Corona Mumbai: ''ਕੋਰੋਨਾ'' ਮਰੀਜ਼ ਮਿਲਣ ਤੋਂ ਬਾਅਦ ਲੋਖੰਡਵਾਲਾ ''ਚ ਅਹਾਨਾ ਕੁਮਰਾ ਤੇ ਸੁਸ਼ਾਂਤ ਸਿੰਘ ਦੀ ਬਿਲਡਿੰਗ ਸੀਲ
4/4/2020 10:18:49 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਹੁਣ ਭਾਰਤ ਵਿਚ ਇਸ ਬਿਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ, ਜਿਸ ਨੂੰ ਦੇਖਦੇ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ 21 ਦਿਨਾਂ ਲਈ 'ਲੌਕ-ਡਾਊਨ' ਕਰਨ ਦੀ ਅਪੀਲ ਕੀਤੀ ਸੀ। ਹੁਣ ਤਕ ਇਸ ਖ਼ਤਰਨਾਕ ਵਾਇਰਸ ਨਾਲ ਲੱਖਾਂ ਲੋਕਾਂ ਨੇ ਆਪਣੀ ਜਾਨ ਗੁਵਾਹ ਲਈ ਹੈ ਅਤੇ ਕਈ ਲੋਕ ਇਸ ਨਾ-ਮੁਰਾਦ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ। ਹਾਲ ਹੀ ਵਿਚ ਮੁੰਬਈ ਦੇ ਬ੍ਰਹਿਨਮੁੰਬਈ ਮੁਨੀਸੀਪਲ ਕਾਰਪੋਰੇਸ਼ਨ (ਬੀ.ਐੱਮ.ਸੀ.) ਵਿਚ 'ਕੋਰੋਨਾ' ਪੀੜਤ ਮਿਲਿਆ ਹੈ, ਜਿਸ ਤੋਂ ਬਾਅਦ ਅਦਾਕਾਰਾ ਅਹਾਨਾ ਕੁਮਰਾ ਅਤੇ ਅਦਾਕਾਰ ਸੁਸ਼ਾਂਤ ਸਿੰਘ ਦੀ ਸੁਸਾਇਟੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਅਦਾਕਾਰਾ ਅਹਾਨਾ ਆਪਣੇ ਮਾਤਾ-ਪਿਤਾ ਨਾਲ ਇਸ ਬਿਲਡਿੰਗ ਵਿਚ ਰਹਿੰਦੀ ਹੈ ਪਰ ਉਹ 'ਲੌਕ ਡਾਊਨ' ਕਰਕੇ ਉਹ ਆਪਣੀ ਭੈਣ ਦੇ ਘਰ ਘਟਕੋਪਰ ਵਿਚ ਰਹਿ ਰਹੀ ਹੈ। ਜਿਵੇਂ ਹੀ ਉਸ ਨੂੰ ਆਪਣੀ ਬਿਲਡਿੰਗ ਵਿਚ 'ਕੋਰੋਨਾ' ਪੀੜਤ ਹੋਣ ਦੀ ਖ਼ਬਰ ਮਿਲੀ, ਉਹ ਆਪਣੇ ਪਰਿਵਾਰ ਲਈ ਚਿੰਤਿਤ ਹੋ ਗਈ।
ਦੱਸਣਯੋਗ ਹੈ ਕਿ ਹਿੰਦੀ ਸਿਨੇਮਾ ਦੇ ਅਦਾਕਾਰ ਸੁਸ਼ਾਂਤ ਸਿੰਘ ਵੀ ਇਸੇ ਬਿਲਡਿੰਗ ਵਿਚ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ, ''ਅਸੀਂ ਸਰਕਾਰ ਦੇ ਦਿੱਤੇ ਹੋਏ ਸਾਰੇ ਆਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਕਰ ਰਹੇ ਹਾਂ। ਸਾਰੀਆਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਸਾਨੂੰ ਗੇਟ ਤੋਂ ਹੀ ਮਿਲ ਰਹੀ ਹੈ। ਪੁਲਸ ਨੇ ਅਫਸਰ ਵੀ ਗੇਟ 'ਤੇ ਤੈਨਾਤ ਹਨ, ਜੋ ਸਾਨੂੰ ਸੁਨਿਸ਼ਚਿਤ ਕਰ ਰਹੇ ਹਨ ਕਿ ਕੋਈ ਵੀ ਗੇਟ ਤੋਂ ਅੰਦਰ ਜਾਂ ਬਾਹਰ ਨਾ ਜਾ ਸਕੇ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ