ਬਿਨਾਂ ਵਿਆਹ ਕਰਵਾਏ ਮਾਂ ਬਣਨ ''ਤੇ ਨੀਨਾ ਗੁਪਤਾ ਨੇ ਆਖੀ ਅਜਿਹੀ ਗੱਲ

1/17/2020 10:28:25 AM

ਮੁੰਬਈ (ਬਿਊਰੋ) : ਆਪਣੇ ਵੱਖਰੇ ਅੰਦਾਜ਼ ਕਰਕੇ ਚਰਚਾ 'ਚ ਰਹਿਣ ਵਾਲੀ ਅਦਾਕਾਰਾ ਨੀਨਾ ਗੁਪਤਾ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਹਾਲ ਹੀ 'ਚ ਕਈ ਵੱਡੇ ਖੁਲਾਸੇ ਕੀਤੇ ਹਨ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਨੀਨਾ ਗੁਪਤਾ ਨੇ ਆਪਣੀ ਬੇਟੀ ਮਸ਼ਾਬਾ ਨਾਲ ਰਿਸ਼ਤੇ ਨੂੰ ਲੈ ਕੇ ਵੀ ਖੁਲਾਸੇ ਕੀਤਾ। ਅਸਲ 'ਚ ਨੀਨਾ ਗੁਪਤਾ ਨੂੰ ਉਸ ਦੇ ਅਤੀਤ ਦੇ ਇਕ ਫੈਸਲੇ ਬਾਰੇ ਪੁੱਛਿਆ ਗਿਆ ਸੀ, ਜਿਸ ਦੇ ਜਵਾਬ 'ਚ ਉਸ ਨੇ ਕਿਹਾ ਕਿ ਜੇ ਉਸ ਨੂੰ ਅਤੀਤ ਦੀ ਗਲਤੀ ਸੁਧਾਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਬਗੈਰ ਵਿਆਹ ਕੀਤੇ ਕਦੇ ਮਾਂ ਨਹੀਂ ਬਣਨਾ ਚਾਹੇਗੀ। ਬਾਲੀਵੁੱਡ ਅਦਾਕਾਰਾ ਨੇ ਦੱਸਿਆ ਕਿ ਹਰ ਬੱਚੇ ਲਈ ਦੋਵਾਂ ਮਾਪਿਆਂ ਦੀ ਜ਼ਰੂਰਤ ਹੁੰਦੀ ਹੈ। ਜਦੋਂ ਮਸ਼ਾਬਾ ਵੱਡੀ ਹੋ ਰਹੀ ਸੀ, ਉਹ ਆਪਣੇ ਪਿਤਾ ਨੂੰ ਯਾਦ ਕਰਦੀ ਸੀ। ਉਸ ਨੇ ਕਿਹਾ ਕਿ ਉਹ ਰਿਸ਼ਤਿਆਂ ਦੇ ਸਬੰਧਾਂ ਨੂੰ ਲੈ ਕੇ ਪਰਿਵਾਰਕ ਜੀਵਨ 'ਚ ਹਮੇਸ਼ਾ ਸੱਚਾਈ ਦੀ ਜ਼ਿੰਦਗੀ ਬਤੀਤ ਕੀਤੀ ਹੈ। ਇਸ ਸੱਚਾਈ ਕਰਕੇ ਹੀ ਮਸ਼ਾਬਾ ਤੇ ਉਨ੍ਹਾਂ ਦੇ ਰਿਸ਼ਤੇ 'ਚ ਪ੍ਰੇਸ਼ਾਨੀ ਨਹੀਂ ਆਈ।

ਦੱਸ ਦਈਏ ਕਿ ਨੀਨਾ ਗੁਪਤਾ 80 ਦੇ ਦਹਾਕੇ 'ਚ ਪੱਛਮੀ ਭਾਰਤੀ ਕ੍ਰਿਕਟਰ ਵਿਵੀਅਨ ਰਿਚਰਡਜ਼ ਨਾਲ ਰਿਸ਼ਤੇ 'ਚ ਰਹੀ ਸੀ। ਜਦੋਂਕਿ ਦੋਵੇਂ ਇਕ ਰਿਸ਼ਤੇ 'ਚ ਸਨ, ਉਸ ਸਮੇਂ ਉਨ੍ਹਾਂ ਦੀ ਧੀ ਮਸ਼ਾਬਾ ਦਾ ਜਨਮ ਹੋਇਆ ਸੀ। ਹਾਲਾਂਕਿ ਦੋਵਾਂ ਨੇ ਕਦੇ ਵਿਆਹ ਨਹੀਂ ਕਰਵਾਇਆ। ਨੀਨਾ ਨੇ ਇਕੱਲੇ ਮਾਂ ਵਜੋਂ ਆਪਣੀ ਧੀ ਦੀ ਪਰਵਰਿਸ਼ ਕੀਤੀ। ਵਿਵੀਅਨ ਰਿਚਰਡਜ਼ ਦੇ ਰਿਸ਼ਤੇ ਤੋਂ ਬਾਹਰ ਆਉਣ ਤੋਂ ਬਾਅਦ ਨੀਨਾ ਗੁਪਤਾ ਨੇ ਚਾਰਟਰਡ ਅਕਾਊਂਟੈਂਟ ਵਿਵੇਕ ਮਹਿਰਾ ਨਾਲ ਵਿਆਹ ਕਰਵਾ ਲਿਆ।

ਜਦੋਂ ਨੀਨਾ ਗੁਪਤਾ ਨੇ ਸਾਲ 2008 'ਚ ਵਿਵੇਕ ਮਹਿਰਾ ਨਾਲ ਵਿਆਹ ਕਰਵਾਇਆ ਸੀ, ਤਾਂ ਉਸ ਦੀ ਧੀ ਮਸ਼ਾਬਾ ਗੁਪਤਾ 19 ਸਾਲਾਂ ਦੀ ਸੀ। ਸਾਲ 2015 'ਚ ਮਸ਼ਾਬਾ ਗੁਪਤਾ ਨੇ ਫਿਲਮ ਨਿਰਮਾਤਾ ਮਧੂ ਮੰਟੇਨਾ ਨਾਲ ਵੀ ਵਿਆਹ ਕੀਤਾ ਪਰ ਤਿੰਨ ਸਾਲ ਬਾਅਦ ਇਹ ਜੋੜਾ ਵੱਖ ਹੋ ਗਿਆ। ਮਸ਼ਾਬਾ ਗੁਪਤਾ ਅਕਸਰ ਪਿਛਲੀਆਂ ਯਾਦਾਂ ਨੂੰ ਸੋਸ਼ਲ ਸਾਈਟ 'ਤੇ ਸ਼ੇਅਰ ਕਰਦੀ ਹੈ, ਜਿਸ 'ਚ ਉਸ ਦੇ ਪਿਤਾ ਵਿਵੀਅਨ ਰਿਚਰਡਜ਼ ਨਜ਼ਰ ਆਉਂਦੇ ਹਨ। ਵਿਵਾਨ ਰਿਚਰਡਜ਼ ਦੇ ਜਨਮਦਿਨ 'ਤੇ ਦੁਬਈ ਤੋਂ ਨੀਨਾ ਗੁਪਤਾ ਤੇ ਉਨ੍ਹਾਂ ਦੀ ਤਸਵੀਰ ਸਾਹਮਣੇ ਆਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News