ਕਰਨ ਜੌਹਰ ਦੀ ਫਿਲਮ ''ਚ ਸ਼ਾਮਿਲ ਹੋਇਆ ਮਨਿੰਦਰ ਬੁੱਟਰ ਦਾ ਇਹ ਪੰਜਾਬੀ ਗੀਤ
8/4/2019 12:25:54 PM
ਜਲੰਧਰ(ਬਿਊਰੋ)— ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਮਨਿੰਦਰ ਬੁੱਟਰ ਹੁਣ ਆਪਣੇ ਗੀਤ ਰਾਹੀਂ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੇ ਹਨ। ਜੀ ਹਾਂ ਮਨਿੰਦਰ ਬੁੱਟਰ ਬਾਲੀਵੁੱਡ ਫਿਲਮ 'ਚ ਆਪਣਾ ਗੀਤ 'ਸਖੀਆਂ' ਲੈ ਕੇ ਆ ਰਹੇ ਹਨ। ਮਨਿੰਦਰ ਬੁੱਟਰ ਦਾ ਇਹ ਗੀਤ ਸੁਪਰਹਿੱਟ ਰਿਹਾ ਹੈ ਤੇ ਹੁਣ ਇਹ ਗੀਤ ਕਰਨ ਜੌਹਰ ਦੀ ਫਿਲਮ 'ਚ ਸ਼ਾਮਿਲ ਕੀਤਾ ਜਾ ਰਿਹਾ ਹੈ । ਮਨਿੰਦਰ ਬੁੱਟਰ ਨੇ ਇਸ ਦਾ ਖੁਲਾਸਾ ਖੁਦ ਇਕ ਨਿੱਜੀ ਚੈਨਲ ਤੇ ਕੀਤਾ ਹੈ। ਖਬਰਾਂ ਦੀ ਮੰਨੀਏ ਤਾਂ ਇਸ ਗੀਤ 'ਚ ਥੋੜ੍ਹੇ ਬਦਲਾਅ ਕੀਤੇ ਗਏ ਹਨ।
ਜੇਕਰ ਗੀਤ ਦੀ ਗੱਲ ਕੀਤੀ ਜਾਵੇ ਤਾਂ ਗੀਤ 'ਸਖੀਆਂ' ਨੂੰ ਮਨਿੰਦਰ ਬੁੱਟਰ ਨੇ ਖੁਦ ਗਾਇਆ। ਇਸ ਗੀਚ ਦਾ ਮਿਊਜ਼ਿਕ ਮਿਕਸ ਸਿੰਘ ਨੇ ਤਿਆਰ ਕੀਤਾ ਸੀ ਜਦੋਂ ਕਿ ਗੀਤ ਦੇ ਬੋਲ ਬੱਬੂ ਨੇ ਲਿਖੇ ਸਨ ।ਨੇਹਾ ਮਲਿਕ ਇਸ ਗੀਤ 'ਚ ਫੀਮੇਲ ਆਰਟਿਸਟ ਸੀ । ਇਹ ਗੀਤ ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਸੀ । ਦੱਸਣਯੋਗ ਹੈ ਕਿ ਇਸ ਸਾਲ 'ਲੌਂਗ ਲਾਚੀ', 'ਖੜਕੇ ਗਲਾਸੀ' ਤੇ 'ਵੱਖਰਾ ਸਵੈਗ' ਵਰਗੇ ਗੀਤ ਬਾਲੀਵੁੱਡ ਫਿਲਮਾਂ 'ਚ ਸ਼ਾਮਿਲ ਕੀਤੇ ਗਏ ਹਨ ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ