ਸਾਰਾ ਅਲੀ ਖਾਨ ਨੂੰ ਯਾਦ ਆਏ ਕਾਲਜ ਦੇ ਦਿਨ, ਸਾਂਝੀਆਂ ਕੀਤੀਆਂ ਗ੍ਰੇਜੂਏਸ਼ਨ ਡੇ ਦੀਆਂ ਤਸਵੀਰਾਂ
5/20/2020 10:42:03 AM

ਮੁੰਬਈ(ਬਿਊਰੋ)- ਲਾਕਡਾਊਨ ਕਾਰਨ ਫਿਲਮਾਂ ਦੀ ਸ਼ੂਟਿੰਗ ਵੀ ਰੁਕੀ ਹੋਈ ਹੈ। ਆਮ ਲੋਕਾਂ ਦੇ ਨਾਲ-ਨਾਲ ਸਿਤਾਰੇ ਵੀ ਆਪਣੇ ਘਰਾਂ ਵਿਚ ਕੈਦ ਹਨ। ਇਸ ਦੌਰਾਨ ਸਿਤਾਰੇ ਵੀ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਹਨ। ਬਾਲੀਵੁੱਡ ਸਿਤਾਰੇ ਅੱਜਕਲ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਹਨ। ਆਏ ਦਿਨ ਉਹ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਉਥੇ ਹੀ ਹੁਣ ਹਾਲ ਹੀ ਵਿਚ ਅਦਾਕਾਰਾ ਸਾਰਾ ਅਲੀ ਖਾਨ ਨੂੰ ਵੀ ਆਪਣੇ ਪੁਰਾਣੇ ਦਿਨਾਂ ਦੀ ਯਾਦ ਆਈ ਹੈ। ਸਾਰਾ ਨੇ ਆਪਣੇ ਇੰਸਟਾ ’ਤੇ ਆਪਣੀ ਗ੍ਰੇਜੂਏਸ਼ਨ ਸੈਰੇਮਨੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਸਾਰਾ ਨੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਗ੍ਰੇਜੂਏਸ਼ਨ ਕੀਤੀ ਸੀ।
ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਨੇ ਕੈਪਸ਼ਨ ਵਿ ਲਿਖਿਆ ਹੈ। ਸਾਰਾ ਨੇ ਲਿਖਿਆ,‘‘19 ਮਈ 2016, ਕਦੇ-ਕਦੇ ਇੰਝ ਲੱਗਦਾ ਹੈ ਕਿ ਇਹ ਕੁਝ ਮਿੰਟ ਪਹਿਲਾਂ ਦੀ ਹੀ ਗੱਲ ਹੈ। ਕਦੇ-ਕਦੇ ਲੱਗਦਾ ਹੈ ਕਿ ਇਹ ਕਿਸੇ ਦੂਜੇ ਜੀਵਨ ਕਾਲ ਦੀ ਗੱਲ ਹੈ।’’ ਸਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਸਾਲ 2016 ਵਿਚ ਗ੍ਰੇਜੂਏਸ਼ਨ ਖਤਮ ਕਰਨ ਤੋਂ ਬਾਅਦ ਸਾਰਾ ਨੇ ਫਿਲਮ ਇੰਡਸਟਰੀ ਵੱਲ ਕਦਮ ਵਧਾਇਆ ਸੀ। ਸਾਰਾ ਨੇ ਫਿਲਮ ਸਾਲ 2018 ਵਿਚ ਆਈ ਫਿਲਮ ‘ਕੇਦਾਰਨਾਥ’ ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਇਸ ਫਿਲਮ ਵਿਚ ਸਾਰਾ ਨਾਲ ਸੁਸ਼ਾਂਤ ਸਿੰਘ ਰਾਜਪੂਤ ਵੀ ਸਨ। ਇਸ ਤੋਂ ਬਾਅਦ ਸਾਰਾ ਰੋਹਿਤ ਸ਼ੈੱਟੀ ਦੀ ਫਿਲਮ ‘ਸਿੰਬਾ’ ਵਿਚ ਰਣਵੀਰ ਸਿੰਘ ਨਾਲ ਨਜ਼ਰ ਆਈ ਸੀ।
ਸਾਰਾ ਹਾਲ ਹੀ ਵਿਚ ਕਾਰਤਿਕ ਆਰੀਅਨ ਨਾਲ ਫਿਲਮ ‘ਲਵ ਆਜ ਕੱਲ’ ਵਿਚ ਨਜ਼ਰ ਆਈ ਸੀ। ਇਹ ਫਿਲਮ ਬਾਕਸ ਆਫਿਸ ’ਤੇ ਖਾਸ ਕਮਾਲ ਨਾ ਦਿਖਾ ਸਕੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ