ਸਿੱਧੂ ਮੂਸੇਵਾਲਾ ਫਾਇਰਿੰਗ ਮਾਮਲਾ : ਇੰਸ. ਗੁਰਪ੍ਰੀਤ ਸਿੰਘ ਭਿੰਡਰ ਨੂੰ ਪੀ. ਏ. ਪੀ. ਭੇਜਿਆ ਵਾਪਸ
5/15/2020 11:20:22 AM

ਪਟਿਆਲਾ (ਬਲਜਿੰਦਰ) - ਉੱਚ ਅਧਿਕਾਰੀਆਂ ਦੀ ਇਜਾਜ਼ਤ ਦੇ ਬਿਨਾਂ ਡੀ. ਐੱਸ. ਪੀ. ਦਲਜੀਤ ਸਿੰਘ ਵਿਰਕ ਦੇ ਨਾਲ ਗੰਨਮੈਨ ਭੇਜਣ ਦੇ ਮਾਮਲੇ ਵਿਚ ਸਸਪੈਂਡ ਕੀਤੇ ਥਾਣਾ ਜੁਲਕਾਂ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਭਿੰਡਰ ਨੂੰ ਪਟਿਆਲਾ ਪੁਲਸ ਨੇ ਮੁੜ ਪੰਜਾਬ ਆਰਮਡ ਪੁਲਸ (ਪੀ. ਏ. ਪੀ.) ਭੇਜ ਦਿੱਤਾ ਹੈ। ਇਹ ਹੁਕਮ ਏ. ਡੀ. ਜੀ. ਪੀ ਐਡਮਨ ਵੱਲੋਂ ਜਾਰੀ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਪੁਲਸ ਦੀ ਏ. ਕੇ. 47 ਰਾਈਫਲ ਨਾਲ ਕੀਤੀ ਗਈ ਫਾਇੰਰਿੰਗ ਦੇ ਮਾਮਲੇ ਦੀ ਵਾਇਰਲ ਹੋਈ ਵੀਡਿਓ ਵਿਚ ਇਕ ਸਿਪਾਹੀ ਗਗਨਦੀਪ ਸਿੰਘ ਦਿਖਾਈ ਦਿੱਤਾ ਸੀ, ਜਿਸ ਨੂੰ ਇੰਸਪੈਕਟਰ ਭਿੰਡਰ ਨੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੇ ਬਿਨਾਂ ਹੀ ਡੀ. ਐੱਸ. ਪੀ. ਹੈੱਡਕੁਆਟਰ ਸੰਗਰੂਰ ਦਲਜੀਤ ਸਿੰਘ ਵਿਰਕ ਦੇ ਨਾਲ 3 ਮਹੀਨਿਆਂ ਤੋਂ ਭੇਜਿਆ ਹੋਇਆ ਸੀ। ਇਸ ਤੋਂ ਬਾਅਦ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਇੰਸ. ਗੁਰਪ੍ਰੀਤ ਸਿੰਘ ਭਿੰਡਰ ਅਤੇ ਸਿਪਾਹੀ ਗਗਨਦੀਪ ਸਿੰਘ ਨੂੰ ਸਸਪੈਂਡ ਕਰ ਕੇ ਉਨ੍ਹਾਂ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਸੀ। ਐੱਸ. ਐੱਸ. ਪੀ. ਨੇ ਸਿਪਾਹੀ ਗਗਨਦੀਪ ਸਿੰਘ ਦੀ 3 ਮਹੀਨਿਆਂ ਦੀ ਤਨਖਾਹ ਦੀ ਰਿਕਵਰੀ ਇੰਸ. ਭਿੰਡਰ 'ਤੇ ਪਾ ਦਿੱਤੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ