ਮਧੁਰਿਮਾ ਨੇ ਵਿਸ਼ਾਲ ਨੂੰ ਕੀਤੀ ਕਿੱਸ, ਕੈਪਟੈਂਸੀ ਲਈ ਘਰ ''ਚ ਮਚਿਆ ਬਵਾਲ (ਵੀਡੀਓ)

12/10/2019 1:08:42 PM

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 13' ਦੇ ਘਰ 'ਚ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਘਰ ਵਿਚ ਇਕ ਹੋਰ ਪਿਆਰ ਛਾ ਰਿਹਾ ਹੈ ਕਿਉਂਕਿ ਬਿੱਗ ਬੌਸ ਦੀ ਵਾਈਲਡ ਕਾਰਡ ਐਂਟਰੀ ਮਧੁਰਿਮਾ ਤੁਲੀ ਤੇ ਉਨ੍ਹਾਂ ਦੇ ਸਾਬਕਾ ਪ੍ਰੇਮੀ ਵਿਸ਼ਾਲ ਆਦਿਤਿਆ ਸਿੰਘ ਦੀਆਂ ਨਜ਼ਦੀਕੀਆਂ ਵਧ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਅੱਜ ਦੋਸਤ ਦੁਸ਼ਮਣ ਬਣ ਜਾ ਰਹੇ ਹਨ ਕਿਉਂਕਿ ਅਸੀਂ ਦੇਖਾਂਗੇ ਕਿ ਕਿਵੇਂ ਆਸਿਮ ਰਿਆਜ਼ ਤੇ ਰਸ਼ਮੀ ਦੇਸਾਈ ਬੁਰੀ ਤਰ੍ਹਾਂ ਇਕ-ਦੂਜੇ ਨਾਲ ਝਗੜਾ ਕਰਨਗੇ।

ਮਧੁਰਿਮਾ ਤੇ ਵਿਸ਼ਾਲ ਦਾ ਰੋਮਾਂਸ
ਪਹਿਲਾਂ ਗੱਲ ਮਧੁਰਿਮਾ ਤੁੱਲੀ ਤੇ ਵਿਸ਼ਾਲ ਆਦਿਤਿਆ ਸਿੰਘ ਦੀ। ਨਵੇਂ ਟੀਜ਼ਰ 'ਚ ਦਿਸ ਰਿਹਾ ਹੈ ਕਿ ਪਿਆਰ ਸਾਰੀਆਂ ਭਾਵਨਾਵਾਂ 'ਤੇ ਭਾਰੀ ਪਵੇਗਾ। ਮਧੁਰਿਮਾ ਤੁੱਲੀ ਤੇ ਵਿਸ਼ਾਲ ਆਦਿਤਿਆ ਸਿੰਘ ਇਕ-ਦੂਸਰੇ ਦੇ ਨੇੜੇ ਆਉਣਗੇ। ਇਨ੍ਹਾਂ ਦੋਵਾਂ ਐਕਸ ਲਵਰਜ਼ ਦਾ ਬਹੁਤ ਬੁਰਾ ਬ੍ਰੇਕਅਪ ਹੋਇਆ ਸੀ। ਹੁਣ ਦੋਵੇਂ ਆਪਣਾ ਵਿਵਾਦ ਦੂਰ ਕਰਕੇ ਪਿਆਰ ਭਰੀਆਂ ਗੱਲਾਂ ਕਰਨਗੇ। ਇੰਟਰਨੈੱਟ 'ਤੇ ਵਾਇਰਲ ਪ੍ਰੋਮੋ 'ਚ ਨਜ਼ਰ ਆ ਰਿਹਾ ਹੈ ਕਿ ਮਧੁਰਿਮਾ ਤੇ ਵਿਸ਼ਾਲ ਵਿਚਾਕਾਰ ਕੁਝ ਰੋਮਾਂਚਕ ਪਲ ਆਉਣ ਵਾਲੇ ਹਨ। ਹਾਲਾਂਕਿ ਕੱਲ੍ਹ ਹੀ ਦੋਵਾਂ ਦੀ ਤਕੜੀ ਬਹਿਸ ਹੋਈ ਸੀ। ਇਸ ਵਿਚ ਵਿਸ਼ਾਲ ਦੇ ਮਧੁਰਿਮਾ ਨੇ ਖੁਲਾਸਾ ਕੀਤਾ ਸੀ ਕਿ ਜਦੋਂ ਉਹ ਰੋਮਾਂਟਿਕ ਰਿਸ਼ਤੇ 'ਚ ਸਨ, ਉਦੋਂ ਵੀ ਇਕ-ਦੂਸਰੇ ਦਾ ਸਨਮਾਨ ਨਹੀਂ ਕਰਦੇ ਸਨ ਪਰ ਜਲਦ ਹੀ ਮਧੁਰਿਮਾ ਤੁੱਲੀ ਨੇ ਵਿਸ਼ਾਲ ਨੂੰ ਸੌਰੀ ਕਹਿ ਦਿੱਤਾ। ਇਸ ਤੋਂ ਬਾਅਦ ਵਿਸ਼ਾਲ ਉਸ ਦੇ ਮੱਥੇ ਦੇ ਕਿੱਸ ਕਰਨਗੇ।

 

 
 
 
 
 
 
 
 
 
 
 
 
 
 

Kal dekhiye. . Follow me guys @realrashamidesai . . #biggboss13 #rashamidesai #devoleenabhattacharjee #siddharthshukla #shehnaazgill #instagram #followers #followmefollowyou #followforfollowback #likeforlikes #fitnessmotivation #r #likeforlikeback #followme #followersfree #instagram #bb #bb13 #world #india

A post shared by RASHAMI & DEVOLEENA FC (@realrashamidesai) on Dec 9, 2019 at 11:14am PST

ਮੁਸ਼ਕਿਲ ਹੋਵੇਗਾ ਫੈਨਜ਼ ਲਈ ਇਸ ਨੂੰ ਪਚਾਉਣਾ
ਮਧੁਰਿਮਾ ਤੇ ਵਿਸ਼ਾਲ ਦਾ ਇੰਨਾ ਪਿਆਰ ਬਿੱਗ ਬੌਸ ਦੇ ਫੈਨਜ਼ ਲਈ ਹਜ਼ਮ ਕਰਨਾ ਔਖਾ ਹੋਵੇਗਾ ਕਿਉਂਕਿ ਦੋਵਾਂ ਨੂੰ ਹਮੇਸ਼ਾ ਝਗੜਦਿਆਂ ਹੀ ਦੇਖਿਆ ਹੈ। ਉੱਥੇ ਹੀ ਦੂਸਰੇ ਪਾਸੇ ਕੈਪਟੈਂਸੀ ਟਾਸਕ ਦੌਰਾਨ ਰਸ਼ਮੀ ਦੇਸਾਈ ਚੀਕਦੀ ਹੈ, ਜਿਸ ਕਾਰਨ ਆਸਿਮ ਰਿਆਜ਼ ਅਪਸੈਟ ਹੋ ਜਾਂਦੇ ਹਨ। ਉੱਥੇ ਹੀ ਫਿਰ ਆਸਿਮ ਰਸ਼ਮੀ ਉੱਪਰ ਚੀਕਣ ਲੱਗਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News