''ਲਵ ਆਜ ਕੱਲ 2'' ਦਾ ਟਰੇਲਰ ਆਊਟ, ਦਿਸਿਆ ਸਾਰਾ ਤੇ ਕਾਰਤਿਕ ਦਾ ਰੋਮਾਂਟਿਕ ਅੰਦਾਜ਼ (ਵੀਡੀਓ)

1/17/2020 3:18:56 PM

ਮੁੰਬਈ (ਬਿਊਰੋ) : ਸਾਲ 2020 ਦੀ ਸ਼ੁਰੂਆਤ ਹੁੰਦੇ ਹੀ ਕਈ ਵੱਡੀਆਂ ਫਿਲਮਾਂ ਦੇ ਐਲਾਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸੇ ਦੌਰਾਨ ਚਰਚਾ ਹੈ ਕਿ ਸਾਰਾ ਅਲੀ ਖਾਨ ਤੇ ਕਾਰਤਿਕ ਆਰੀਅਨ ਸਟਾਰਰ ਫਿਲਮ 'ਲਵ ਆਜ ਕੱਲ 2' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਮਤਿਆਜ਼ ਅਲੀ ਦੀਆਂ ਬਾਕੀ ਫਿਲਮਾਂ ਵਾਂਗ ਹੀ ਇਹ ਫਿਲਮ ਵੀ ਮੈਜਿਕਲ ਲੱਗ ਰਹੀ ਹੈ। ਫਿਲਮ ਦੇ ਟਰੇਲਰ 'ਚ ਸਾਰਾ ਤੇ ਕਾਰਤਿਕ ਦੀ ਕੈਮਿਸਟਰੀ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਫਿਲਮ ਦੇ ਟਰੇਲਰ 'ਚ ਸਾਰਾ ਅਲੀ ਖਾਨ ਤੇ ਕਾਰਤਿਕ ਆਰਿਅਨ ਦਾ ਰੋਮਾਂਸ ਦਿਲ ਨੂੰ ਛੂਹ ਰਿਹਾ ਹੈ। ਇਸ ਫਿਲਮ 'ਚ ਦੋਵਾਂ ਦੇ ਕਿੱਸਿੰਗ ਤੇ ਇੰਟੀਮੇਟ ਸੀਨਜ਼ ਵੀ ਦੇਖਣ ਨੂੰ ਮਿਲਣਗੇ। ਇਹ ਕਿੱਸਿੰਗ ਸੀਨਜ਼ ਕਾਫੀ ਪਹਿਲਾ ਲੀਕ ਹੋ ਗਏ ਸਨ। 'ਲਵ ਅੱਜ ਕੱਲ 2' 'ਚ ਕਾਰਤਿਕ 'ਵੀਰ' ਦਾ ਕਿਰਦਾਰ ਨਿਭਾ ਰਿਹਾ ਹੈ, ਉਥੇ ਹੀ ਸਾਰਾ 'ਜੋ' ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਦੀ ਕਹਾਣੀ 1990 ਤੋਂ 2020 ਤੱਕ ਦੀ ਕਹਾਣੀ ਦਿਖਾਵੇਗੀ। ਇਸ ਫਿਲਮ ਦਾ ਡਾਇਰੈਕਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ।

ਦੱਸਣਯੋਗ ਹੈ ਕਿ ਸਾਲ 2009 'ਚ ਆਈ ਫਿਲਮ 'ਲਵ ਆਜ ਕੱਲ' ਦਾ ਸੀਕਵਲ ਹੈ, ਜਿਸ 'ਚ ਸੈਫ ਅਲੀ ਖਾਨ ਲੀਡ ਕਿਰਦਾਰ 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਦੀਪਿਕਾ ਪਾਦੂਕੋਣ, ਸੈਫ ਨਾਲ ਨਜ਼ਰ ਆਏ ਸਨ। ਇਸ ਫਿਲਮ ਦੀ ਰਿਲੀਜ਼ ਨੂੰ 10 ਸਾਲ ਹੋਣ ਵਾਲੇ ਹਨ ਤੇ ਪਾਪਾ ਸੈਫ ਤੋਂ ਬਾਅਦ ਇਸ ਫਿਲਮ ਦੀ ਲੀਡ 'ਚ ਬੇਟੀ ਸਾਰਾ ਨਜ਼ਰ ਆਉਣ ਵਾਲੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News