ਬਿੱਗ ਬੌਸ ''ਤੇ ਭੜਕੀ ਰਾਖੀ ਸਾਵੰਤ, ਸ਼ਹਿਨਾਜ਼ ਤੇ ਸ਼ੇਫਾਲੀ ਖਿਲਾਫ ਸ਼ਿਕਾਇਤ ਕਰਵਾਈ ਦਰਜ

11/9/2019 4:26:05 PM

ਜਲੰਧਰ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦਾ ਚਰਚਿਤ ਟੀ. ਵੀ. ਸ਼ੋਅ 'ਬਿੱਗ ਬੌਸ 13' ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਪੰਜਾਬੀ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਅਤੇ ਹਿਮਾਂਸ਼ੀ ਖੁਰਾਨਾ ਵੀ ਇਸ ਸ਼ੋਅ 'ਚ ਦਰਸ਼ਕਾਂ ਦਾ ਦਿਲ ਜਿੱਤ ਰਹੀਆਂ ਹਨ ਪਰ ਅਦਾਕਾਰਾ ਰਾਖੀ ਸਾਵੰਤ ਨੂੰ ਹਾਲ ਹੀ 'ਚ ਸ਼ਹਿਨਾਜ਼ ਅਤੇ ਸ਼ੇਫਾਲੀ ਜ਼ਰੀਵਾਲਾ 'ਤੇ ਕਾਫੀ ਗੁੱਸਾ ਆਇਆ ਹੈ ਕਿਉਂਕਿ ਇਕ ਟਾਸਕ ਦੌਰਾਨ ਸ਼ੋਅ 'ਚ ਰਾਖੀ ਸਾਵੰਤ ਦਾ ਨਾਂ ਲਿਆ ਗਿਆ ਹੈ। ਇਕ ਟਾਸਕ ਦੌਰਾਨ ਸ਼ਹਿਨਾਜ਼ ਅਤੇ ਸ਼ੇਫਾਲੀ 'ਚ ਕਾਫੀ ਬਹਿਸ ਹੋਈ ਅਤੇ ਸ਼ੇਫਾਲੀ ਨੇ ਗੁੱਸੇ 'ਚ ਆ ਕੇ ਸ਼ਹਿਨਾਜ਼ ਨੂੰ ਪੰਜਾਬ ਦੀ ਰਾਖੀ ਸਾਵੰਤ ਕਹਿ ਦਿੱਤਾ। ਹੁਣ ਬਿੱਗ ਬੌਸ 'ਚ ਇਸ ਤਰ੍ਹਾਂ ਨਾਂ ਉਛਾਲਣ 'ਤੇ ਰਾਖੀ ਕਾਫੀ ਭੜਕ ਗਈ।

 

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Nov 8, 2019 at 4:16am PST

ਦੱਸ ਦਈਏ ਕਿ ਰਾਖੀ ਸਾਵੰਤ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਦਿਆਂ ਕਿਹਾ, ''ਤੁਸੀਂ ਮੈਨੂੰ ਕੀ ਸਮਝਦੇ ਹੋ। ਮੈਂ ਸ਼ਹਿਨਾਜ਼ ਕੌਰ ਗਿੱਲ ਅਤੇ ਸ਼ੇਫਾਲੀ ਜ਼ਰੀਆਵਾਲਾ ਵਰਗੇ ਕੰਟੈਸਟੈਂਟ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਮੈਂ ਕੰਮ 'ਚ ਬਿਜ਼ੀ ਰਹਿੰਦੀ ਹਾਂ ਅਤੇ ਤੁਸੀਂ ਬਿੱਗ ਬੌਸ 'ਚ ਮੇਰਾ ਨਾਮ ਖਰਾਬ ਕਰ ਰਹੇ ਹੋ। ਤੁਹਾਨੂੰ ਸ਼ਰਮ ਨਹੀਂ ਆਉਂਦੀ।''

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Nov 8, 2019 at 4:08am PST


ਦੱਸਣਯੋਗ ਹੈ ਕਿ ਰਾਖੀ ਸਾਵੰਤ ਨੇ ਸਲਮਾਨ ਖਾਨ ਨੂੰ ਵੀ ਅਪੀਲ ਕੀਤੀ ਹੈ ਕਿ ਸ਼ੋਅ 'ਚ ਉਸ ਦਾ ਨਾਂ ਖਰਾਬ ਕੀਤਾ ਜਾ ਰਿਹਾ ਹੈ। ਮੈਨੂੰ ਇਨਸਾਫ ਦਿਵਾਈਆਂ ਜਾਵੇ। ਸ਼ੇਫਾਲੀ ਦੇ ਸ਼ਹਿਨਾਜ਼ ਨੂੰ ਰਾਖੀ ਨਾਲ ਜੋੜਨ 'ਤੇ ਸ਼ਹਿਨਾਜ਼ ਖੁਦ ਵੀ ਕਾਫੀ ਭੜਕ ਗਈ ਸੀ। ਉਸ ਦਾ ਕਹਿਣਾ ਸੀ ਉਸ ਨੂੰ ਸਭ ਸਮਝ ਆ ਰਿਹਾ ਹੈ ਕਿ ਕੌਣ ਕਿਸ ਨੂੰ ਕੀ ਸਿਖਾ ਰਿਹਾ ਹੈ। ਸ਼ਹਿਨਾਜ਼ ਦਾ ਇਸ਼ਾਰਾ ਹਿਮਾਂਸ਼ੀ ਵੱਲ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News