''ਲਵ ਆਜ ਕੱਲ 2'' ਦੀ ਪਹਿਲੀ ਝਲਕ ਆਈ ਸਾਹਮਣੇ

1/17/2020 10:16:03 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਪਸੰਦੀਦਾ ਕਾਲਾਕਾਰ ਸਾਰਾ ਅਲੀ ਖਾਨ ਤੇ ਕਾਰਤਿਕ ਆਰੀਅਨ ਸਟਾਰਰ ਫਿਲਮ 'ਲਵ ਆਜ ਕੱਲ- 2' ਦਾ ਫਸਟ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ 'ਚ ਸਾਰਾ ਤੇ ਕਾਰਤਿਕ 'ਚ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਪੋਸਟਰ 'ਚ ਦੇਖਿਆ ਜਾ ਸਕਦਾ ਹੈ ਕਿ ਕਾਰਤਿਕ ਤੇ ਸਾਰਾ ਇਕੱਠੇ ਨਜ਼ਰ ਆ ਰਹੇ ਹਨ। ਇਸ ਫਿਲਮ ਨਾਲ ਪਹਿਲੀ ਵਾਰ ਹੋਇਆ ਹੈ, ਜਦੋਂ ਦੋਵੇਂ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਇਹ 2009 'ਚ ਆਈ ਫਿਲਮ 'ਲਵ ਆਜਕੱਲ' ਦਾ ਸੀਕਵਲ ਹੈ, ਜਿਸ 'ਚ ਸੈਫ ਅਲੀ ਖਾਨ ਲੀਡ ਰੋਲ 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਦੀਪਿਕਾ ਪਾਦੁਕੋਣ, ਸੈਫ ਦੇ ਨਾਲ ਨਜ਼ਰ ਆਈ ਸੀ।

 
 
 
 
 
 
 
 
 
 
 
 
 
 

Meet Veer and Zoe 👩‍❤️‍👨 🔜 Come get wound up in our whirlwind wonderland 🧚🏻‍♀️ #LoveAajKal 💕💋🌈 Trailer out tomorrow‼️🎈🙌🏻🤞🏻👀 @kartikaaryan @imtiazaliofficial #DineshVijan @wearewsf @maddockfilms @officialjiostudios @officialjiocinema @reliance.entertainment @sarkarshibasish @randeephooda @ipritamofficial @_arushisharma

A post shared by Sara Ali Khan (@saraalikhan95) on Jan 15, 2020 at 9:32pm PST


ਇਸ ਫਿਲਮ ਦੀ ਰਿਲੀਜ਼ ਨੂੰ 10 ਸਾਲ ਹੋਣ ਵਾਲੇ ਹਨ ਤੇ ਪਾਪਾ ਸੈਫ ਤੋਂ ਬਾਅਦ ਇਸ ਫਿਲਮ ਦੀ ਲੀਡ 'ਚ ਸੈਫ ਦੀ ਧੀ ਸਾਰਾ ਨਜ਼ਰ ਆਉਣ ਵਾਲੀ ਹੈ। ਇਸ ਪੋਸਟਰ ਨੂੰ ਸਾਰਾ ਨੇ ਸ਼ੇਅਰ ਕੀਤਾ ਹੈ। ਤਸਵੀਰ ਨਾਲ ਹੀ ਸਾਰਾ ਨੇ ਇਕ ਕੈਪਸ਼ਨ ਵੀ ਲਿਖਿਆ ਹੈ। ਫਿਲਮ ਅਗਲੇ ਮਹੀਨੇ 14 ਫਰਵਰੀ ਨੂੰ ਰਿਲੀਜ਼ ਹੋਵੇਗੀ, ਜਦਕਿ ਇਸ ਦਾ ਟਰੇਲਰ ਇਸੇ ਸ਼ੁੱਕਰਵਾਰ ਰਿਲੀਜ਼ ਕੀਤਾ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News