ਅਜਿਹੀ ਸੀ ਮਾਧੁਰੀ ਦੀਕਸ਼ਿਤ ਦੀ ਸ੍ਰੀਰਾਮ ਨਾਲ ਪਹਿਲੀ ਮੁਲਾਕਾਤ, ਦਿਲਚਸਪ ਹੈ ਲਵਸਟੋਰੀ
5/15/2020 10:20:28 AM

ਮੁੰਬਈ(ਬਿਊਰੋ)- ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੀ ਮਾਧੁਰੀ ਦਿਕਸ਼ਿਤ ਦਾ ਅੱਜ ਜਨਮਦਿਨ ਹੈ। ਅੱਜ ਮਾਧੁਰੀ ਆਪਣਾ 53ਵਾਂ ਜਨਮਦਿਨ ਮਨਾ ਕਰ ਰਹੀ ਹੈ। ਮਾਧੁਰੀ ਫਿਲਮ ਇੰਡਸਟਰੀ ਦੀਆਂ ਸਭ ਤੋਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਹੈ, ਜਿਨ੍ਹਾਂ ਦੀ ਖੂਬਸੂਰਤੀ ਸਮੇਂ ਦੇ ਨਾਲ-ਨਾਲ ਵਧਦੀ ਹੀ ਜਾ ਰਹੀ ਹੈ। ਮਾਧੂਰੀ ਨੇ ਆਪਣੇ ਕਰੀਅਰ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਤਿੰਨ ਸਾਲ ਦੀ ਉਮਰ ਤੋਂ ਮਾਧੁਰੀ ਦੀਕਸ਼ਿਤ ਨੇ ਕਥੱਕ ਸਿਖਣਾ ਸ਼ੁਰੂ ਕੀਤਾ ਤੇ 8 ਸਾਲ ਦੀ ਉਮਰ 'ਚ ਪਹਿਲਾ ਪਰਫਾਰਮੈਂਸ ਦਿੱਤਾ। ਉਨ੍ਹਾਂ ਦਾ ਜਨਮ 15 ਮਈ, 1967 ਨੂੰ ਮੁੰਬਈ 'ਚ ਹੋਇਆ ਸੀ। ਮਾਧੁਰੀ ਦਿਕਸ਼ਿਤ ਆਪਣੇ ਕਰੀਅਰ ਦੀ ਬੁਲੰਦਿਆਂ 'ਤੇ ਸੀ, ਉਦੋਂ ਅਚਾਨਕ ਉਨ੍ਹਾਂ ਨੇ ਡਾਕਟਰ ਸ੍ਰੀਰਾਮ ਨੇਨੇ ਨਾਲ ਵਿਆਹ ਦਾ ਫ਼ੈਸਲਾ ਸੁਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਮਾਧੂਰੀ ਦੇ ਫੈਨਜ਼ ਹਮੇਸ਼ਾ ਇਹ ਸੋਚਦੇ ਰਹਿੰਦੇ ਹਨ ਕਿ ਆਖਿਰ ਦੋਵਾਂ ਦੀ ਲਵਸਟੋਰੀ ਦੀ ਸ਼ੁਰੂਆਤ ਕਿਵੇਂ ਹੋਈ ਸੀ। ਇਕ ਇੰਟਰਵਿਊ 'ਚ ਮਾਧੁਰੀ ਨੇ ਆਪਣੀ ਲਵਸਟੋਰੀ ਬਾਰੇ ਦੱਸਿਆ,‘‘ਸ੍ਰੀਰਾਮ ਨੇਨੇ ਨਾਲ ਪਹਿਲੀ ਮੁਲਾਕਾਤ ਬਾਰੇ 'ਚ ਗੱਲ ਕਰਦਿਆਂ ਮਾਧੂਰੀ ਨੇ ਕਿਹਾ ਸੀ, 'ਡਾਕਟਰ ਸ੍ਰੀਰਾਮ ਨੇਨੇ ਨਾਲ ਮੇਰੀ ਪਹਿਲੀ ਮੁਲਾਕਾਤ ਸੰਯੋਗ ਨਾਲ ਭਰਾ ਦੀ ਪਾਰਟੀ 'ਚ ਹੋਈ ਸੀ। ਇਹ ਬਹੁਤ ਸ਼ਾਨਦਾਰ ਸੀ ਕਿਉਂਕਿ ਮੈਂ ਇਹ ਜਾਨ ਕੇ ਹੈਰਾਨ ਸੀ ਕਿ ਸ੍ਰੀਰਾਮ ਨੇਨੇ ਨੂੰ ਮੇਰੇ ਬਾਰੇ 'ਚ ਨਹੀਂ ਪਤਾ ਕਿ ਮੈਂ ਇਕ ਅਦਾਕਾਰਾ ਹਾਂ ਤੇ ਹਿੰਦੀ ਫਿਲਮਾਂ 'ਚ ਕੰਮ ਕਰਦੀ ਹਾਂ। ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਆਈਡੀਆ ਤਕ ਨਹੀਂ ਸੀ। ਇਸ ਲਈ ਇਹ ਬੇਹੱਦ ਚੰਗਾ ਸੀ।’’
ਮਾਧੁਰੀ ਨੇ ਅੱਗੇ ਕਿਹਾ,‘‘ਸਾਡੀ ਮੁਲਾਕਾਤ ਤੋਂ ਬਾਅਦ ਡਾ. ਨੇਨੇ ਨੇ ਮੇਰੇ ਕੋਲੋਂ ਪੁੱਛਿਆ ਸੀ ਕਿ ਕੀ ਤੁਸੀਂ ਮੇਰੇ ਨਾਲ ਪਹਾੜਾਂ 'ਤੇ ਬਾਈਕ ਰਾਈਡ ਲਈ ਚਲੋਗੀ? ਮੈਨੂੰ ਲੱਗਾ ਠੀਕ ਹੈ, ਪਹਾੜ ਵੀ ਹੈ, ਬਾਈਕ ਵੀ ਹੈ ਪਰ ਪਹਾੜਾਂ 'ਤੇ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਹ ਮੁਸ਼ਕਲਾਂ ਭਰਿਆ ਹੈ। ਅਸੀਂ ਦੋਵੇਂ ਇਕ-ਦੂਜੇ ਦੇ ਕਰੀਬ ਆਏ ਤੇ ਸਾਨੂੰ ਪਿਆਰ ਹੋ ਗਿਆ। ਇਸ ਤੋਂ ਬਾਅਦ ਕੁਝ ਸਮੇਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਅਸੀਂ ਵਿਆਹ ਦਾ ਫ਼ੈਸਲਾ ਕੀਤਾ। ਮਾਧੁਰੀ ਨੇ ਉਸ ਸਮੇਂ ਵਿਆਹ ਦਾ ਫ਼ੈਸਲਾ ਲਿਆ ਜਦੋਂ ਉਹ ਕਰੀਅਰ ਦੇ ਟਾਪ 'ਤੇ ਸੀ।’’
ਇਹ ਵੀ ਪੜ੍ਹੋ: ਕਰੋੜਾਂ ਦਿਲਾਂ ’ਤੇ ਰਾਜ ਕਰਨ ਵਾਲੀ ਅਦਾਕਾਰਾ ਮਾਧੁਰੀ ਦੀਕਸ਼ਿਤ ਦੇ ਜਨਮਦਿਨ ਮੌਕੇ ਦੇਖੋ ਖਾਸ ਤਸਵੀਰਾਂ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ