ਫਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ, ਪ੍ਰਸਿੱਧ ਅਦਾਕਾਰਾ ਨਿਮੀ ਦਾ ਹੋਇਆ ਦਿਹਾਂਤ

3/26/2020 8:01:12 AM

ਜਲੰਧਰ (ਵੈੱਬ ਡੈਸਕ) - ਬੀਤੇ ਦੌਰ ਦੀ ਪ੍ਰਸਿੱਧ ਅਦਾਕਾਰਾ ਨਿਮੀ ਦਾ ਮੁੰਬਈ ਵਿਚ ਦਿਹਾਂਤ ਹੋ ਜੀ=ਗਿਆ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਸੀ। ਉਹਨਾਂ ਦੀ ਉਮਰ 88 ਸਾਲ ਸੀ। ਮੁੰਬਈ ਦੇ ਸਰਲਾ ਨਰਸਿੰਗ ਹੋਮ ਵਿਚ ਸ਼ਾਮ 6 ਵਜੇ ਦੇ ਕਰੀਬ ਉਹਨਾਂ ਨੇ ਆਖਰੀ ਸਾਹ ਲਿਆ। ਨਿਮੀ ਨੇ 16 ਸਾਲ ਫ਼ਿਲਮਾਂ ਵਿਚ ਕੰਮ ਕੀਤਾ। ਸਾਲ 1949 ਤੋਂ ਲੈ ਕੇ 1965 ਤੱਕ ਉਹ ਫ਼ਿਲਮਾਂ ਵਿਚ ਸਰਗਰਮ ਰਹੀ। ਉਨ੍ਹਾਂ ਨੇ ਆਪਣੇ ਦੌਰ ਦੀਆਂ ਬਹਿਤਰੀਨ ਅਦਾਕਾਰਾ ਦੇ ਤੌਰ ਤੇ ਪ੍ਰਸਿੱਧ ਸੀ। ਉਨ੍ਹਾਂ ਦਾ ਅਸਲ ਨਾਂ ਨਵਾਬ ਬਾਨੋ ਸੀ। ਨਿਮੀ ਨੇ ਐੱਸ. ਅਲੀ ਰਾਜਾ ਨਾਲ ਵਿਆਹ ਕਰਵਾਇਆ ਸੀ, ਜਿਨ੍ਹਾਂ ਦਾ ਸਾਲ 2007 ਵਿਚ ਦਿਹਾਂਤ ਹੋ ਗਿਆ ਸੀ।

ਦੱਸਣਯੋਗ ਹੈ ਕਿ ਨਿਮੀ ਨੂੰ ਰਾਜਕਪੂਰ ਦੀ ਪਹਿਲੀ ਖੋਜ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਹੀ ਨਵਾਬ ਬਾਨੋ ਦਾ ਨਾਂ ਬਦਲ ਕੇ ਨਿਮੀ ਰੱਖਿਆ ਸੀ। ਰਾਜਕਪੂਰ ਨੇ ਉਨ੍ਹਾਂ ਨੂੰ ਆਪਣੀ ਫਿਲਮ ਬਰਸਾਤ ਵਿਚ ਬ੍ਰੇਕ ਦਿੱਤਾ ਸੀ। ਇਸ ਫਿਲਮ ਦੇ ਹਿੱਟ ਹੋਣ ਤੋਂ ਬਾਅਦ ਨਿਮੀ ਨੇ ਕਈ ਫ਼ਿਲਮਾਂ ਵਿਚ ਕੰਮ ਕੀਤਾ।  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News