ਮੰਦਿਰਾ ਬੇਦੀ ਘਰ ''ਚ ਕੀਤੀ ਸਰਬਤ ਦੇ ਭਲੇ ਦੀ ਅਰਦਾਸ, ਬੇਟੇ ਨੂੰ ਦੱਸਿਆ ''ਕੜਾਹ ਪ੍ਰਸ਼ਾਦ'' ਦਾ ਮਹੱਤਵ
5/16/2020 8:07:00 AM

ਮੁੰਬਈ (ਬਿਊਰੋ) — ਕਈ ਸਾਲਾਂ ਤੋਂ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਮੰਦਿਰਾ ਬੇਦੀ ਇੰਨੀਂ ਦਿਨੀਂ ਆਪਣੇ ਪਤੀ ਰਾਜ ਤੇ ਬੇਟੇ ਵੀਰ ਕੌਸ਼ਲ ਨਾਲ ਸਮਾਂ ਗੁਜ਼ਾਰ ਰਹੀ ਹੈ। ਲੌਕਡਾਊਨ ਕਰਕੇ ਹਰ ਕੋਈ ਆਪਣੇ ਘਰ 'ਚ ਬੰਦ ਹੈ, ਇੱਥੋਂ ਤੱਕ ਕਿ ਧਾਰਮਿਕ ਸਥਾਨਾਂ 'ਤੇ ਜਾਣ 'ਤੇ ਵੀ ਰੋਕ ਲੱਗੀ ਹੋਈ ਹੈ। ਇਹੀ ਕਾਰਨ ਹੈ ਕਿ ਮੰਦਿਰਾ ਆਪਣੇ ਘਰ 'ਚ ਹੀ ਪ੍ਰਮਾਤਮਾ ਦੀ ਬੰਦਗੀ ਕਰ ਰਹੀ ਹੈ ਅਤੇ ਆਪਣੇ ਬੇਟੇ ਲਈ ਕੜਾਹ ਪ੍ਰਸ਼ਾਦ ਬਣਾ ਰਹੀ ਹੈ।।ਇਸ ਸਬੰਧ 'ਚ ਮੰਦਿਰਾ ਨੇ ਇਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਉਹ ਕੜਾਹ ਪ੍ਰਸ਼ਾਦ ਬਣਾ ਰਹੀ ਹੈ। ਇਸ ਵੀਡੀਓ 'ਚ ਮੰਦਿਰਾ ਦਾ ਬੇਟਾ ਰਾਜ ਨੂੰ ਦੱਸਦਾ ਹੈ ਕਿ ਉਹ ਕੜਾਹ ਪ੍ਰਸ਼ਾਦ ਬਣਾ ਰਹੀ ਹੈ। ਇਸ ਤੋਂ ਬਾਅਦ ਮੰਦਿਰਾ ਕਹਿੰਦੀ ਹੈ ਕਿ 'ਕੜਾਹ ਪ੍ਰਸ਼ਾਦ ਸਿਰਫ਼ ਗੁਰਦੁਆਰਾ ਸਾਹਿਬ 'ਚ ਹੀ ਬਣਦਾ ਹੈ ਪਰ ਲੌਕਡਾਊਨ ਕਰਕੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਸਾਹਮਣੇ ਸਿਰ ਢੱਕ ਕੇ ਕੜਾਹ ਪ੍ਰਸ਼ਾਦ ਬਣਾ ਰਹੇ ਹਾਂ ਅਤੇ ਘਰ 'ਚ ਹੀ ਸਰਬਤ ਦੇ ਭਲੇ ਦੀ ਅਰਦਾਸ ਕਰਾਂਗੇ।''।ਇਸ ਵੀਡੀਓ ਨੂੰ ਉਨ੍ਹਾਂ ਨੇ ਇਕ ਕੈਪਸ਼ਨ ਵੀ ਦਿੱਤਾ ਹੈ।
ਦੱਸ ਦਈਏ ਕਿ ਮੰਦਿਰਾ ਬੇਦੀ ਹਾਲ ਹੀ 'ਚ ਆਸਟ੍ਰੇਲੀਆ ਤੋਂ ਵਾਪਸ ਪਰਤੀ ਹੈ ਅਤੇ ਉਨ੍ਹਾਂ ਨੇ ਆਉਂਦੇ ਹੀ ਆਪਣੇ-ਆਪ ਨੂੰ ਏਕਾਂਤਵਾਸ 'ਚ ਰੱਖ ਲਿਆ ਸੀ ਕਿਉਂਕਿ ਕੋਰੋਨਾ ਦੇ ਲੱਛਣ 14 ਦਿਨਾਂ ਬਾਅਦ ਦਿਖਾਈ ਦਿੰਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ