''ਲੁਕਣ ਮੀਚੀ'' ਦਾ ਦੂਜਾ ਗੀਤ ''ਚੂੜੀਆਂ'' ਰਿਲੀਜ਼ (ਵੀਡੀਓ)

5/4/2019 4:37:47 PM

ਜਲੰਧਰ (ਬਿਊਰੋ) — 10 ਮਈ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਲੁਕਣ ਮੀਚੀ' ਦੀ ਪ੍ਰਮੋਸ਼ਨ ਅੱਜਕਲ ਜ਼ੋਰਾਂ 'ਤੇ ਹੈ। ਫਿਲਮ ਦੀ ਟੀਮ ਵੱਖ-ਵੱਖ ਸ਼ਹਿਰਾਂ 'ਚ ਪਹੁੰਚ ਰਹੀ ਹੈ। ਫਿਲਮ ਦੇ ਟਰੇਲਰ ਅਤੇ ਗੀਤ 'ਲੇਟ ਹੋ ਗਈ' ਤੋਂ ਬਾਅਦ ਹੁਣ ਫਿਲਮ ਦਾ ਅਗਲਾ ਗੀਤ 'ਚੂੜੀਆਂ' ਰਿਲੀਜ਼ ਹੋ ਚੁੱਕਿਆ ਹੈ। ਇਸ ਡਿਊਟ ਗੀਤ ਨੂੰ ਕੁਲਵਿੰਦਰ ਬਿੱਲਾ ਤੇ ਸੁਦੇਸ਼ ਕੁਮਾਰੀ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। 'ਚੂੜੀਆਂ' ਗੀਤ ਫਿਲਮ ਦੇ ਹੀਰੋ ਪ੍ਰੀਤ ਹਰਪਾਲ ਤੇ ਹੀਰੋਇਨ ਮੈਂਡੀ ਤੱਖਰ 'ਤੇ ਫਿਲਮਾਇਆ ਗਿਆ ਹੈ। ਯੈਲੋ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਸਟਾਰਰ 'ਲੁਕਣ ਮੀਚੀ' ਫਿਲਮ ਨੂੰ ਐਮ. ਹੁੰਦਲ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਸਟੋਰੀ, ਸਕ੍ਰੀਨਪਲੇਅ ਤੇ ਡਾਇਲਾਗਸ ਰਾਜੂ ਵਰਮਾ ਨੇ ਲਿਖੇ ਹਨ। ਇਸ ਫਿਲਮ ਵਿਚ ਅੰਮ੍ਰਿਤ ਔਲਖ, ਗੁੱਗੂ ਗਿੱਲ, ਯੋਗਰਾਜ ਸਿੰਘ, ਹੌਬੀ ਧਾਲੀਵਾਲ, ਬੀ. ਐਨ. ਸ਼ਰਮਾ, ਕਰਮਜੀਤ ਅਨਮੋਲ ਤੇ ਗੁਰਚੇਤ ਚਿੱਤਰਕਾਰ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ। ਬੰਬਲ. ਬੀ ਪ੍ਰੋਡਕਸ਼ਨ ਹੇਠ ਬਣੀ ਇਸ ਫਿਲਮ ਦੇ ਪ੍ਰੋਡਿਊਸਰ ਅਵਤਾਰ ਸਿੰਘ ਬੱਲ ਤੇ ਵਿਕਰਮ ਬੱਲ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News