ਗੁਰਦਾਸ ਮਾਨ ਦੇ ਹੱਕ ''ਚ ਬੋਲਣ ਦਾ ਮੰਗੀ ਮਾਹਲ ਨੇ ਦੱਸਿਆ ਅਸਲ ਸੱਚ (ਵੀਡੀਓ)

9/30/2019 4:36:08 PM

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਹਰ ਪਾਸੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਚਰਚਾ ਹੋ ਰਹੀ ਹੈ। ਆਮ ਲੋਕਾਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਤੇ ਸੰਗੀਤ ਜਗਤ ਨਾਲ ਜੁੜੇ ਲੋਕ ਆਪਣੇ-ਆਪਣੇ ਨਜ਼ਰੀਏ ਨਾਲ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰ ਰਹੇ ਹਨ। ਕੁਝ ਅਜਿਹੇ ਹੀ ਮੁੱਦੇ ਨੂੰ ਲੈ ਕੇ ਪੰਜਾਬੀ ਗਾਇਕ ਮੰਗੀ ਮਾਹਲ ਵੀ ਸਾਹਮਣੇ ਆਏ ਹਨ। ਦਰਅਸਲ, ਕੁਝ ਦਿਨ ਪਹਿਲਾਂ ਮੰਗੀ ਮਾਹਲ ਸ਼ਾਹਿਦ ਭਗਤ ਸਿੰਘ ਦੇ ਜਨਮਦਿਨ 'ਤੇ ਨਸ਼ਾ ਵਿਰੋਧੀ ਯਾਤਰਾ 'ਚ ਸ਼ਾਮਲ ਹੋਏ, ਜਿਥੇ ਉਨ੍ਹਾਂ ਨਾਲ ਕੁਝ ਪੱਤਰਕਾਰਾਂ ਨੇ ਗੱਲਬਾਤ ਕੀਤੀ। ਇਸੇ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੰਜਾਬੀ ਮਾਂ ਬੋਲੀ ਬਾਰੇ ਤੁਹਾਡੇ ਕੀ ਖਿਆਲ ਹੈ? ਇਸ ਤੋਂ ਬਾਅਦ ਮੰਗੀ ਮਾਹਲ ਨੇ ਕਿਹਾ, ਮੈਂ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਦਾ ਹਾਂ ਅਤੇ ਹਮੇਸ਼ਾ ਪੰਜਾਬੀ ਮਾਂ ਬੋਲੀ ਨਾਲ ਖੜ੍ਹਾ ਹਾਂ ਕਿਉਂਕਿ ਪੰਜਾਬੀ ਮਾਂ ਬੋਲੀ ਮੇਰੇ ਦਾਦੇ, ਬਾਬੇ, ਮਾਂ, ਨਾਨੇ ਦੀ ਬੋਲੀ ਹੈ। ਮੈਂ ਪੰਜਾਬੀ ਮਾਂ ਬੋਲੀ ਦਾ ਪੁੱਤ ਹਾਂ। ਇਸ ਤੋਂ ਇਲਾਵਾ ਮੰਗੀ ਨੇ ਕਿਹਾ, ਪੱਤਰਕਾਰ ਨੇ ਮੇਰੀਆਂ ਇਨ੍ਹਾਂ ਗੱਲਾਂ ਨੂੰ ਕੱਟ-ਵੱਢ ਕੇ ਇਕ ਖਬਰ ਬਣਾਈ ਕਿ ਮੰਗੀ ਮਾਹਲ ਫਲਾਨੇ ਦੇ ਹੱਕ 'ਚ ਖੜ੍ਹਿਆ। ਜਿਹੜੀ ਗੱਲ ਮੈਂ ਆਖੀ ਨਹੀਂ ਉਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਮਰਦੇ ਦਮ ਤੱਕ ਮੈਂ ਮਾਂ ਬੋਲੀ ਦਾ ਪੁੱਤ ਰਹਾਂਗਾ। ਮੈਨੂੰ ਮਾਣ ਹੈ ਪੰਜਾਬੀ ਹੋਣ 'ਤੇ।

ਦੱਸਣਯੋਗ ਹੈ ਕਿ ਇਸ ਤੋਂ ਬਾਅਦ ਮੰਗੀ ਮਾਹਲ ਨੇ ਕਿਹਾ ''ਮੈਂ ਹਮੇਸ਼ਾ ਮਾਂ ਬੋਲੀ ਦੇ ਹੱਕ 'ਚ ਹਾਂ। ਮੈਂ ਪੰਜਾਬੀ ਭਾਸ਼ਾ 'ਚ ਗੀਤ ਲਿਖੇ, ਗਾਏ ਹਨ। ਮੇਰੀ ਹਰੇਕ ਇੰਟਰਵਿਊ ਪੰਜਾਬੀ ਭਾਸ਼ਾ 'ਚ ਹੈ। ਪੰਜਾਬੀ ਜ਼ਿੰਦਾਬਾਦ ਹੈ, ਜ਼ਿੰਦਾਬਾਦ ਸੀ ਅਤੇ ਜ਼ਿੰਦਾਬਾਦ ਰਹੇਗੀ।'' ਵਿਦੇਸ਼ਾਂ 'ਚ ਰਹਿਣ ਵਾਲੇ ਪੰਜਾਬੀ ਵੀ ਪੰਜਾਬ ਤੋਂ ਆਪਣੀ ਸੱਭਿਆਅਤ ਨਾਲ ਲੈ ਕੇ ਗਏ ਹਨ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News