ਸਾਧੂ ਬਾਬਾ 'ਮੰਜੇ ਬਿਸਤਰੇ 2' 'ਚ ਕਰੇਗਾ ਕਮਾਲ : ਕਰਮਜੀਤ ਅਨਮੋਲ

3/27/2019 4:27:05 PM

ਜਲੰਧਰ (ਬਿਊਰੋ) — 'ਮੰਜੇ ਬਿਸਤਰੇ' 'ਚ ਸਾਧੂ ਹਲਵਾਈ ਦਾ ਨਿਭਾਇਆ ਕਿਰਦਾਰ ਯਾਦਗਾਰ ਹੋ ਨਿਬੜਿਆ ਹੈ। ਇਸ ਕਿਰਦਾਰ ਨੂੰ ਹਰ ਵਰਗ ਦੇ ਦਰਸ਼ਕਾਂ ਖਾਸ ਕਰਕੇ ਬੱਚਿਆਂ ਨੇ ਖੂਬ ਪਸੰਦ ਕੀਤਾ ਸੀ। ਇਸ ਕਿਰਦਰ ਜ਼ਰੀਏ ਹੀ ਦਰਸ਼ਕਾਂ ਨੂੰ ਮੇਰੀ ਅਭਿਨੈ ਕਲਾ ਦਾ ਇਕ ਵੱਖਰਾ ਨਮੂਨਾ ਦੇਖਣ ਨੂੰ ਮਿਲਿਆ ਸੀ। ਇਹ ਕਹਿਣਾ ਸਾਡਾ ਨਹੀਂ ਸਗੋਂ ਨਾਮਵਰ ਕਾਮੇਡੀਅਨ ਕਰਮਜੀਤ ਅਨਮੋਲ ਦਾ ਹੈ। ਕਰਮਜੀਤ ਅਨਮੋਲ ਮੁਤਾਬਕ ਹੁਣ 'ਮੰਜੇ ਬਿਸਤਰੇ 2' 'ਚ ਵੀ ਦਰਸ਼ਕ ਉਸ ਨੇ ਕਿਰਦਾਰ ਨੂੰ ਪਹਿਲਾਂ ਜਿੰਨਾ ਹੀ ਪਿਆਰ ਕਰਨਗੇ। ਇਸ ਫਿਲਮ ਵਿਚਲਾ ਸਾਧੂ ਬਾਬਾ ਦਰਸ਼ਕਾਂ ਨੂੰ ਹਸਾ ਹਸਾ ਲੋਟ-ਪੋਟ ਕਰ ਦੇਵੇਗਾ। 12 ਅਪ੍ਰੈਲ ਯਾਨੀ ਵਿਸਾਖੀ ਦੇ ਖਾਸ ਮੌਕੇ 'ਤੇ 'ਮੰਜੇ ਬਿਸਤਰੇ 2' ਰਿਲੀਜ਼ ਹੋ ਰਹੀ। ਇਸ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
 
ਕਰਮਜੀਤ ਅਨਮੋਲ ਮੁਤਾਬਕ ਇਸ ਫਿਲਮ 'ਚ ਉਹ ਸਾਧੂ ਬਾਬੇ ਦਾ ਕਿਰਦਾਰ ਨਿਭਾ ਰਿਹਾ ਹੈ, ਜੋ ਚਾਹੁੰਦਾ ਹੈ ਕਿ ਉਸ ਦੇ ਪੋਤੇ ਦਾ ਵਿਆਹ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਰੀਤੀ ਰਿਵਾਜਾਂ ਮੁਤਾਬਕ ਹੋਵੇ, ਇਸ ਲਈ ਉਹ ਕੈਨੇਡਾ 'ਚ ਹੋ ਰਹੇ ਇਸ ਵਿਆਹ ਦੀ ਗਤੀਵਿਧੀ 'ਤੇ ਨਜ਼ਰ ਰੱਖਦਾ ਹੈ। ਉਸ ਦਾ ਦੂਜਿਆਂ ਨੂੰ ਗੱਲ ਗੱਲ 'ਤੇ ਟੋਕਣਾ ਤੇ ਸਲਾਹਾਂ ਦੇਣਾ ਪਵੇ ਪੁੱਠਾ ਪੈ ਜਾਂਦਾ ਹੈ ਪਰ ਇਹ ਸਲਾਹਾਂ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਜਾਣਗੀਆਂ। ਕਰਮਜੀਤ ਮੁਤਾਬਕ ਇਹ ਫਿਲਮ ਪਹਿਲੀ ਫ਼ਿਲਮ ਨਾਲੋਂ ਦਰਸ਼ਕਾਂ ਦਾ ਦੁੱਗਣਾ ਮਨੋਰੰਜਨ ਕਰੇਗੀ।

ਗਿੱਪੀ ਗਰੇਵਾਲ ਦੇ ਘਰੇਲੂ ਬੈਨਰ 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਸਮੁੱਚੀ ਸ਼ੂਟਿੰਗ ਕੈਨੇਡਾ 'ਚ ਕੀਤੀ ਗਈ ਹੈ। ਕਾਬਲੇਗੌਰ ਹੈ ਕਿ ਗਿੱਪੀ ਦੀ ਫਿਲਮ 'ਮੰਜੇ ਬਿਸਤਰੇ' ਸੁਪਰਹਿੱਟ ਫਿਲਮ ਰਹੀ ਸੀ। ਇਸ ਫਿਲਮ ਤੋਂ ਬਾਅਦ ਹੀ ਵਿਆਹਾਂ ਵਾਲੀਆਂ ਫਿਲਮਾਂ ਦਾ ਰੁਝਾਨ ਸਿਖਰ 'ਤੇ ਪਹੁੰਚਿਆ ਸੀ। ਇਸ ਫਿਲਮ ਦੀ ਆਪਾਰ ਸਫਲਤਾ ਤੋਂ ਬਾਅਦ ਹੀ ਗਿੱਪੀ ਨੇ ਇਸ ਦਾ ਸੀਕਵਲ ਬਣਾਉਣ ਦਾ ਫੈਸਲਾ ਲਿਆ ਸੀ ਪਰ ਇਸ ਫਿਲਮ ਨੂੰ ਆਪਣੀ ਪਹਿਲੀ ਫਿਲਮ ਅਤੇ ਹੋਰ ਵਿਆਹਾਂ ਵਾਲੀਆਂ ਫਿਲਮਾਂ ਵੱਖਰਾ ਰੱਖਣ ਲਈ ਉਸ ਨੇ ਇਸ ਫਿਲਮ ਦੀ ਕਹਾਣੀ ਨੂੰ ਕੈਨੇਡਾ 'ਚ ਦਿਖਾਇਆ ਹੈ। ਗਿੱਪੀ ਦੀ ਲਿਖੀ ਇਸ ਫਿਲਮ ਦੇ ਸੰਵਾਦ ਨਰੇਸ਼ ਕਥੂਰੀਆ ਨੇ ਲਿਖੇ ਹਨ। ਇਸ ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਨਾਲ ਕਰਮਜੀਤ ਅਨਮੋਲ ਤੋਂ ਇਲਾਵਾ ਸਿਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ, ਸਰਦਾਰ ਸੋਹੀ, ਰਘਵੀਰ ਬੋਲੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਭੰਗੂ, ਹੌਬੀ ਧਾਲੀਵਾਲ, ਹਾਰਬੀ ਸੰਘਾ, ਬਨਿੰਦਰ ਬਨੀ, ਜੱਗੀ ਸਿੰਘ ਅਤੇ ਦਵਿੰਦਰ ਦਮਨ ਨਜ਼ਰ ਆਉਣਗੇ।

ਕਰਮਜੀਤ ਅਨਮੋਲ ਮੁਤਾਬਕ ਗਿੱਪੀ ਗਰੇਵਾਲ ਨੂੰ ਦਰਸ਼ਕਾਂ ਦੀ ਨਬਜ਼ ਪੜ•ਨੀ ਆ ਚੁੱਕੀ ਹੈ। ਉਹ ਆਪਣੀ ਹਰ ਫਿਲਮ ਪੰਜਾਬੀ ਦਰਸ਼ਕਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਬਣਾਉਣਾ ਹੈ। ਫਿਲਮ 'ਚ ਸਾਧੂ ਹਲਵਾਈ ਦਾ ਕਿਰਦਾਰ ਵੀ ਉਸੇ ਦਾ ਘੜਿਆ ਹੋਇਆ ਹੈ। ਇਹ ਕਿਰਦਾਰ ਨਿਭਾਉਂਦਿਆਂ ਉਸ ਨੇ ਖੂਬ ਮਸਤੀ ਵੀ ਕੀਤੀ ਤੇ ਮਿਹਨਤ ਵੀ। ਉਸ ਨੂੰ ਆਸ ਹੈ ਕਿ ਉਨ੍ਹਾਂ ਦੀ ਟੀਮ ਦੀਆਂ ਪਹਿਲੀਆਂ ਫਿਲਮਾਂ ਵਾਂਗ ਇਹ ਫਿਲਮ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News