ਲੋਕਾਂ ਨੂੰ ਘਰਾਂ ''ਚ ਰੱਖਣ ਲਈ ਪੁਲਸ ਦਾ ਨਵਾਂ ਜੁਗਾੜ, ਦੇਖੋ ਕਿਉ ਹਰ ਕੋਈ ਕਹਿ ਰਿਹਾ ''ਮੈਂ ਵੀ ਪੁਲਸ ਵਾਲਾ''
4/16/2020 10:34:28 AM

ਜਲੰਧਰ (ਵੈੱਬ ਡੈਸਕ) - 130 ਕਰੋੜ ਲੋਕਾਂ ਦੀ ਜਨਸੰਖਿਆ ਵਾਲੇ ਦੇਸ਼ ਵਿਚ ਕਿਸੇ ਸਰਕਾਰੀ ਮੁਹਿੰਮ ਨੂੰ ਸਾਰਥਕ ਬਣਾਉਣਾ ਇਕ ਚੁਣੌਤੀ ਹੈ। ਇਨੀ ਵੱਡੀ ਸੰਖਿਆ ਵਾਲੇ ਦੇਸ਼ ਵਿਚ ਬਿਨਾਂ ਲੋਕਾਂ ਦੇ ਸਹਿਯੋਗ ਨਾਲ ਕੁਝ ਵੀ ਸੰਭਵ ਨਹੀਂ ਹੈ। 'ਲੌਕ ਡਾਊਨ' ਦੌਰਾਨ ਲੋਕਾਂ ਵਿਚ ਜਾਗਰੂਕਤਾ ਲਿਆਉਣ ਅਤੇ ਘਰਾਂ ਨਾਲ ਬਾਹਰ ਨਾ ਨਿਕਲਣ ਨੂੰ ਲੈ ਕੇ ਮੁੰਬਈ ਪੁਲਸ ਨੇ ਇਕ ਖਾਸ ਤਰੀਕਾ ਅਪਣਾਇਆ ਹੈ। ਇਸ ਦੇ ਲਈ ਪੁਲਸ ਨੇ ਕੁਝ ਕੰਪਨੀਆਂ ਦੇ ਸਹਿਯੋਗ ਨਾਲ ''ਮੈਂ ਵੀ ਮੁੰਬਈ ਪੁਲਸ' ਨਾਮਕ ਇਕ ਮੁਹਿੰਮ ਲਾਂਚ ਕੀਤੀ ਹੈ। ਮੁੰਬਈ ਪੁਲਸ ਨੇ ਆਪਣੇ ਟਵਿਟਰ ਹੈਂਡਲ ਤੋਂ ਇਕ ਰੋਚਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਲੋਕ ਨਿਯਮਾਂ ਦਾ ਪਾਲਣ ਕਰਨ ਅਤੇ ਆਪਣੇ ਜਾਣਕਾਰਾਂ ਨੂੰ ਵੀ ਇਸਦਾ ਪਾਲਣ ਕਰਨ ਲਈ ਪ੍ਰੇਰਿਤ ਕਰਨ ਦੀ ਗੱਲ ਕਰ ਰਹੇ ਹਨ। ਮੁੰਬਈ ਪੁਲਸ ਦੇ ਇਸ ਵੀਡੀਓ ਵਿਚ ਇਕ-ਇਕ ਕਰਕੇ ਸਮਾਜ ਦੇ ਵੱਖ-ਵੱਖ ਉਮਰ ਦੇ ਨਾਗਰਿਕ ਸਾਹਮਣੇ ਆ ਰਹੇ ਹਨ। ਉਹ ਆਖਦੇ ਹਨ ਕਿ ਉਹ ਆਪਣੇ ਪਰਿਵਾਰ ਵਾਲਿਆ ਨੂੰ ਕਿਸੇ ਵੀ ਚੀਜ਼ ਲਈ ਬਾਹਰ ਨਾ ਜਾਣ ਦੇਣ ਅਤੇ ਨਾ ਹੀ ਰਿਸ਼ਤੇਦਾਰਾਂ ਨਾਲ ਮਿਲਣ ਲਈ ਬਾਹਰ ਜਾਣ। ਆਮਤੌਰ 'ਤੇ ਅਸੀਂ ਜਿਨ੍ਹਾਂ ਵੀ ਸਮਾਜਿਕ ਗਤੀਵਿਧੀਆਂ ਦਾ ਹਿੱਸਾ ਬਣਨ ਲਈ ਬਾਹਰ ਜਾਂਦੇ ਹਨ, ਉਸ ਤੋਂ ਬਚਣ ਦੀ ਹਦਾਇਤ ਦਿੱਤੀ ਗਈ ਹੈ। ਫਿਲਮ ਦੇ ਆਖਿਰ ਵਿਚ ਸਾਰੇ ਲੋਕ ਪਲੇਕਾਰਡ ਦੇ ਜਰੀਏ 'ਮੈਂ ਵੀ ਮੁੰਬਈ ਪੁਲਸ' ਦੇ ਜਰੀਏ ਪੁਲਸ ਵਿਭਾਗ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਦੇਸ਼ ਵਿਚ ਕੋਰੋਨਾ ਪਾਜ਼ੀਟਿਵ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਜਾਂਚ ਕਰਨ ਦੀ ਗਤੀ ਵਿਚ ਤੇਜੀ ਆਉਣ ਨਾਲ ਹੀ ਇਕ-ਇਕ ਦਿਨ ਵਿਚ ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਦੇਸ਼ ਵਿਚ ਹੁਣ ਤਕ 'ਕੋਰੋਨਾ' ਨਾਲ ਪ੍ਰਭਾਵਿਤ ਲੋਕਾਂ ਦੀ ਸੰਖਿਆ 1118 ਹਜ਼ਾਰ ਪਹੁੰਚ ਚੁੱਕੀ ਹੈ, ਉੱਥੇ ਹੀ 393 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਦੇ ਤਾਜਾ ਹਾਲਾਤ ਮੁਤਾਬਿਕ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 11,933 ਹੋ ਚੁੱਕੀ ਹੈ। ਸਿਰਫ ਮੁੰਬਈ ਵਿਚ ਕੋਰੋਨਾ ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ 1600 ਦੇ ਕਰੀਬ ਪਹੁੰਚ ਗਈ ਹੈ। ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਪੂਰੇ ਦੇਸ਼ ਵਿਚ 'ਲੌਕ ਡਾਊਨ' ਦੀ ਮਿਆਦ 3 ਮਈ ਤਕ ਵਧਾ ਦਿੱਤੀ ਗਈ ਹੈ। ਮੁੰਬਈ ਵਿਚ ਖਾਸ ਤੌਰ 'ਤੇ ਪੁਲਸ ਤੋਂ ਲੈ ਕੇ ਫਿਲਮ ਇੰਡਸਟਰੀ ਦੇ ਕਲਾਕਾਰ ਵੀ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰ ਰਹੇ ਹਨ। 'ਮੈਂ ਵੀ ਮੁੰਬਈ ਪੁਲਸ' ਵਰਗੀ ਮੁਹਿੰਮ ਦੇ ਕਈ ਸਕਾਰਾਤਮਕ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ