ਮਨਮੀਤ ਗਰੇਵਾਲ ਦੀ ਮੌਤ ਤੋਂ ਦੁੱਖੀ ਨਿਆ ਸ਼ਰਮਾ, ਇੰਡਸਟਰੀ ਨੂੰ ਕੀਤੀ ਇਹ ਖਾਸ ਅਪੀਲ

5/20/2020 9:54:54 AM

ਮੁੰਬਈ (ਬਿਊਰੋ) — ਅਦਾਕਾਰ ਮਨਮੀਤ ਗਰੇਵਾਲ, ਜਿਨ੍ਹਾਂ ਨੇ ਕਿ ਪਿਛਲੇ ਦਿਨੀਂ ਕੋਰੋਨਾ ਵਾਇਰਸ ਤੋਂ ਬਾਅਦ ਪੈਦਾ ਹੋਏ ਵਿੱਤ ਸੰਕਟ ਤੋਂ ਬਾਅਦ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ। ਉਨ੍ਹਾਂ ਦੇ ਹੱਕ 'ਚ ਕਈ ਹਸਤੀਆਂ ਅੱਗੇ ਆਈਆਂ ਹਨ। ਅਦਾਕਾਰਾ ਨੀਆ ਸ਼ਰਮਾ ਨੇ ਵੀ ਇਕ ਪੋਸਟ ਸਾਂਝੀ ਕਰਦੇ ਹੋਏ ਮਨਮੀਤ ਵੱਲੋਂ ਆਰਥਿਕ ਹਾਲਾਤਾਂ ਦੇ ਚੱਲਦਿਆਂ ਚੁੱਕੇ ਗਏ ਇਸ ਕਦਮ 'ਤੇ ਨਿਰਾਸ਼ਾ ਜਤਾਈ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਇਕ ਲੰਬੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ, ''ਇਹ ਨਹੀਂ ਕਿ ਮੈਂ ਉਸ ਨੂੰ ਜਾਣਦੀ ਸੀ ਪਰ ਉਸ ਵੱਲੋਂ ਆਰਥਿਕ ਹਲਾਤਾਂ ਕਰਕੇ ਖੁਦਕੁਸ਼ੀ ਕਰਨ ਦੀ ਖਬਰ ਪ੍ਰੇਸ਼ਾਨ ਕਰਨ ਵਾਲੀ ਹੈ। ਮੈਂ ਆਪਣੇ ਬਹੁਤ ਸਾਰੇ ਦੋਸਤਾਂ ਜੋ ਕਿ ਅਦਾਕਾਰ ਹਨ ਨੂੰ ਜਾਣਦੀ ਹਾਂ, ਜਿਨ੍ਹਾਂ ਨੂੰ ਪਿਛਲੇ ਸਾਲ ਜਾਂ ਇਸ ਸਾਲ ਵੱਧ ਕਿਰਾਇਆ ਦੇਣਾ ਪੈ ਰਿਹਾ ਹੈ। ਇਸ ਸਾਲ ਕੰਮ ਨੂੰ ਅਣਮਿੱਥੇ ਸਮੇਂ ਲਈ ਰੋਕਿਆ ਗਿਆ ਹੈ, ਜਿਸ ਕਾਰਨ ਹਰ ਕੋਈ ਕਿਤੇ ਨਾ ਕਿਤੇ ਹੌਸਲਾ ਛੱਡ ਰਿਹਾ ਹੈ।''

 
 
 
 
 
 
 
 
 
 
 
 
 
 

Not that I knew him, but the news about his suicide owing to his financial crisis is disturbing! (Needless to mention Migrants’ plight in the news everyday) Now, was he the only one going through it? No! Every living being is. I know many of my friends(Actors) that haven’t been paid since last year or more with rents and EMIs mounting, work this year clearly being halted indefinitely, everyone’s losing patience somewhere. I know, Producers have bigger risks and problems to deal with .. no clarity on the industry resuming Work any soon ,but still keeping up with the salaries of their huge staff , I totally respect that! Infact would thank them for generating thousands of jobs for us through the years, I could make a better life here. On that note, I’d just like to make a humble request on behalf of my fellow actors/ friends, other daily wagers that their dues be paid asap especially at a time when they need it the most so that we’re not waking up to more such Suicide Stories a few days or a month later!! I wish to be financially so strong one day that I myself could help people around. I rest my note.

A post shared by Nia Sharma (@niasharma90) on May 17, 2020 at 1:40pm PDT

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਮੈਂ ਆਪਣੇ ਸਾਥੀ ਅਦਾਕਾਰਾਂ ਅਤੇ ਦੋਸਤਾਂ ਲਈ ਨਿਮਰਤਾ ਪੂਰਨ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਉਨ੍ਹਾਂ ਦੇ ਬਕਾਏ ਦੀ ਰਾਸ਼ੀ ਖਾਸ ਤੌਰ 'ਤੇ ਉਦੋਂ ਦਿੱਤੀ ਜਾਵੇ ਜਦੋਂ ਉਨ੍ਹਾਂ ਨੂੰ ਇਸ ਦੀ ਸਖਤ ਲੋੜ ਹੁੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News