ਮਨਿੰਦਰ ਬੁੱਟਰ ਦੇ ''ਲਾਰੇ'' ਗੀਤ ''ਚ ਅਦਾਕਾਰੀ ਕਰੇਗੀ ਸਰਗੁਣ, ਇਸ ਦਿਨ ਹੋਵੇਗਾ ਵੀਡੀਓ ਰਿਲੀਜ਼

11/26/2019 12:42:31 PM

ਜਲੰਧਰ (ਬਿਊਰੋ) — ਵਾਲੇ ਹਨ। ਦੱਸ ਦਈਏ ਕਿ ਮਨਿੰਦਰ ਬੁੱਟਰ ਦੇ ਇਸ ਆਡੀਓ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ। ਹਾਲ ਹੀ 'ਚ ਮਨਿੰਦਰ ਬੁੱਟਰ ਨੇ ਆਪਣੇ ਇਸ ਗੀਤ ਦਾ ਪਹਿਲਾ ਆਫੀਸ਼ੀਅਲ ਪੋਸਟਰ ਰਿਲੀਜ਼ ਕੀਤਾ ਹੈ, ਜਿਸ ਤੋਂ ਬਾਅਦ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਗੀਤ ਦੀ ਵੀਡੀਓ 'ਚ ਮਨਿੰਦਰ ਬੁੱਟਰ ਨਾਲ ਪੰਜਾਬੀ ਫਿਲਮੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਨਜ਼ਰ ਆਉਣਗੇ। ਮਨਿੰਦਰ ਬੁੱਟਰ ਦੇ ਗੀਤ 'ਲਾਰੇ' ਦੇ ਬੋਲ ਨਾਮੀ ਗੀਤਕਾਰ ਜਾਨੀ ਦੀ ਕਲਮ 'ਚੋਂ ਨਿਕਲੇ ਹਨ, ਜਿਸ ਨੂੰ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ। ਇਸ ਗੀਤ ਦਾ ਸ਼ਾਨਦਾਰ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਬਣਾਇਆ ਗਿਆ ਹੈ, ਜਿਸ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਬੈਨਰ ਦੇ ਹੇਠ 5 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ।

PunjabKesari
ਦੱਸਣਯੋਗ ਹੈ ਕਿ ਮਨਿੰਦਰ ਬੁੱਟਰ 'ਜਾਮੀਲਾ', 'ਸਖੀਆਂ', 'ਸੌਰੀ', 'ਕਾਲੀ ਹਮਰ' ਅਤੇ 'ਇਕ ਇਕ ਪਲ' ਵਰਗੇ ਸੁਪਰਹਿੱਟ ਗੀਤਾਂ ਨਾਲ ਸੰਗੀਤ ਜਗਤ 'ਚ ਪਛਾਣ ਕਾਇਮ ਕਰ ਚੁੱਕੇ ਹਨ। ਮਨਿੰਦਰ ਬੁੱਟਰ ਅਜਿਹੇ ਗਾਇਕ ਹਨ, ਜਿੰਨਾਂ ਨੇ ਗਿਣਤੀ ਦੇ ਕੁਝ ਹੀ ਗੀਤਾਂ ਨਾਲ ਸੰਗੀਤ ਜਗਤ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਮਨਿੰਦਰ ਬੁੱਟਰ ਕਈ ਪੰਜਾਬੀ ਫਿਲਮਾਂ 'ਚ ਗੀਤ ਗਾ ਚੁੱਕੇ ਹਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News