ਅਭਿਨੇਤਰੀ ਸਦਫ ਜ਼ਫਰ ਨੂੰ ਜੇਲ ’ਚੋਂ ਰਿਹਾਅ ਕੀਤਾ ਜਾਵੇ : ਮਹੇਸ਼ ਭੱਟ

1/3/2020 9:35:15 AM

ਮੁੰਬਈ,(ਭਾਸ਼ਾ)– ਮਹੇਸ਼ ਭੱਟ, ਸਵਰਾ ਭਾਸਕਰ ਅਤੇ ਸੁਸ਼ਾਂਤ ਸਿੰਘ ਵਰਗੀਆਂ ਬਾਲੀਵੁੱਡ ਦੀਆਂ ਹਸਤੀਆਂ ਨੇ ਅਭਿਨੇਤਰੀ ਅਤੇ ਵਰਕਰ ਸਦਫ ਜ਼ਫਰ ਨੂੰ ਜੇਲ ਵਿਚੋਂ ਰਿਹਾਅ ਕਰਨ ਦੀ ਵੀਰਵਾਰ ਮੰਗ ਕੀਤੀ। ਜ਼ਫਰ ਕਾਂਗਰਸ ਦੀ ਵੀ ਇਕ ਬੁਲਾਰਨ ਹੈ। ਉਸ ਨੂੰ 19 ਦਸੰਬਰ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਇਕ ਵਿਖਾਵੇ ਵਾਲੀ ਥਾਂ ’ਤੇ ਫੇਸਬੁੱਕ ਲਾਈਵ ਕਰ ਰਹੀ ਸੀ।
PunjabKesari
ਮਹੇਸ਼ ਭੱਟ ਨੇ ਕਿਹਾ ਕਿ ਆਜ਼ਾਦੀ ਤੋਂ ਬਿਨਾਂ ਵਾਲੇ ਆਜ਼ਾਦੀ ਦੇ ਅਦਾਰੇ ਇਕ ਧੋਖਾ ਹਨ। ਜੇ ਡਰ ਰਾਹੀਂ ਦਿਮਾਗ ਨੂੰ ਬੇੜੀਆਂ ਵਿਚ ਜਕੜ ਦਿੱਤਾ ਜਾਏ ਤਾਂ ਤੁਸੀਂ ਕਿਸ ਤਰ੍ਹਾਂ ਦੀ ਸਰਕਾਰ ਵਿਚ ਰਹਿੰਦੇ ਹੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਤੋਂ ਬਿਨਾਂ ਆਜ਼ਾਦ ਅਦਾਰਿਆਂ ਦਾ ਬਾਹਰੀ ਰੂਪ ਅਤੇ ਢਾਂਚਾ ਇਕ ਧੋਖੇ ਤੋਂ ਵੱਧ ਕੁਝ ਵੀ ਨਹੀਂ। ਸਦਫ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News