B''Day Spl : ਸਲਮਾਨ ਖਾਨ ਨੇ ਇੰਝ ਬਦਲੀ ਸੀ ਮਨੀਸ਼ ਪਾਲ ਦੀ ਜ਼ਿੰਦਗੀ

8/3/2019 12:03:51 PM

ਮੁੰਬਈ (ਬਿਊਰੋ) — ਐਕਟਰ, ਰੇਡਿਓ ਜੌਕੀ ਤੇ ਟੀ. ਵੀ. ਹੋਸਟ ਮਨੀਸ਼ ਪਾਲ ਅੱਜ ਆਪਣਾ 38ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਮਨੀਸ਼ ਦਾ ਜਨਮ 3 ਅਗਸਤ 1981 'ਚ ਹੋਇਆ ਸੀ। ਮਲਟੀ ਟੈਲੇਂਟਿਡ ਮਨੀਸ਼ ਅਕਸਰ ਬਾਲੀਵੁੱਡ ਦੇ ਵੱਡੇ-ਵੱਡੇ ਐਵਾਰਡਜ਼ ਸ਼ੋਅ ਨੂੰ ਹੋਸਟ ਕਰਦੇ ਹਨ ਅਤੇ ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹਸਾਉਂਦੇ ਹਨ। ਮਨੀਸ਼ ਪਾਲ ਦੀ ਐਕਟਿੰਗ ਤੋਂ ਜ਼ਿਆਦਾ ਲੋਕ ਉਨ੍ਹਾਂ ਦੀ ਹੋਸਟਿੰਗ ਨੂੰ ਪਸੰਦ ਕਰਦੇ ਹਨ।


ਇਸ ਤੋਂ ਇਲਾਵਾ ਮਨੀਸ਼ ਪਾਲ, ਸਲਮਾਨ ਖਾਨ ਦੇ ਵੀ ਪਸੰਦੀਦਾ ਹਨ। ਮਨੀਸ਼ ਨੇ ਸਲਮਾਨ ਦੇ 'ਦਬੰਗ ਦਿ ਟੂਰ' ਨੂੰ ਵਿਦੇਸ਼ 'ਚ ਹੋਸਟ ਕੀਤਾ ਹੈ। ਇਸ ਤੋਂ ਇਲਾਵਾ ਮਨੀਸ਼ 'ਕਾਮੇਡੀ ਸਰਕਸ', 'ਨੱਚ ਬੱਲੀਏ', 'ਡਾਂਸ ਇੰਡੀਆ ਡਾਂਸ' ਅਤੇ 'ਝਲਕ ਦਿਖਲਾ ਜਾ' ਵਰਗੇ ਸ਼ੋਅ ਨੂੰ ਵੀ ਹੋਸਟ ਕਰ ਚੁੱਕੇ ਹਨ। ਮਨੀਸ਼ ਦਿੱਲੀ ਦੀ ਪੰਜਾਬੀ ਫੈਮਿਲੀ ਨਾਲ ਸਬੰਧ ਰੱਖਦੇ ਹਨ।


ਕਾਲਜ ਦੇ ਦਿਨਾਂ 'ਚ ਮਨੀਸ਼ ਦਿੱਲੀ ਦੇ ਸਕੂਲ ਤੇ ਕਾਲਜ 'ਚ ਹੋਣ ਵਾਲੇ ਪ੍ਰੋਗਰਾਮ ਨੂੰ ਹੋਸਟ ਕਰਦੇ ਸਨ। ਇਸ ਤੋਂ ਬਾਅਦ ਸਾਲ 2002 'ਚ ਸਟਾਰ ਪਲੱਸ ਦੇ ਸ਼ੋਅ 'Sunday Tango' 'ਚ ਉਨ੍ਹਾਂ ਨੂੰ ਪਹਿਲੀ ਵਾਰ ਹੋਸਟ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਜੀ ਮਿਊਜ਼ਿਕ 'ਚ ਵੀਜੇ ਦਾ ਕੰਮ ਕੀਤਾ। ਉਸ ਸਮੇਂ ਮਨੀਸ਼ ਦਾ ਭਾਰ ਕਾਫੀ ਘੱਟ ਹੋਇਆ ਕਰਦਾ ਸੀ।


ਇਸ ਤੋਂ ਬਾਅਦ ਸਾਲ 2016 'ਚ ਮਨੀਸ਼ ਪਾਲ ਨੇ ਬਾਡੀ ਟ੍ਰਾਂਸਫਾਰਮੇਸ਼ਨ ਕੀਤਾ ਸੀ ਅਤੇ ਉਸ ਸਮੇਂ ਫੈਟ ਤੋਂ ਫਿੱਟ ਹੋਏ ਸਨ। ਮਨੀਸ਼ ਅੱਜ ਵੀ ਇਸ ਦਾ ਪੂਰਾ ਕਰੈਡਿਟ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨੂੰ ਦਿੰਦੇ ਹਨ। ਇਕ ਇੰਟਰਵਿਊ ਦੌਰਾਨ ਮਨੀਸ਼ ਨੇ ਦੱਸਿਆ ਸੀ, ''ਸਾਲ 2015 'ਚ ਮੈਨੂੰ ਸਲਮਾਨ ਦੇ ਵਰਲਡ ਟੂਰ 'Da-Bang' ਲਈ ਫੋਨ ਆਇਆ ਸੀ। ਮੈਂ ਸਲਮਾਨ ਨੂੰ ਆਪਣੀ ਕੰਡੀਸ਼ਨ ਬਾਰੇ ਦੱਸਿਆ, ਉਦੋਂ ਉਨ੍ਹਾਂ ਨੇ ਕਿਹਾ ਕੀ ਮਿਹਨਤ ਕਰੋ ਇਹ ਟੂਰ ਅਗਲੇ ਸਾਲ ਹੋਵੇਗਾ। ਮੈਂ ਬਹੁਤ ਖੁਸ਼ ਹੋਇਆ ਤੇ ਤੈਅ ਕੀਤਾ ਕਿ ਮੈਨੂੰ ਫਿੱਟ ਹੋਣਾ ਹੀ ਪਵੇਗਾ।


ਮਨੀਸ਼ ਨੇ ਆਪਣੀ ਫਿਲਮ 'ਮਿੱਕੀ ਵਾਯਰਸ' ਲਈ 14 ਕਿਲੋ ਭਾਰ ਘੱਟ ਕੀਤਾ ਸੀ ਅਤੇ ਅਜਿਹਾ ਕਰਨ ਲਈ ਉਨ੍ਹਾਂ ਨੂੰ ਸਲਮਾਨ ਨੇ ਕਿਹਾ ਸੀ। ਮਨੀਸ਼ ਕਾਫੀ ਸਕ੍ਰਿਟ ਡਾਈਟ ਫਾਲੋ ਕਰਦੇ ਹਨ। ਮਨੀਸ਼ ਦੀ ਨਿੱਜ਼ੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਮਨੀਸ਼ ਨੇ ਆਪਣੀ ਬਚਪਨ ਦੀ ਦੋਸਤ ਸੰਯੁਕਤਾ ਨਾਲ 2007 'ਚ ਵਿਆਹ ਕਰਵਾ ਲਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News