19 ਨਵੰਬਰ ਨੂੰ ਰਿਲੀਜ਼ ਹੋਵੇਗਾ ਲਵਲੀ ਨੂਰ ਦਾ ਗੀਤ ''ਫੋਜੀ ਦਾ ਮੁੰਡਾ''

11/9/2019 3:54:22 PM

ਜਲੰਧਰ (ਬਿਊਰੋ) — 'ਬਾਪੂ ਜ਼ਿੰਦਾਬਾਦ', 'ਲਵਲੀ ਦਾ ਗਾਣਾ', 'ਕਸ਼ਮੀਰੀ ਗੇਟ' ਅਤੇ 'ਲਵ ਯੂ ਬੇਬ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਲਵਲੀ ਨੂਰ ਮੁੜ ਦਰਸ਼ਕਾਂ ਦੀ ਕਚਿਹਰੀ 'ਚ ਦਸਤਕ ਦੇਣ ਜਾ ਰਹੇ ਹਨ। ਜੀ ਹਾਂ, ਇਕ ਵਾਰ ਲਵਲੀ ਨੂਰ ਆਪਣੇ ਨਵੇਂ ਗੀਤ 'ਫੋਜੀ ਦਾ ਮੁੰਡਾ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਦਿੱਤੀ ਹੈ। ਦੱਸ ਦਈਏ ਕਿ ਗੀਤ 'ਫੋਜੀ ਦਾ ਮੁੰਡਾ' ਨੂੰ ਖੁਦ ਲਵਲੀ ਨੂਰ ਨੇ ਆਪਣੇ ਬੋਲਾਂ ਨਾਲ ਸ਼ਿੰਗਾਰਿਆਂ ਹੈ, ਜਿਸ ਦਾ ਮਿਊਜ਼ਿਕ M.Vee ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਇਹ ਗੀਤ 19 ਨਵੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਗੀਤ ਦੇ ਪੋਸਟਰ 'ਚ ਲਵਲੀ ਨੂਰ ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

 
 
 
 
 
 
 
 
 
 
 
 
 
 

ਬਾਈ ਗੱਲ ਵਧਾ ਚੜਾ ਕੇ ਨਹੀਂ ਕਰਨੀ ਕੋਈ ਆਹ ਰਿਹਾ ਆਪਣੇ ਗਾਣੇ ਦਾ ਪੋਸਟਰ ਬਸ ਇੱਕ ਵਾਰ ਆਪੋ ਆਪਣੀ ਸਟੋਰੀ ਵਿੱਚ Update ਕਰਦੋ ਤੇ ਤੁਹਾਡੀ Share ਕੀਤੀ ਸਟੋਰੀ ਦਾ Reply ਅੱਜ ਮੈਂ ਆਪ ਕਰਾਂ ਗਾ 😍 ਗਾਣੇ ਦਾ ਨਾਮ - ਫੌਜੀ ਦਾ ਮੁੰਡਾ 🔥 ਲਿਖਿਆ ਤੇ ਗਾਇਆ - ਲਵਲੀ ਨੂਰ ਸੰਗੀਤ - @m.veemuzic ਵੀਡੀਓ - @mkattal2 ਪੋਸਟਰ - @ajartss Online Promotion - @being.digitall #19 Nov SUPPORT ਕਰਨ ਵਾਲੇ - ਤੁਸੀਂ ਸਭ ❤️ For Your Best Wishes Comments Below ✅

A post shared by Lovely Noor (@lovelynoorofficial) on Nov 8, 2019 at 3:19am PST


ਦੱਸਣਯੋਗ ਹੈ ਕਿ ਲਵਲੀ ਨੂਰ ਦੇ ਗੀਤਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਦਾ ਹੈ ਭਾਵੇਂ ਗੀਤ ਉਨ੍ਹਾਂ ਨੇ ਗਾਇਆ ਹੋਵੇ ਜਾਂ ਉਨ੍ਹਾਂ ਦੇ ਲਿਖੇ ਬੋਲ ਹੋਣ। ਇਨ੍ਹਾਂ ਦੇ ਗੀਤਾਂ 'ਚ ਹਮੇਸ਼ਾ ਕੋਈ ਨਾ ਕੋਈ ਸੁਨੇਹਾ/ਮੈਸੇਜ ਜ਼ਰੂਰ ਮਿਲਦਾ ਹੈ। ਲਵਲੀ ਨੂਰ ਗਾਇਕੀ ਤੋਂ ਇਲਾਵਾ ਗੀਤ ਵੀ ਲਿਖਦੇ ਹਨ। ਹੁਣ ਤੱਕ ਲਵਲੀ ਨੂਰ 'ਅਣਖ', 'ਟਰੱਕਾਂ ਵਾਲੇ' ਵਰਗੇ ਕਈ ਗੀਤ ਲਿਖ ਚੁੱਕੇ ਹਨ, ਜਿਨ੍ਹਾਂ ਨੂੰ ਪਾਲੀਵੁੱਡ ਇੰਡਸਟਰੀ ਦੇ ਕਈ ਨਾਮੀ ਗਾਇਕ ਗਾ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News