Birth Anniversary: ''ਮਧੂਬਾਲਾ'' ਦੀ ਦਰਦ ਭਰੀ ਦਾਸਤਾਨ, ਵੈਲੇਨਟਾਈਨ ਵਾਲੇ ਦਿਨ ਹੋਇਆ ਸੀ ਜਨਮ

2/14/2020 10:47:24 AM

ਮੁੰਬਈ(ਬਿਊਰੋ)— 'ਮਧੂਬਾਲਾ' ਦਾ ਨਾਂ ਹਿੰਦੀ ਸਿਨੇਮਾ ਦੀ ਉਨ੍ਹਾਂ ਅਦਾਕਾਰਾ ਵਿਚ ਸ਼ਾਮਲ ਹੈ, ਜੋ ਪੂਰੀ ਤਰ੍ਹਾਂ ਸਿਨੇਮਾ ਦੇ ਰੰਗ 'ਚ ਰੰਗ ਗਈ ਅਤੇ ਆਪਣਾ ਪੂਰਾ ਜੀਵਨ ਇਸੇ ਦੇ ਨਾਂ ਕਰ ਦਿੱਤਾ। ਉਨ੍ਹਾਂ ਨੂੰ ਅਦਾਕਾਰੀ ਦੇ ਨਾਲ-ਨਾਲ ਸੁੰਦਰਤਾ ਦੀ ਦੇਵੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ 'ਵੀਨਸ ਆਫ ਇੰਡੀਅਨ ਸਿਨੇਮਾ' ਅਤੇ 'ਦਿ ਬਿਊਟੀ ਆਫ ਟ੍ਰੈਜੇਡੀ' ਜਿਹੇ ਨਾਂ ਵੀ ਦਿੱਤੇ ਗਏ। ਮਧੂਬਾਲਾ ਦਾ ਜਨਮ 14 ਫਰਵਰੀ 1933 ਨੂੰ ਦਿੱਲੀ ਵਿਚ ਹੋਇਆ ਸੀ।
PunjabKesari

ਮੁਮਤਾਜ ਜਹਾਂ ਦੇਹਲਵੀ ਸੀ ਬਚਪਨ ਦਾ ਨਾਮ

ਇਨ੍ਹਾਂ ਦੇ ਬਚਪਣ ਦਾ ਨਾਂ 'ਮੁਮਤਾਜ ਜਹਾਂ ਦੇਹਲਵੀ' ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਅਤਾਊਲਾਹ ਅਤੇ ਮਾਤਾ ਦਾ ਨਾਂ ਆਇਸ਼ਾ ਬੇਗਮ ਸੀ। ਸ਼ੁਰੂਆਤੀ ਦਿਨਾਂ ਵਿਚ ਇਨ੍ਹਾਂ ਦੇ ਪਿਤਾ ਪੇਸ਼ਾਵਰ ਦੀ ਇਕ ਤੰਬਾਕੂ ਫੈਕਟਰੀ ਵਿਚ ਕੰਮ ਕਰਦੇ ਸੀ। ਉਥੋਂ ਨੌਕਰੀ ਛੱਡ ਕੇ ਉਨ੍ਹਾਂ ਦੇ ਪਿਤਾ ਦਿੱਲੀ, ਅਤੇ ਉਥੋਂ ਮੁੰਬਈ ਚਲੇ ਗਏ, ਜਿਥੇ ਮਧੂਬਾਲਾ ਦਾ ਨਵਾਂ ਜਨਮ ਹੋਇਆ। 'ਵੈਲੇਨਟਾਈਨ ਡੇਅ' ਵਾਲੇ ਦਿਨ ਜਨਮੀ ਇਸ ਖੂਬਸੂਰਤ ਅਦਾਕਾਰਾ ਦੇ ਹਰ ਅੰਦਾਜ਼ ਵਿਚ ਪਿਆਰ ਝਲਕਦਾ ਸੀ। ਉਨ੍ਹਾਂ 'ਚ ਬਚਪਣ ਤੋਂ ਹੀ ਸਿਨੇਮਾ ਵਿਚ ਕੰਮ ਕਰਨ ਦੀ ਤਮੰਨਾ ਸੀ।
PunjabKesari
ਮੁਮਤਾਜ ਨੇ ਆਪਣੀ ਫਿਲਮ ਕਰੀਅਰ ਦੀ ਸ਼ੁਰੂਆਤ ਸਾਲ 1942 ਦੀ ਫਿਲਮ 'ਬਸੰਤ' ਤੋਂ ਕੀਤੀ ਸੀ। ਇਹ ਕਾਫੀ ਸਫਲ ਫਿਲਮ ਰਹੀ ਅਤੇ ਇਸ ਤੋਂ ਬਾਅਦ ਇਸ ਖੂਬਸੂਰਤ ਅਦਾਕਾਰਾ ਦੀ ਲੋਕਾਂ ਵਿਚ ਪਛਾਣ ਬਨਣ ਲੱਗੀ। ਇਨ੍ਹਾਂ ਦੀ ਅਦਾਕਾਰੀ ਨੂੰ ਦੇਖ ਕੇ ਉਸ ਸਮੇਂ ਦੀ ਅਦਾਕਾਰਾ ਦੇਵਿਕਾ ਰਾਣੀ ਬਹੁਤ ਪ੍ਰਭਾਵਿਤ ਹੋਈ ਅਤੇ ਮੁਮਤਾਜ ਜਹਾਂ ਦੇਹਲਵੀ ਨੂੰ ਆਪਣਾ ਨਾਂ ਬਦਲ ਕੇ 'ਮਧੂਬਾਲਾ' ਰੱਖਣ ਦੀ ਸਲਾਹ ਦਿੱਤੀ।
PunjabKesari

ਮਧੂਬਾਲਾ ਨੂੰ 'ਸੁੰਦਰਤਾ ਦੀ ਦੇਵੀ' ਵੀ ਕਿਹਾ ਜਾਣ ਲੱਗਾ

ਸਾਲ 1947 ਵਿਚ ਆਈ ਫਿਲਮ 'ਨੀਲ ਕਮਲ' ਮੁਮਤਾਜ ਦੇ ਨਾਂ ਤੋਂ ਆਖਿਰੀ ਫਿਲਮ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮਧੂਬਾਲਾ ਦੇ ਨਾਂ ਨਾਲ ਜਾਣਿਆ ਗਿਆ। ਇਸ ਫਿਲਮ ਵਿਚ ਸਿਰਫ 14 ਸਾਲਾ ਮਧੂਬਾਲਾ ਨੇ ਰਾਜ ਕਪੂਰ ਦੇ ਨਾਲ ਕੰਮ ਕੀਤਾ। 'ਨੀਲ ਕਮਲ' ਵਿਚ ਅਦਾਕਾਰੀ ਤੋਂ ਬਾਅਦ ਉਨ੍ਹਾਂ ਨੂੰ ਸਿਨੇਮਾ ਦੀ 'ਸੁੰਦਰਤਾ ਦੇਵੀ' ਕਿਹਾ ਜਾਣ ਲੱਗਾ। ਇਸ ਦੇ ਦੋ ਸਾਲਾਂ ਬਾਅਦ ਮਧੂਬਾਲਾ ਨੇ 'ਬੰਬੇ ਟਾਕੀਜ਼' ਦੀ ਫਿਲਮ 'ਮਹਿਲ' ਵਿਚ ਅਦਾਕਾਰੀ ਕੀਤੀ। ਫਿਲਮ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਤੋਂ ਬਾਅਦ ਸਾਰੇ ਮਸ਼ਹੂਰ ਕਲਾਕਾਰਾਂ ਦੇ ਨਾਲ ਉਨ੍ਹਾਂ ਦੀ ਇਕ ਤੋਂ ਬਾਅਦ ਇਕ ਫਿਲਮ ਆਉਣ ਲੱਗੀ।
PunjabKesari
ਮਧੂਬਾਲਾ ਨੇ 9 ਸਾਲ ਦੀ ਉਮਰ ਵਿਚ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਜਿਹਾ ਉਨ੍ਹਾਂ ਨੇ ਆਪਣੇ ਸ਼ੌਕ ਨਹੀਂ, ਸਗੋਂ ਮਜਬੂਰੀ ਵਿਚ ਕੀਤਾ ਸੀ ਕਿਉਂਕਿ ਪਿਤਾ ਦੇ ਕੋਲ ਕੋਈ ਕੰਮ ਨਹੀਂ ਸੀ। ਉਨ੍ਹਾਂ ਦੇ ਦਿਲੀਪ ਕੁਮਾਰ ਦੇ ਨਾਲ ਲੱਗਭਗ ਸੱਤ ਸਾਲ ਤਕ ਪ੍ਰੇਮ ਚੱਲਿਆ ਸੀ ਪਰ ਉਨ੍ਹਾਂ ਦੇ ਪਿਤਾ ਨੂੰ ਇਹ ਸੰਬੰਧ ਪਸੰਦ ਨਹੀਂ ਸੀ, ਅਖੀਰ ਵਿਚ ਆਪਣੇ ਪਿਤਾ ਦੇ ਦਬਾਅ ਅੱਗੇ ਉਨ੍ਹਾਂ ਨੂੰ ਝੁੱਕਣਾ ਪਿਆ।
PunjabKesari

ਕਿਸ਼ੋਰ ਕੁਮਾਰ ਨਾਲ ਕਰਵਾਇਆ ਵਿਆਹ

ਦਿਲੀਪ ਕੁਮਾਰ ਤੋਂ ਵੱਖ ਹੋਣ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਨੇ ਗਾਇਕ ਕਿਸ਼ੋਰ ਕੁਮਾਰ ਨਾਲ ਵਿਆਹ ਕਰ ਲਿਆ। ਕਿਸ਼ੋਰ ਕੁਮਾਰ ਤਲਾਕਸ਼ੁਦਾ ਸੀ ਪਰ ਮਧੂਬਾਲਾ ਨੇ ਇਸ ਦੀ ਪਰਵਾਹ ਨਹੀਂ ਕੀਤੀ। ਕਿਸ਼ੋਰ ਦੇ ਨਾਲ 1960 ਵਿਚ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰਦੀਪ ਕੁਮਾਰ, ਭਾਰਤ ਭੂਸ਼ਣ ਨੇ ਉਨ੍ਹਾਂ ਨੂੰ ਪ੍ਰਪੋਜ਼ ਕੀਤਾ ਸੀ। ਉਸੇ ਸਮੇਂ ਦੌਰਾਨ ਕਿਸ਼ੋਰ ਕੁਮਾਰ ਨੇ ਵੀ ਉਨ੍ਹਾਂ ਨੂੰ ਪ੍ਰਪੋਜ਼ ਕੀਤਾ ਸੀ। ਜਿਸ ਵਜ੍ਹਾ ਨਾਲ ਉਨ੍ਹਾਂ ਨੇ ਕਿਸ਼ੋਰ ਦਾ ਹੱਥ ਫੜਿਆ।
PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News