ਵੇਟਰ ਦਾ ਕੰਮ ਛੱਡ ਵਿਲੇਨ ਬਣੇ ਸਨ ਐੱਮ ਬੀ ਸ਼ੈੱਟੀ, ਇਕ ਹਾਦਸੇ ਨੇ ਤਬਾਹ ਕੀਤੀ ਜ਼ਿੰਦਗੀ

12/2/2019 3:47:49 PM

ਮੁੰਬਈ(ਬਿਊਰੋ)- 70 ਦੇ ਦਹਾਕੇ ਦੀਆਂ ਫਿਲਮਾਂ ਵਿਚ ਵੀ ਸਟੰਟ ਤੇ ਕਾਫੀ ਜ਼ੋਰ ਦਿੱਤਾ ਜਾਂਦਾ ਸੀ । ਸਟੰਟ ਦੇ ਨਾਲ ਨਾਲ ਫਿਲਮਾਂ ਵਿਚ ਵਿਲੇਨ ਦੀ ਅਹਿਮੀਅਤ ਵੀ ਬਹੁਤ ਹੁੰਦੀ ਸੀ । ਇਸੇ ਦੌਰ ਵਿਚ ਅਜਿਹਾ ਅਦਾਕਾਰ ਆਇਆ, ਜਿਸ ਨੇ ਸਟੰਟ ਵਿਚ ਵੱਡੇ ਲੋਕਾਂ ਨੂੰ ਮਾਤ ਦੇ ਦਿੱਤੀ ਸੀ । ਇਸ ਅਦਾਕਾਰ ਦਾ ਨਾਮ ਸੀ ਐਮ ਬੀ ਸ਼ੈੱਟੀ । ਸ਼ੈੱਟੀ 70 ਦੇ ਦਹਾਕੇ ਵਿਚ ਮਸ਼ਹੂਰ ਵਿਲੇਨ ਰਹੇ ਰਿਹਾ ਤੇ ਬਾਅਦ ਵਿਚ ਉਹ ਇਕ ਸਟੰਟ ਮੈਨ ਬਣ ਕੇ ਸਾਹਮਣੇ ਆਇਆ। ਐੱਮ ਬੀ ਸ਼ੈੱਟੀ ਡਾਇਰੈਕਟਰ ਰੋਹਿਤ ਸ਼ੈੱਟੀ ਦੇ ਪਿਤਾ ਸਨ।
PunjabKesari
ਸ਼ੁਰੂ ਦੇ ਦਿਨਾਂ ਵਿਚ ਸ਼ੈੱਟੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਾਈਟ ਇੰਸਟ੍ਰਕਟਰ ਦੇ ਤੌਰ ਤੇ ਕੀਤੀ, ਇਸ ਤੋਂ ਬਾਅਦ ਐਕਸ਼ਨ ਡਾਇਰੈਕਟਰ ਤੇ ਬਾਅਦ ਵਿਚ ਉਹ ਐਕਟਰ ਬਣ ਗਏ। ਐੱਮ ਬੀ ਸ਼ੈੱਟੀ ਨੇ 1957 ਵਿਚ ਫਿਲਮਾਂ ਵਿਚ ਕਦਮ ਰੱਖਿਆ ਸੀ । ਉਨ੍ਹਾਂ ਨੇ ‘ਦਿ ਗ੍ਰੇਟ ਗੈਂਬਲਰ’, ‘ਤ੍ਰਿਸ਼ੂਲ’, ‘ਡਾਨ’ ਵਰਗੀਆਂ ਕਈ ਫਿਲਮਾਂ ਵਿਚ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦੀ ਕਿਸੇ ਨਾ ਕਿਸੇ ਫਿਲਮ ਵਿਚ ਕੋਈ ਨਾ ਕੋਈ ਭੂਮਿਕਾ ਜ਼ਰੂਰ ਹੁੰਦੀ।
PunjabKesari
ਸ਼ੈੱਟੀ ਸ਼ੁਰੂ ਦੇ ਦਿਨਾਂ ਵਿਚ ਮੁੰਬਈ ਦੇ ਇੱਕ ਰੈਸਟੋਰੈਂਟ ਵਿਚ ਵੇਟਰ ਦੇ ਤੌਰ ਤੇ ਕੰਮ ਕਰਦੇ ਰਹੇ। ਉਨ੍ਹਾਂ ਦੀ ਪੜ੍ਹਾਈ ਲਿਖਾਈ ਵਿਚ ਕੋਈ ਧਿਆਨ ਨਹੀ ਸੀ, ਜਿਸ ਕਰਕੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਮੁੰਬਈ ਭੇਜ ਦਿੱਤਾ ਸੀ । ਇੱਥੇ ਪਹੁੰਚ ਕੇ ਉਨ੍ਹਾਂ ਨੇ ਇਕ ਹੋਟਲ ਵਿਚ ਕੰਮ ਕੀਤਾ ਫਿਰ ਉਹ ਮੁੱਕੇਬਾਜ਼ੀ ਕਰਨ ਲੱਗੇ। ਮੁੱਕੇਬਾਜ਼ੀ ਦੇ ਉਨ੍ਹਾਂ ਨੇ ਕਈ ਟੂਰਨਾਮੈਂਟ ਜਿੱਤੇ ਤੇ 8 ਸਾਲ ਇਕ ਮੁੱਕੇਬਾਜ਼ ਦੇ ਤੌਰ ਤੇ ਕੰਮ ਕਰਦੇ ਰਹੇ ।
PunjabKesari
ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਵਿਚ ਕਦਮ ਰੱਖਿਆ ਤੇ ਉਹ ਵਿਲੇਨ ਦੇ ਤੌਰ ਤੇ ਮਸ਼ਹੂਰ ਹੋ ਗਏ ਪਰ ਇਕ ਹਾਦਸੇ ਨੇ ਸਭ ਖਤਮ ਕਰ ਦਿੱਤਾ । ਕਿਹਾ ਜਾਂਦਾ ਹੈ ਕਿ ਸ਼ੈੱਟੀ ਘਰ ਦੇ ਬਾਥਰੂਮ ਵਿਚ ਤਿਲਕ ਕੇ ਡਿੱਗ ਗਏ ਸਨ ਤੇ ਉਨ੍ਹਾਂ ਨੂੰ ਗੰਭੀਰ ਸੱਟ ਲੱਗ ਗਈ। ਇਸ ਸੱਟ ਤੋਂ ਉਹ ਉੱਭਰ ਨਾ ਸਕੇ । ਕੁਝ ਦਿਨਾਂ ਬਾਅਦ ਉਨ੍ਹਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News