ਇੰਦਰਾ ਗਾਂਧੀ ਦੀ ਬਾਇਓਪਿਕ ਲਈ ਸਖਤ ਮਿਹਨਤ ਕਰ ਰਹੀ ਹੈ : ਵਿਦਿਆ ਬਾਲਨ
5/4/2019 4:52:01 PM
ਮੁੰਬਈ (ਬਿਊਰੋ) — ਬਾਲੀਵੁੱਡ 'ਚ ਆਪਣੀ ਵਧੀਆ ਅਦਾਕਾਰੀ ਲਈ ਮਸ਼ਹੂਰ ਵਿਦਿਆ ਬਾਲਨ ਇੰਦਰਾ ਗਾਂਧੀ ਦੀ ਬਾਇਓਪਿਕ ਲਈ ਸਖਤ ਮਿਹਨਤ ਕਰ ਰਹੀ ਹੈ। ਬਾਲੀਵੁੱਡ 'ਚ ਇਨ੍ਹੀਂ ਦਿਨੀਂ ਬਾਇਓਪਿਕ ਫਿਲਮਾਂ ਦਾ ਰੁਝਾਨ ਜ਼ੋਰਾਂ 'ਤੇ ਚੱਲ ਰਿਹਾ ਹੈ। ਵਿਦਿਆ ਬਾਲਨ ਇਨ੍ਹੀਂ ਦਿਨੀਂ ਇੰਦਰਾ ਗਾਂਧੀ ਦੀ ਬਾਇਓਪਿਕ ਵੈੱਬ ਸੀਰੀਜ਼ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਵਿਦਿਆ ਇਸ ਵੈੱਬ ਸੀਰੀਜ਼ ਨਾਲ ਇਕ ਪ੍ਰੋਡਿਊਸਰ ਦੇ ਤੌਰ 'ਤੇ ਇਕ ਨਵੀਂ ਸ਼ੁਰੂਆਤ ਕਰ ਰਹੀ ਹੈ। ਇਹ ਸੀਰੀਜ਼ ਸਾਗਰਿਕਾ ਘੋਸ਼ ਦੀ ਕਿਤਾਬ 'ਇੰਦਰਾ : ਇੰਡੀਆਜ਼ ਮੋਸਟ ਪਾਵਰਫੁਲ ਵੂਮੈਨ' 'ਤੇ ਆਧਾਰਿਤ ਹੋਵੇਗੀ। ਵਿਦਿਆ ਬਾਲਨ ਇਸ ਨੂੰ ਲੈ ਕੇ ਕਾਫੀ ਪੈਸ਼ਨੇਟ ਹੈ ਕਿਉਂਕਿ ਉਹ ਇੰਦਰਾ ਗਾਂਧੀ ਦਾ ਕਿਰਦਾਰ ਕਾਫੀ ਸਮੇਂ ਤੋਂ ਨਿਭਾਉਣਾ ਚਾਹੁੰਦੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ