ਇਹ ਹਨ ਬਾਲੀਵੁੱਡ ਦੀਆਂ ਸਭ ਤੋਂ ਮਹਿੰਗੀਆਂ ਫਿਲਮਾਂ, ਇਕ ਸੀਨ ਕਰਨ ਲਈ ਲੱਗੇ ਕਰੋੜਾਂ ਰੁਪਏ

11/17/2019 3:18:25 PM

ਮੁੰਬਈ(ਬਿਊਰੋ)- ਅਗਲੇ ਸਾਲ ਆਉਣ ਵਾਲੀਆਂ ਕੁਝ ਫਿਲਮਾਂ ਨਾਲ ਬਾਲੀਵੁੱਡ ਇਤਿਹਾਸ ਬਣਾਉਣ ਜਾ ਰਹੀਆਂ ਹਨ। ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਆਉਣ ਵਾਲੀ ਫਿਮਲ ‘ਬ੍ਰਹਮਾਸਤਰ’ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਦੱਸੀ ਜਾ ਰਹੀ ਹੈ। ਹੁਣ ਬਾਲੀਵੁੱਡ ਉਸ ਮੁਕਾਮ ’ਤੇ ਹੈ, ਜਿੱਥੇ ਫਿਲਮਾਂ ’ਚ ਕਿਸੇ ਇਕ ਸੀਨ ਲਈ 20 ਤੋਂ 90 ਕਰੋੜ ਤੱਕ ਖਰਚ ਕੀਤੇ ਜਾ ਰਹੇ ਹਨ। ਫਿਲਮ ‘ਸਾਹੋ’ ’ਚ ਪ੍ਰਭਾਸ ਨੇ ਜਿਸ ਐਕਸ਼ਨ ਸੀਨ ’ਚ 37 ਕਾਰਾਂ ਅਤੇ 5 ਟਰੱਕ ਤੋੜੇ ਸਿਰਫ ਉਸ ਸੀਨ ’ਤੇ 90 ਕਰੋੜ ਰੁਪਏ ਖਰਚ ਹੋਏ ਸੀ। ਤਿੰਨ ਵੱਡੇ ਸਟਾਰ ਅਜੈ ਦੇਵਗਨ, ਰਾਮ ਚਰਨ ਅਤੇ ਜੂਨੀਅਰ ਐੱਨਟੀਆਰ ਦੀ ਜੋੜੀ ’ਚ ਬਣ ਰਹੀ ‘ਟ੍ਰਿਪਲ ਆਰ’ ਫਿਲਮ ਵੀ ਅਗਲੇ ਸਾਲ ਦੀ ਟਾਪ ਮਹਿੰਗੀਆਂ ਫਿਲਮਾਂ ’ਚੋਂ ਇਕ ਹੈ। ਫਿਲਮ ਦਾ ਬਜਟ ਕਰੀਬ 400 ਕਰੋੜ ਰੁਪਏ ਹੈ। ਇਤਿਹਾਸ ਦੀ ਕਹਾਣੀ ’ਤੇ ਬਣ ਰਹੀ ਇਸ ਫਿਲਮ ਦੇ ਸਿਰਫ ਇਕ ਐਂਟਰੀ ਸੀਨ ਵਿਚ 40 ਕਰੋੜ ਰੁਪਏ ਖਰਚ ਕੀਤੇ ਜਾਣਗੇ। ’ਰੋਬੋਟ’ ਦੇ ਸੀਕਵਲ ‘2.0’ ਦਾ ਕਲਾਈਮੇਕਸ ਕੌਣ ਭੁੱਲ ਸਕਦਾ ਹੈ। ਅਕਸ਼ੈ ਕੁਮਾਰ ਅਤੇ ਰਜਨੀਕਾਂਤ ਦੀ ਲੜਾਈ ਦੇ ਇਸ ਸੀਨ ’ਤੇ 20 ਕਰੋੜ ਰੁਪਏ ਖਰਚ ਕੀਤੇ ਗਏ ਸੀ। ਇਸ ਦੇ ਨਾਲ ਹੀ ਫਿਲਮ ਪ੍ਰੋਡਿਊਸਰ ਆਨੰਦ ਪੰਡਤ ਕਰਦੇ ਹਨ ਕਿ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦੀ ਫਿਲਮ ‘ਟੋਟਲ ਧਮਾਲ’ ਦਾ ਕੁੱਲ ਬਜਟ 108 ਕਰੋੜ ਰੁਪਏ ਸੀ। ਪੂਰੀ ਫਿਲਮ ਮੁੰਬਈ ’ਚ ਸ਼ੂਟ ਹੋਈ ਸੀ ਪਰ ਇਸ ’ਚ ਕੁਝ ਸੀਨ ਆਬੂਧਾਬੀ ਅਤੇ ਲੰਡਨ ਦੇ ਸੀ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News