ਆਪਣੇ ਬੇਟਿਆਂ ਨੂੰ ਜ਼ਬਰਦਸਤੀ ਫਿਲਮਾਂ ’ਚ ਲਾਂਚ ਨਹੀਂ ਕਰੇਗੀ ਮਾਧੁਰੀ

2/16/2020 4:48:30 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਆਪਣੇ ਬੇਟਿਆਂ ਨੂੰ ਜ਼ਬਰਦਸਤੀ ਫਿਲਮਾਂ ਵਿਚ ਲਾਂਚ ਨਹੀਂ ਕਰੇਗੀ। ਹੁਣੇ ਜਿਹੇ ਬਾਲੀਵੁੱਡ ਵਿਚ ਕਈ ਸਟਾਰ ਕਿਡ ਲਾਂਚ ਹੋਏ ਹਨ। ਬਾਲੀਵੁੱਡ ਦੀ ਨਜ਼ਰ ਇਨ੍ਹੀਂ ਦਿਨੀਂ ਮਾਧੁਰੀ ਦੀਕਸ਼ਿਤ ਦੇ ਬੇਟਿਆਂ ’ਤੇ ਵੀ  ਹੈ, ਜੋ ਇਸ ਸਮੇਂ ਮੁੰਬਈ ਵਿਚ ਹੀ ਪੜ੍ਹਾਈ ਕਰ ਰਹੇ ਹਨ। ਮਾਧੁਰੀ ਕਦੇ ਵੀ ਆਪਣੇ ਬੇਟਿਆਂ ਦੀ ਪਸੰਦ ਨੂੰ ਲੈ ਕੇ ਕੋਈ ਗੱਲ ਨਹੀਂ ਕਰਦੀ। ਇਕ ਇੰਟਰਵਿਊ ਦੌਰਾਨ ਮਾਧੁਰੀ ਨੂੰ ਸਵਾਲ ਕੀਤਾ ਗਿਆ ਕਿ ਬਾਲੀਵੁੱਡ ਵਿਚ ਆਪਣੇ ਬੇਟਿਆਂ ਦੀ ਲਾਂਚਿੰਗ ਨੂੰ ਲੈ ਕੇ ਕੀ ਸੋਚਦੀ ਹੈ? ਜਵਾਬ ਵਿਚ ਮਾਧੁਰੀ ਨੇ ਕਿਹਾ,‘‘ਬਾਪ ਰੇ... ਪਤਾ ਨਹੀਂ ਉਨ੍ਹਾਂ ਨੇ ਕੀ ਕਰਨਾ ਹੈ। ਉਨ੍ਹਾਂ ਨੇ ਇਸ ਫੀਲਡ ਵਿਚ ਜਾਣਾ ਹੈ ਜਾਂ ਨਹੀਂ, ਇਹ ਬੱਚਿਆਂ ’ਤੇ ਨਿਰਭਰ ਕਰਦਾ ਹੈ। ਇਸ ਮਾਮਲੇ ਵਿਚ ਮੈਂ ਬੱਚਿਆਂ ਨਾਲ ਕੋਈ ਜ਼ਬਰਦਸਤੀ ਨਹੀਂ ਕਰਨੀ। ਬੇਟਿਆਂ ਨੂੰ ਜ਼ਬਰਦਸਤੀ ਲਾਂਚ ਨਹੀਂ ਕਰਨਾ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News