ਸੋਸ਼ਲ ਮੀਡੀਆ ''ਤੇ ਭਾਵੁਕ ਹੋਏ ਰਾਣਾ ਰਣਬੀਰ, ਸਾਂਝੀ ਕੀਤੀ ਖਾਸ ਤਸਵੀਰ
4/16/2020 11:36:09 AM

ਜਲੰਧਰ (ਵੈੱਬ ਡੈਸਕ) - ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜੋ ਕਿ ਉਨ੍ਹਾਂ ਦੀ ਐਕਟਿੰਗ ਦੇ ਸ਼ੁਰੂਆਤੀ ਦਿਨਾਂ ਦੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਇਸ ਤਸਵੀਰ ਨਾਲ ਜੁੜਿਆ ਪੁਰਾਣਾ ਕਿੱਸਾ ਵੀ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ''ਕੋਈ ਸੱਟ ਨਹੀਂ ਸੀ ਲੱਗੀ, ਬਸ ਲੱਗਣ ਲੱਗੀ ਸੀ ਐਕਟਿੰਗ ਦੇ ਨਾਲ। ਡਰਾਮਾ ਜ਼ਿੰਦਗੀ ਬਣ ਗਿਆ ਸੀ, ਸੋ ਸਾਰਾ ਦਿਨ ਉਂਝ ਈ ਬੇਂਡੇਜ ਲੈ ਕੇ ਘੁੰਮੀ ਗਿਆ।
ਦੱਸ ਦੇਈਏ ਕਿ ਰਾਣਾ ਰਣਬੀਰ ਕਈ ਪੰਜਾਬੀ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀ ਫਿਲਮ 'ਆਸੀਸ' ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ 'ਅਰਦਾਸ' ਫਿਲਮ ਵਿਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਉਹ ਇਕ ਵਧੀਆ ਲੇਖਕ ਵੀ ਹਨ।
ਦੱਸਣਯੋਗ ਹੈ ਕਿ ਰਾਣਾ ਰਣਬੀਰ ਨੇ ਜਿਥੇ ਫ਼ਿਲਮਾਂ ਵਿਚ ਅਦਾਕਾਰੀ ਨੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ, ਉਥੇ ਹੀ ਉਹ ਬਿਹਤਰੀਨ ਲੇਖਣੀ ਦੇ ਵੀ ਮਾਲਕ ਹਨ। ਰਾਣਾ ਰਣਬੀਰ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ 9 ਅਪ੍ਰੈਲ 1970 ਨੂੰ ਪੰਜਾਬ, ਭਾਰਤ ਦੇ ਸ਼ਹਿਰ ਧੂਰੀ ਵਿਚ ਹੋਇਆ ਸੀ। ਮੁੱਢਲੀ ਸਿੱਖਿਆ ਸਥਾਨਕ ਸਕੂਲਾਂ ਤੋਂ ਕਰਨ ਤੋਂ ਬਾਅਦ ਰਣਬੀਰ ਨੇ ਦੇਸ਼ ਭਗਤ ਕਾਲਜ, ਧੂਰੀ ਤੋਂ ਬੈਚਲਰ ਡਿਗਰੀ ਪ੍ਰਾਪਤ ਕੀਤੀ ਅਤੇ ਪੋਸਟ ਗ੍ਰੇਜ਼ੂਏਸ਼ਨ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਜ਼ਨ ਦੀ ਡਿਗਰੀ ਕੀਤੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ