ਜਿਮ ਦੇ ਕੱਪੜਿਆਂ ''ਚ ਜਦੋਂ ਅਚਾਨਕ ਹਸਪਤਾਲ ਪਹੁੰਚੀ ਮਲਾਇਕਾ

6/15/2019 2:55:41 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਹਮੇਸ਼ਾ ਹੀ ਆਪਣੀ ਫਿਟਨੈੱਟ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਮਲਾਇਕਾ ਅਕਸਰ ਜਿਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਪਰ ਬੀਤੇ ਦਿਨੀਂ ਮਲਾਇਕਾ ਨੂੰ ਮੁੰਬਈ ਦੇ ਬਾਂਦਰਾ ਸਥਿਤ ਇਕ ਹਸਪਤਾਲ ਦੇ ਬਾਹਰ ਸਪਾਟ ਕੀਤਾ ਗਿਆ।
PunjabKesari
ਇਸ ਦੌਰਾਨ ਮਲਾਇਕਾ ਨੇ ਬਲੈਕ ਅਟਾਇਰ ਪਹਿਣ ਰੱਖਿਆ ਸੀ। ਉਹ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਨਜ਼ਰ ਆ ਰਹੀ ਸੀ। ਕਰੀਬ ਇਕ ਘੰਟੇ ਬਾਅਦ ਹਸਪਤਾਲ 'ਚੋਂ ਨਿਕਲੀ ਮਲਾਇਕਾ ਸਿੱਧੇ ਯੋਗਾ ਸੇਸ਼ਲ ਲਈ ਪਹੁੰਚੀ। ਜਿੱਥੇ ਉਨ੍ਹਾਂ ਦੀ ਭੈਣ ਅਮ੍ਰਿਤਾ ਅਰੋੜਾ ਨੇ ਉਨ੍ਹਾਂ ਦਾ ਸਾਥ ਦਿੱਤਾ।
PunjabKesari
ਇਕ ਦਿਨ ਪਹਿਲਾਂ ਵੀ ਮਲਾਇਕਾ ਨੂੰ ਹਸਪਤਾਲ ਦੇ ਬਾਹਰ ਦੇਖਿਆ ਗਿਆ ਸੀ, ਉਦੋਂ ਉਨ੍ਹਾਂ ਦੇ ਹੱਥ 'ਚ ਬੈਂਡੇਜ ਲਗਾ ਹੋਇਆ ਸੀ। ਹਾਲਾਂਕਿ ਇਸ ਵਾਰ ਮਲਾਇਕਾ ਕਿਸ ਕਾਰਨ ਹਸਪਤਾਲ ਪਹੁੰਚੀ, ਇਸ ਦਾ ਪਤਾ ਨਹੀਂ ਲੱਗ ਸਕਿਆ ਪਰ ਉਨ੍ਹਾਂ ਦਾ ਇਸ ਤਰ੍ਹਾਂ ਵਾਰ-ਵਾਰ ਹਸਪਤਾਲ ਦੇ ਬਾਹਰ ਦਿਖਾਈ ਦੇਣ ਨਾਲ ਫੈਨਜ਼ ਪ੍ਰੇਸ਼ਾਨ ਹੋ ਜਾਂਦੇ ਹਨ।
PunjabKesari
ਧਿਆਨ ਯੋਗ ਹੈ ਕਿ ਮਲਾਇਕਾ ਅਰੋੜਾ ਨਾ ਸਿਰਫ ਆਪਣੀ ਫਿਟਨੈੱਸ ਸਗੋਂ ਅਰਜੁਨ ਕਪੂਰ ਨਾਲ ਰਿਲੇਸ਼ਨਸ਼ਿਪ ਦੀਆਂ ਖਬਰਾਂ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News