90 ਦੇ ਦਹਾਕੇ ਦੀ ਇਸ ਅਦਾਕਾਰਾ ਦੀ ਕੈਂਸਰ ਦੌਰਾਨ ਹੋ ਗਈ ਸੀ ਅਜਿਹੀ ਹਾਲਤ

12/6/2019 4:47:59 PM

ਮੁੰਬਈ(ਬਿਊਰੋ)- 90 ਦੇ ਦਹਾਕੇ ‘ਚ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਅਦਾਕਾਰਾ ਜਿਸ ਨੇ ਬਹੁਤ ਹੀ ਘੱਟ ਸਮੇਂ ‘ਚ ਆਪਣੀ ਪਛਾਣ ਬਣਾ ਲਈ ਸੀ ਪਰ ਅੱਜ ਇਸ ਅਦਾਕਾਰਾ ਨੂੰ ਪਛਾਨਣਾ ਵੀ ਮੁਸ਼ਕਲ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਮਨੀਸ਼ਾ ਕੋਇਰਾਲਾ ਦੀ । ਜਿਨ੍ਹਾਂ ਨੇ 90 ਦੇ ਦਹਾਕੇ ‘ਚ ਕਈ ਹਿੱਟ ਫਿਲਮਾਂ ਦਿੱਤੀਆਂ। ਮਨੀਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ “ਸੌਦਾਗਰ” ਫਿਲਮ ਦੇ ਨਾਲ ਕੀਤੀ ਸੀ । ਇਹ ਫਿਲਮ ਉਸ ਸਮੇਂ ਦੀ ਸੁਪਰ ਡੁਪਰ ਹਿੱਟ ਫਿਲਮ ਸਾਬਿਤ ਹੋਈ ਸੀ ।
PunjabKesari
ਉਸ ਤੋਂ ਬਾਅਦ ਉਨ੍ਹਾਂ ਨੇ ‘1942 ਲਵ ਸਟੋਰੀ’,‘ਬਾਂਬੇ’,‘ਖਾਮੋਸ਼ੀ’,‘ਅਕੇਲੇ ਤੁਮ ਅਕੇਲੇ ਹਮ’ ਸਮੇਤ ਕਈ ਫਿਲਮਾਂ ‘ਚ ਕੰਮ ਕੀਤਾ ਅਤੇ ਆਪਣੇ ਫਿਲਮੀ ਕਰੀਅਰ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡੀ ਪਰ ਮਨੀਸ਼ਾ ਦੀ ਕਾਮਯਾਬੀ ਦਾ ਇਹ ਦੌਰ ਉਸ ਸਮੇਂ ਠੱਲ ਜਿਹਾ ਗਿਆ ਜਦੋਂ ਉਨ੍ਹਾਂ ਦੀਆਂ ਕੁਝ ਫਿਲਮਾਂ ਫਲਾਪ ਹੋ ਗਈਆਂ, ਜਿਸ ਕਾਰਨ ਉਹ ਤਣਾਅ ‘ਚ ਰਹਿਣ ਲੱਗ ਪਈ ਸੀ । ਸ਼ਰਾਬ ਅਤੇ ਡਰੱਗਸ ਦੀ ਆਦਤ ਕਾਰਨ ਉਨ੍ਹਾਂ ਨੂੰ ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਨੇ ਆ ਘੇਰਿਆ। ਜਿਸ ਕਾਰਨ ਫਿਲਮੀ ਦੁਨੀਆ ਤੋਂ ਉਨ੍ਹਾਂ ਨੇ ਦੂਰੀ ਬਣਾ ਲਈ ।ਵਿਦੇਸ਼ ‘ਚ ਉਨ੍ਹਾਂ ਦੀ ਬੀਮਾਰੀ ਦਾ ਲੰਬਾ ਸਮਾਂ ਇਲਾਜ ਚੱਲਿਆ ।ਕੈਂਸਰ ਵਰਗੀ ਬੀਮਾਰੀ ਨੂੰ ਮਾਤ ਦੇਣ ਤੋਂ ਬਾਅਦ ਉਨ੍ਹਾਂ ਨੇ ਮੁੜ ਤੋਂ ਬਾਲੀਵੁੱਡ ‘ਚ ਕਮਬੈਕ ਕੀਤਾ ਅਤੇ ਫਿਲਮ ‘ਸੰਜੂ’ ‘ਚ ਨਜ਼ਰ ਆਈ ।
PunjabKesari
ਇਸ ਬਾਇਓਪਿਕ ‘ਚ ਉਨ੍ਹਾਂ ਨੇ ਨਰਗਿਸ ਦਾ ਕਿਰਦਾਰ ਨਿਭਾਇਆ ਸੀ ।ਮਨੀਸ਼ਾ ਨੇ ਨੇਪਾਲ ਦੇ ਇਕ ਬਿੱਜਨਸ ਮੈਨ ਨਾਲ ਵਿਆਹ ਵੀ ਕਰਵਾਇਆ ਪਰ ਇਹ ਵਿਆਹ ਜ਼ਿਆਦਾ ਦਿਨ ਤੱਕ ਨਾ ਸੀ ਚੱਲ ਸਕਿਆ ਅਤੇ ਦੋਵੇਂ ਵੱਖ-ਵੱਖ ਹੋ ਗਏ। ਮਨੀਸ਼ਾ ਨੇ ਕੁਝ ਦਿਨ ਪਹਿਲਾਂ ਹੀ ਟਵਿੱਟਰ ‘ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜੋ ਉਨ੍ਹਾਂ ਦੇ ਇਲਾਜ ਦੇ ਦੌਰਾਨ ਦੀ ਹੈ । ਹੁਣ ਮਨੀਸ਼ਾ ਫਿਲਮੀ ਦੁਨੀਆ ਤੋਂ ਦੂਰ ਆਪਣੀ ਜ਼ਿੰਦਗੀ ਬਿਤਾ ਰਹੀ ਹੈ ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News