''ਵੀਕੈਂਡ ਕਾ ਵਾਰ'' ''ਚ ਚੱਪਲਾਂ ਨਾਲ ਲੜੀਆਂ ਸ਼ਹਿਨਾਜ਼ ਤੇ ਮਧੁਰਿਮਾ (ਵੀਡੀਓ)

1/6/2020 8:56:23 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਲੜਾਈਆਂ ਤੇ ਰੋਮਾਂਸ ਦਾ ਦੌਰ ਹਮੇਸ਼ਾ ਚੱਲਦਾ ਰਹਿੰਦਾ ਹੈ। ਇਸ ਹਫਤੇ ਜਿੱਥੇ ਇਕ ਪਾਸੇ ਰਸ਼ਮੀ ਦੇਸਾਈ ਤੇ ਮਾਹਿਰਾ ਸ਼ਰਮਾ ਵਿਚਕਾਰ ਖਾਣ ਨੂੰ ਲੈ ਕੇ ਬਹਿਸ ਹੋ ਗਈ ਉੱਥੇ ਹੀ ਆਸਿਮ ਰਿਆਜ਼ ਤੇ ਆਰਤੀ ਸਿੰਘ ਅਖਾੜਾ ਬਣਾਉਂਦੀਆਂ ਨਜ਼ਰ ਆਈਆਂ। ਸਿਧਾਰਥ ਸ਼ੁਕਲਾ ਤੇ ਵਿਸ਼ਾਲ ਆਦਿਤਿਆ ਸਿੰਘ ਦੀ ਵੀ ਲਗਾਤਾਰ ਬਹਿਸ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਦੌਰਾਨ ਕੁਝ ਅਜਿਹੇ ਝਗੜੇ ਵੀ ਹੋਏ, ਜਿਹੜੇ ਸਿਰਫ ਮਸਤੀ-ਮਜ਼ਾਕ ਲਈ ਕੀਤੇ ਗਏ ਸਨ। ਕਲਰਸ ਦੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਜਾਰੀ ਹੋਈ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ੇਫਾਲੀ ਬੱਗਾ, ਮਧੁਰਿਮਾ ਤੁੱਲੀ ਤੇ ਸ਼ਹਿਨਾਜ਼ ਕੌਰ ਗਿੱਲ ਮਸਤੀ ਮਜ਼ਾਕ ਕਰਦੀਆਂ ਨਜ਼ਰ ਆ ਰਹੀਆਂ ਹਨ। ਇਹ ਤਿੰਨੋਂ ਆਪਸ 'ਚ ਲੜਾਈ ਕਰ ਰਹੀਆਂ ਹਨ ਪਰ ਮਸਤੀ ਮਜ਼ਾਕ 'ਚ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਤਿੰਨੋਂ ਚੱਪਲਾਂ ਤੇ ਸਰ੍ਹਾਣਿਆਂ ਨਾਲ ਲੜਾਈ ਕਰ ਰਹੀਆਂ ਹਨ ਤੇ ਤਿੰਨਾਂ ਦਾ ਮੂਡ ਕਾਫੀ ਖੁਸ਼ਮਜ਼ਾਜ ਲੱਗ ਰਿਹਾ ਹੈ। ਯਾਨੀਕਿ ਇਸ ਵਾਰ ਇਹ ਲੜਾਈ ਗੁੱਸੇ ਗਿੱਲੇ 'ਚ ਨਹੀਂ ਸਗੋਂ ਮਸਤੀ ਦੇ ਮੂਡ 'ਚ ਹੋ ਰਹੀ ਹੈ।

 
 
 
 
 
 
 
 
 
 
 
 
 
 

Gharwalon ki kaamchori ki wajah se @BeingSalmanKhan khud aaye ghar ki safaayi karne ke liye! Dekhiye #WeekendKaVaar aaj raat 9 baje. Anytime on @Voot. @vivo_india #BiggBoss #BiggBoss13 #BB13 #SalmanKhan

A post shared by Colors TV (@colorstv) on Dec 28, 2019 at 11:57pm PST


ਦੱਸ ਦਈਏ ਕਿ ਇਸ ਵੀਡੀਓ 'ਚ ਮਧੁਰਿਮਾ, ਸ਼ਹਿਨਾਜ਼ ਨੂੰ ਚੱਪਲ ਨਾਲ ਕੁੱਟ ਰਹੀ ਹੈ ਤੇ ਸ਼ੇਫਾਲੀ ਵੀ ਹੱਥ 'ਚ ਚੱਪਲ ਫੜ ਕੇ ਖੜ੍ਹੀ ਨਜ਼ਰ ਆਉਂਦੀ ਹੈ। ਇਹ ਸੀਨ ਲੜਾਈ ਤੇ ਝਗੜਿਆਂ ਵਿਚਕਾਰ ਕਾਫੀ ਚੰਗਾ ਲੱਗ ਰਿਹਾ ਹੈ ਕਿਉਂਕਿ ਉਮੀਦਵਾਰ ਅਕਸਰ ਇਕ-ਦੂਜੇ ਖਿਲਾਫ ਦੁਸ਼ਮਣਬਾਜ਼ੀ ਕਰਦੇ ਨਜ਼ਰ ਆਉਂਦੇ ਹਨ। ਉੱਥੇ ਹੀ ਮਧੁਰਿਮਾ ਤੁੱਲੀ ਐਕਸ ਲਵਰ ਵਿਸ਼ਾਲ ਆਦਿਤਿਆ ਸਿੰਘ ਬਾਰੇ ਰਸ਼ਮੀ ਦੇਸਾਈ ਤੇ ਆਸਿਮ ਨਾਲ ਗੱਲਬਾਤ ਕਰਦੀ ਰਹਿੰਦੀ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News