ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਨਾਲ ਸ਼ਾਹਰੁਖ ਤੇ ਜ਼ੋਇਆ ਨੇ ਕੀਤੀ ਮੁਲਾਕਾਤ

1/17/2020 11:21:15 AM

ਨਵੀਂ ਦਿੱਲੀ - ਐਮਾਜ਼ਾਨ ਦੇ ਫਾਊਂਡਰ ਅਤੇ ਸੀ. ਈ. ਓ. ਜੈਫ ਬੇਜੋਸ ਵੀਰਵਾਰ ਨੂੰ ਮੁੰਬਈ ਵਿਚ ਆਪਣੀ ਪ੍ਰੇਮਿਕਾ ਲਾਰੇਨ ਸਾਂਚੇਜ ਨਾਲ ਅਮੇਜ਼ਨ ਪ੍ਰਾਈਮ ਵੀਡੀਓ ਦੇ ਮੈਗਾ ਈਵੈਂਟ ਵਿਚ ਪਹੁੰਚੇ। ਬੇਜ਼ੋਸ, ਜੋ ਤਿੰਨ ਦਿਨਾਂ ਭਾਰਤ ਦੌਰੇ 'ਤੇ ਹਨ, ਉਨ੍ਹਾਂ ਨੇ ਅਖੀਰਲੇ ਦਿਨ ਪ੍ਰੋਗਰਾਮ ਵਿਚ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਜ਼ੋਇਆ ਅਖਤਰ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਵਿਚ ਵੀਡੀਓ ਸਮਗਰੀ ਸਬੰਧੀ ਐਮਾਜ਼ਾਨ ਪ੍ਰਾਈਮ ਨਾਲ ਜੁੜੇ ਕਈ ਐਲਾਨ ਕੀਤੇ। ਬੇਜੋਸ ਨੇ ਕਿਹਾ ਕਿ ਭਾਰਤ ਵਿਚ ਪਿਛਲੇ 2 ਸਾਲਾਂ ਵਿਚ ਐਮਾਜ਼ਾਨ ਪ੍ਰਾਈਮ ਵੀਡੀਓ ਦਾ ਦੇਖਣ ਦਾ ਸਮਾਂ 6 ਗੁਣਾ ਵਧਿਆ ਹੈ ਅਤੇ ਇਸੇ ਲਈ ਅਸੀਂ ਫੈਸਲਾ ਲਿਆ ਹੈ ਕਿ ਅਸੀਂ ਇਸ ਪਲੇਟਫਾਰਮ 'ਤੇ ਆਪਣਾ ਨਿਵੇਸ਼ ਦੁੱਗਣਾ ਕਰਨ ਜਾ ਰਹੇ ਹਾਂ। ਈਵੈਂਟ ਵਿਚ ਸ਼ਾਹਰੁਖ ਖਾਨ ਨੇ ਬੇਜੋਸ ਨਾਲ ਖੂਬ ਮਸਤੀ ਕੀਤੀ ਅਤੇ ਕਈ ਖਾਸ ਮੌਕਿਆ 'ਤੇ ਉਨ੍ਹਾਂ ਨੇ ਬੇਜੋਸ ਨੂੰ ਖੂਬ ਕੇ ਹਸਾਇਆ।

ਸ਼ਾਹਰੁਖ ਖਾਨ ਨੇ ਬੇਜੋਸ ਨੂੰ ਆਪਣੀ ਫਿਲਮ 'ਡਾਨ' ਦਾ ਡਾਇਲਾਗ ਨਾਲ-ਨਾਲ ਦੁਹਰਾਉਣ ਲਈ ਕਿਹਾ। ਹਾਲਾਂਕਿ ਬੇਜੋਸ ਠੀਕ ਤਰ੍ਹਾਂ ਨਾਮੁਮਕਿਨ ਨਹੀਂ ਬੋਲ ਪਾਏ ਤਾਂ ਸ਼ਾਹਰੁਖ ਖਾਨ ਨੇ ਉਨ੍ਹਾਂ ਤੋਂ ਇਸ ਸ਼ਬਦ ਦੀ ਥਾਂ ਤੇ ਅੰਗਰੇਜੀ ਦਾ ਸ਼ਬਦ Immpossible ਬੁਲਵਾਇਆ। ਪ੍ਰੋਗਰਾਮ ਵਿਚ ਏ. ਆਰ ਰਹਿਮਾਨ, ਕਮਲ ਹਸਨ, ਵਿਦਿਆ ਬਾਲਨ, ਵਿਵੇਕ ਓਬਰਾਏ, ਫਰਹਾਨ ਅਖਤਰ, ਮਨੋਜ ਬਾਜਪਾਈ, ਰਾਜਕੁਮਾਰ ਰਾਓ, ਅਲੀ ਫਜ਼ਲ, ਰਿਚਾ ਚੱਡਾ, ਮਾਧਵਨ, ਵਿਸ਼ਾਲ ਭਾਰਦਵਾਜ, ਕਬੀਰ ਖਾਨ, ਗੁਨੀਤ ਮੌਂਗਾ, ਸਾਜਿਦ ਨਾਡੀਆਡਵਾਲਾ, ਸਪਨਾ ਪੱਬੀ, ਸ਼ਵੇਤਾ ਤ੍ਰਿਪਾਠੀ, ਸੰਤੋਸ਼ ਸਿਵਾਨ ਸਮੇਤ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨਜ਼ਰ ਆਈਆਂ। ਬੇਜ਼ੋਸ ਕਿਹਾ ਸੀ ਕਿ ਅਗਲੇ 5 ਸਾਲਾਂ ਵਿਚ, ਮੇਕ ਇਨ ਇੰਡੀਆ ਉਤਪਾਦ ਲਈ 71 ਹਜ਼ਾਰ ਕਰੋੜ ਰੁਪਏ ਦੀ ਬਰਾਮਦ ਕੀਤੀ ਜਾਵੇਗੀ। ਦੇਸ਼ ਦੇ ਛੋਟੇ-ਦਰਮਿਆਨੇ ਕਾਰੋਬਾਰਾਂ ਨੂੰ ਡਿਜੀਟਲਾਈਜ ਕਰਨ ਲਈ 7,100 ਕਰੋੜ ਰੁਪਏ ਦਾ ਨਿਵੇਸ਼ ਵੀ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News