡਰੂਮ ਅਤੇ 11 ਬਾਥਰੂਮ ਹਨ। 2018 'ਚ ਨਿੱਕ ਅਤੇ ਪ੍ਰਿਯੰਕਾ ਚੋਪੜਾ ਵਿਆਹ ਦੇ ਬੰਧਨ 'ਚ ਬੱਝੇ ਸੀ। ਵਿਆਹ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਇਕ ਇੰਟਰਵਿਊ 'ਚ ਕਿਹਾ ਸੀ, ਜਿਹੜੇ ਕੰਮ ਉਨ੍ਹਾਂ ਅੱਗੇ ਕਰਨੇ ਹਨ ਉਨ੍ਹਾਂ 'ਚ 'ਘਰ ਖਰੀਦਣਾ ਅਤੇ ਮਾਂ ਬਣਨਾ ਲਿਸਟ 'ਚ ਸ਼ਾਮਲ ਹਨ। ਹੁਣ ਘਰ ਤਾਂ ਨਿੱਕ ਅਤੇ ਪ੍ਰਿਯੰਕਾ ਚੋਪੜਾ ਨੇ ਖਰੀਦ ਲਿਆ ਹੈ ਹੁਣ ਦੇਖਣਾ ਹੋਵੇਗਾ ਹੋਰ ਖੁਸ਼ਖਬਰੀਆਂ ਕਦੋਂ ਤੱਕ ਦਿੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News