ਹਸਪਤਾਲ ਤੋਂ ਘਰ ਪਰਤੀ ਲਤਾ ਮੰਗੇਸ਼ਕਰ, ਟਵੀਟ 'ਤੇ ਲਿਖੀਆਂ ਇਹ ਗੱਲਾਂ

12/8/2019 8:07:48 PM

ਮੁੰਬਈ (ਏਜੰਸੀ)- ਸੁਰਾਂ ਦੀ ਮੱਲਿਕਾ ਕਹੀ ਜਾਣ ਵਾਲੀ ਲਤਾ ਮੰਗੇਸ਼ਕਰ ਪਿਛਲੇ 28 ਦਿਨਾਂ ਤੋਂ ਹਸਪਤਾਲ ਵਿਚ ਦਾਖਲ ਸੀ। ਲਤਾ ਮੰਗੇਸ਼ਕਰ ਐਤਵਾਰ ਨੂੰ ਘਰ ਪਰਤ ਆਈ ਹੈ। ਉਨ੍ਹਾਂ ਨੇ ਘਰ ਵਾਪਸੀ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਕੇ ਦਿੱਤੀ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨਿਮੋਨੀਆ ਹੋਇਆ ਸੀ।
ਉਨ੍ਹਾਂ ਨੇ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਫਰਿਸ਼ਤਾ ਦੱਸਿਆ ਅਤੇ ਨਾਲ ਹੀ ਉਨ੍ਹਾਂ ਲਈ ਪ੍ਰਾਰਥਨਾ ਕਰਨ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ। ਹਸਪਤਾਲ ਤੋਂ ਘਰ ਪਰਤਣ ਤੋਂ ਬਾਅਦ ਲਤਾ ਮੰਗੇਸ਼ਕਰ ਨੇ ਕਿਹਾ ਕਿ ਨਮਸਕਾਰ, ਪਿਛਲੇ 28 ਦਿਨਾਂ ਤੋਂ ਮੈਂ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖਲ ਸੀ। ਮੈਨੂੰ ਨਿਮੋਨੀਆ ਹੋਇਆ ਸੀ। ਡਾਕਟਰ ਚਾਹੁੰਦੇ ਸਨ ਕਿ ਮੈਂ ਪੂਰੀ ਤਰ੍ਹਾਂ ਠੀਕ ਹੋ ਜਾਵਾਂ ਫਿਰ ਘਰ ਜਾਵਾਂ। ਅੱਜ ਮੈਂ ਘਰ ਵਾਪਸ ਆ ਗਈ ਹਾਂ। ਪ੍ਰਮਾਤਮਾ ਤੇ ਸਾਈਂ ਬਾਬਾ ਦੇ ਆਸ਼ੀਰਵਾਦ ਅਤੇ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਦੁਆਵਾਂ ਨਾਲ ਮੈਂ ਠੀਕ ਹਾਂ। ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦੀ ਹਾਂ। ਇਸ ਮਗਰੋਂ ਲਤਾ ਮੰਗੇਸ਼ਕਰ ਨੇ ਦੂਜਾ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਲਿਖਿਆ ਕਿ ਮੇਰੇ ਬ੍ਰੀਚ ਕੈਂਡੀ ਹਸਪਤਾਲ ਦੇ ਡਾਕਟਰ ਸਚਮੁਚ ਫਰਿਸ਼ਤੇ ਹਨ। ਇਥੋਂ ਦਾ ਸਾਰੇ ਕਰਮਚਾਰੀ ਵਰਗ ਵੀ ਬਹੁਤ ਚੰਗਾ ਹੈ। ਤੁਹਾਡਾ ਸਭ ਦਾ ਮੈਂ ਮੁੜ ਤੋਂ ਧਨਵਾਦੀ ਹਾਂ। ਮੈਂ ਪਿਆਰ ਅਤੇ ਆਸ਼ੀਰਵਾਦ ਅਜਿਹੇ ਹੀ ਬਣਾ ਰਹੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunny Mehra

This news is Edited By Sunny Mehra

Related News