ਕਰੋੜਾਂ ਦਿਲਾਂ ’ਤੇ ਰਾਜ ਕਰਨ ਵਾਲੀ ਅਦਾਕਾਰਾ ਮਾਧੁਰੀ ਦੀਕਸ਼ਿਤ ਦੇ ਜਨਮਦਿਨ ਮੌਕੇ ਦੇਖੋ ਖਾਸ ਤਸਵੀਰਾਂ

5/15/2020 9:51:28 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਅਜਿਹੀ ਅਦਾਕਾਰਾ ਹੈ, ਜਿਸ ਨੇ ਆਪਣੀਆਂ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਖਾਸ ਪਛਾਣ ਬਣਾਈ ਹੈ। ਅੱਜ ਮਾਧੁਰੀ ਆਪਣਾ 53ਵਾਂ ਜਨਮਦਿਨ ਮਨਾ ਕਰ ਰਹੀ ਹੈ। ਉਨ੍ਹਾਂ ਦਾ ਜਨਮ 15 ਮਈ, 1967 ਨੂੰ ਇਕ ਮੱਧਵਰਗੀ ਮਰਾਠੀ ਬ੍ਰਾਹਮਣ ਪਰਿਵਾਰ 'ਚ ਹੋਇਆ। ਮਾਧੁਰੀ ਫਿਲਮ ਇੰਡਸਟਰੀ ਦੀਆਂ ਸਭ ਤੋਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਹੈ, ਜਿਨ੍ਹਾਂ ਦੀ ਖੂਬਸੂਰਤੀ ਸਮੇਂ ਦੇ ਨਾਲ-ਨਾਲ ਵਧਦੀ ਹੀ ਜਾ ਰਹੀ ਹੈ।
PunjabKesari
ਇਸ ਦਾ ਗਵਾਹ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਹੈ, ਜਿਸ 'ਤੇ ਉਹ ਲਗਾਤਾਰ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
PunjabKesari
ਦੱਸ ਦਈਏ ਕਿ ਮਾਧੁਰੀ ਦੀਕਸ਼ਿਤ ਨੇ ਮੁੱਢਲੀ ਸਿੱਖਿਆ ਹਾਸਲ ਕਰਨ ਮਗਰੋਂ ਮੁੰਬਈ ਯੂਨੀਵਰਸਿਟੀ 'ਚ 'ਮਾਇਕ੍ਰੋਬਾਇਲੋਜਿਸਟ' ਬਣਨ ਲਈ ਦਾਖਲਾ ਲੈ ਲਿਆ ਸੀ।
PunjabKesari
ਇਸ ਦੌਰਾਨ ਉਨ੍ਹਾਂ ਨੇ ਲਗਭਗ 8 ਸਾਲ ਤੱਕ ਕੱਥਕ ਨ੍ਰਿਤ ਦੀ ਸਿੱਖਿਆ ਵੀ ਹਾਸਲ ਕੀਤੀ।
PunjabKesari
ਮਾਧੁਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1984 'ਚ ਰਾਜਸ਼੍ਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ 'ਅਬੋਧ' ਨਾਲ ਕੀਤੀ ਪਰ ਕਮਜ਼ੋਰ ਕਹਾਣੀ ਤੇ ਨਿਰਦੇਸ਼ਨ ਕਾਰਨ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਅਸਫਲ ਰਹੀ।
PunjabKesari
ਦੱਸਣਯੋਗ ਹੈ ਕਿ ਮਾਧੁਰੀ ਦੀ ਕਿਸਮਤ ਦਾ ਸਿਤਾਰਾ ਸਾਲ 1988 'ਚ ਰਿਲੀਜ਼ ਫਿਲਮ 'ਤੇਜ਼ਾਬ' ਨਾਲ ਚਮਕਿਆ। ਇਸ ਫਿਲਮ 'ਚ ਉਨ੍ਹਾਂ 'ਤੇ ਫਿਲਮਾਇਆ ਗੀਤ 'ਏਕ ਦੋ ਤੀਨ' ਉਨ੍ਹੀਂ ਦਿਨੀਂ ਕਾਫੀ ਪਸੰਦ ਕੀਤਾ ਗਿਆ।
PunjabKesari
ਇਸ ਤੋਂ ਬਾਅਦ ਫਿਲਮ 'ਦਿਲ' 'ਚ ਆਪਣੇ ਦਮਦਾਰ ਅਭਿਨੈ ਲਈ ਮਾਧੁਰੀ ਦੀਕਸ਼ਿਤ ਨੂੰ ਪਹਿਲਾ ਫਿਲਮ ਫੇਅਰ ਪੁਰਸਕਾਰ ਪ੍ਰਾਪਤ ਹੋਇਆ।
PunjabKesari
PunjabKesari

Punjabi Bollywood Tadka

ਇਹ ਵੀ ਪੜ੍ਹੋ: ਕੋਰੋਨਾ ਖਿਲਾਫ ਜੰਗ ’ਚ ਅਕਸ਼ੈ ਕੁਮਾਰ ਨੇ ਪੁਲਸ ਦੀ ਮਦਦ ਲਈ ਦਿੱਤੇ ਸਪੈਸ਼ਲ ‘Wrist Bands’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News