''ਬੇਬੀ ਬੇਬੀ'' ਗੀਤ ਨਾਲ ਮੁੜ ਚਰਚਾ ''ਚ ਮਨਕਿਰਤ ਔਲਖ (ਵੀਡੀਓ)

7/21/2019 9:26:21 AM

ਜਲੰਧਰ (ਬਿਊਰੋ) — ਪੰਜਾਬੀ ਗਾਇਕੀ 'ਚ ਮਨਕਿਰਤ ਔਲਖ ਨੇ ਆਪਣੇ ਗੀਤਾਂ ਦੇ ਸਦਕਾ ਖਾਸ ਸ਼ੌਹਰਤ ਖੱਟੀ ਹੈ। ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਮਨਕਿਰਤ ਔਲਖ ਦਾ ਹਾਲ ਹੀ 'ਚ ਨਵਾਂ ਗੀਤ 'ਬੇਬੀ ਬੇਬੀ' ਰਿਲੀਜ਼ ਹੋਇਆ ਹੈ, ਜੋ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਇਹ ਗੀਤ ਬੀਟ ਰੋਮਾਂਟਿਕ ਗੀਤ ਹੈ, ਜਿਸ ਦਾ ਸੰਗੀਤ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਮੰਜ਼ ਮਿਊਜ਼ਿਕ ਨੇ ਤਿਆਰ ਕੀਤਾ ਹੈ। ਗੀਤ ਦਾ ਵੀਡੀਓ ਬਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਡਾਇਰੈਕਟਰ ਗਿਫਟੀ ਦੇ ਨਿਰਦੇਸ਼ਨ 'ਚ ਬਣਿਆ ਹੈ। 'ਬੇਬੀ ਬੇਬੀ' ਗੀਤ ਦੇ ਬੋਲ ਰਣਬੀਰ ਸਿੰਘ ਵੱਲੋਂ ਲਿਖੇ ਗਏ ਹਨ ਅਤੇ ਕੰਪੋਜ਼ ਕੀਤਾ ਗਿਆ ਹੈ।


ਦੱਸ ਦਈਏ ਕਿ ਮਨਕਿਰਤ ਔਲਖ ਦਾ ਇਹ ਗੀਤ ਰਿਲੀਜ਼ ਹੁੰਦਿਆਂ ਹੀ ਯੂਟਿਊਬ 'ਤੇ ਟਰੈਂਡ ਕਰ ਰਿਹਾ ਹੈ। ਇਸ ਮਹੀਨੇ ਇਹ ਮਨਕਿਰਤ ਔਲਖ ਦਾ ਦੂਜਾ ਗੀਤ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਗੀਤ 'ਆਰਨੋਲਡ ਦਾ ਫੈਨ' ਵੀ ਚਰਚਾ 'ਚ ਬਣਿਆ ਹੋਇਆ ਸੀ। ਮਨਕਿਰਤ ਔਲਖ 'ਬਦਨਾਮ', 'ਚੂੜੇ ਵਾਲੀ ਬਾਂਹ', 'ਗੈਂਗਲੈਂਡ', 'ਕਮਲੀ', 'ਕਾਲਜ' ਵਰਗੇ ਹਿੱਟ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News