B'Day Spl : ਗਾਇਕੀ ਨੂੰ ਪ੍ਰਮਾਤਮਾ ਦੀ ਦੇਣ ਮੰਨਦੇ ਨੇ ਮਨਮੋਹਨ ਵਾਰਿਸ, ਜਾਣੋ ਜ਼ਿੰਦਗੀ ਦੇ ਦਿਲਚਸਪ ਕਿੱਸੇ

8/3/2019 11:02:48 AM

ਜਲੰਧਰ (ਬਿਊਰੋ) — ਵਾਰਿਸ ਭਰਾਵਾਂ ਨੇ ਮਿੱਠੜੀ ਤੇ ਸੱਭਿਆਚਾਰਕ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ 'ਚ ਵੀ ਕਾਫੀ ਸ਼ੌਹਰਤ ਖੱਟੀ ਹੈ। ਅੱਜ ਮਨਮੋਹਨ ਵਾਰਿਸ ਆਪਣਾ 52ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 3 ਅਗਸਤ 1967 ਨੂੰ ਹੁਸ਼ਿਆਰਪੁਰ 'ਚ ਹੋਇਆ ਸੀ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਤੋਂ ਹੀ ਪੂਰੀ ਕੀਤੀ ਅਤੇ ਉਚੇਰੀ ਸਿੱਖਿਆ ਲਈ ਉਹ ਚੰਡੀਗੜ੍ਹ ਆ ਗਏ ਸਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਮਿਊਜ਼ਿਕ 'ਚ ਐੱਮ. ਏ. ਕੀਤੀ। ਉਹ ਆਪਣੇ ਭਰਾਵਾਂ 'ਚੋਂ ਸਭ ਤੋਂ ਵੱਡੇ ਹਨ।

PunjabKesari

ਬਚਪਨ ਤੋਂ ਸੀ ਗਾਇਕੀ ਦਾ ਸ਼ੌਂਕ
ਮਨਮੋਹਨ ਵਾਰਿਸ ਨੂੰ ਗਾਇਕੀ ਦਾ ਸ਼ੌਂਕ ਬਚਪਨ ਤੋਂ ਹੀ ਸੀ। 11 ਸਾਲ ਦੀ ਉਮਰ 'ਚ ਹੀ ਉਨ੍ਹਾਂ ਨੇ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਗਾਇਕੀ ਦੇ ਗੁਰ ਉਨ੍ਹਾਂ ਨੇ ਜਸਵੰਤ ਸਿੰਘ ਭੰਵਰਾ ਤੋਂ ਲਏ। ਵਾਰਿਸ ਭਰਾਵਾਂ ਦੀ ਜੋੜੀ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕਰਦੀ ਆ ਰਹੀ ਹੈ। ਇਨ੍ਹਾਂ ਭਰਾਵਾਂ ਨੇ ਹਮੇਸ਼ਾ ਹੀ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਏ ਹਨ। ਵਾਰਿਸ ਭਰਾਵਾਂ ਵਲੋਂ ਕੈਨੇਡਾ 'ਚ ਗਾਇਆ ਜਾਣ ਵਾਲਾ ਪੰਜਾਬੀ ਵਿਰਸਾ ਕਾਫੀ ਪ੍ਰਸਿੱਧ ਹੈ। ਉਨ੍ਹਾਂ ਨੇ ਪੰਜਾਬੀ ਵਿਰਸਾ 2004 'ਚ ਸ਼ੁਰੂ ਕੀਤਾ ਸੀ ।

PunjabKesari

ਗਾਇਕੀ ਨੂੰ ਮੰਨਦੇ ਨੇ ਪ੍ਰਮਾਤਮਾ ਦੀ ਦੇਣ
ਜੱਟ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮਨਮੋਹਨ ਵਾਰਿਸ ਦੇ ਪਿਤਾ ਨੂੰ ਕਵਿਤਾ ਲਿਖਣ ਦਾ ਸ਼ੌਂਕ ਸੀ। ਗਾਇਕੀ ਨੂੰ ਉਹ ਗੌਡ ਗਿਫਟ/ਪ੍ਰਮਾਤਮਾ ਦੀ ਦੇਣ ਮੰਨਦੇ ਹਨ। ਮਨਮੋਹਨ ਵਾਰਿਸ ਨੇ ਜਸਵੰਤ ਭੰਵਰਾ ਨੂੰ ਪੁੱਛ ਕੇ ਸੰਗੀਤ ਦੇ ਗੁਰ ਆਪਣੇ ਭਰਾਵਾਂ ਨੂੰ ਵੀ ਦਿੱਤੇ। ਵਾਰਿਸ ਭਰਾ ਇਕ-ਦੂਜੇ ਨੂੰ ਬਹੁਤ ਕ੍ਰਿਟੀਸਾਈਜ਼ ਕਰਦੇ ਹਨ ਅਤੇ ਇਕ-ਦੂਜੇ ਨੂੰ ਵਧੀਆ ਬਣਾਉਣ 'ਚ ਲੱਗੇ ਰਹਿੰਦੇ ਹਨ। ਦੀਪਕ ਬਾਲੀ ਉਨ੍ਹਾਂ ਦੇ ਕਲਾਸਮੇਟ ਰਹੇ ਹਨ। 

PunjabKesari

ਦੇ ਚੁੱਕੇ ਹਨ ਕਈ ਹਿੱਟ ਗੀਤ
ਮਨਮੋਹਨ ਵਾਰਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ 'ਚੋਂ 'ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ', 'ਕਿਤੇ ਕੱਲ੍ਹੀ ਬਹਿ ਕੇ ਸੋਚੀ ਨੀ', 'ਗਜਰੇ ਗੋਰੀ ਦੇ', 'ਹੁਸਨ ਦਾ ਜਾਦੂ', 'ਸੁੱਤੀ ਪਈ ਨੂੰ ਹਿਚਕੀਆਂ ਆਉੇਣਗੀਆਂ' ਵਰਗੇ ਗੀਤ ਸ਼ਾਮਲ ਹਨ। ਉਨ੍ਹਾਂ ਦੀ ਪਹਿਲੀ ਐਲਬਮ 1993 'ਚ ਪਹਿਲੀ ਐਲਬਮ ਆਈ ਸੀ, ਜਿਸ ਦਾ ਗੀਤ 'ਗੈਰਾਂ ਨਾਲ ਪੀਂਘਾਂ ਝੂਟਦੀਏ' ਬਹੁਤ ਹੀ ਮਕਬੂਲ ਹੋਇਆ ਸੀ। ਮਨਮੋਹਨ ਵਾਰਿਸ ਆਪਣੀ ਸਾਫ ਸੁਥਰੀ ਗਾਇਕੀ ਲਈ ਮਸ਼ਹੂਰ ਹਨ ਅਤੇ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਮਿਊੁਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਮਨਮੋਹਨ ਵਾਰਿਸ ਪੰਜਾਬੀ ਗਾਇਕ ਹੰਸ ਰਾਜ ਹੰਸ ਅਤੇ ਸੁਰਜੀਤ ਬਿੰਦਰਖੀਆ ਨਾਲ ਵੀ ਗਾਇਆ ਹੈ। 

PunjabKesari

ਪੁੱਤਰ ਦਾ ਨਾਂ 'ਅਮਰ' ਰੱਖਣ ਪਿੱਛੇ ਹੈ ਵੱਡਾ ਕਾਰਨ
ਮਨਮੋਹਨ ਵਾਰਿਸ ਦੇ ਵੱਡੇ ਪੁੱਤਰ ਦਾ ਨਾਂ ਅਮਰ ਹੈ। ਅਮਰ ਨਾਂ ਉਨ੍ਹਾਂ ਨੇ ਪ੍ਰਸਿੱਧ ਢਾਡੀ ਅਮਰ ਸਿੰਘ ਸ਼ੌਂਕੀ ਦੇ ਨਾਂ ਤੋਂ ਪ੍ਰੇਰਿਤ ਹੋ ਕੇ ਰੱਖਿਆ ਸੀ ਕਿਉਂਕਿ ਮਨਮੋਹਨ ਵਾਰਿਸ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ। 

PunjabKesari

ਕੈਨੇਡਾ ਰਹਿੰਦੇ ਹੋਏ ਵੀ ਪੰਜਾਬ ਅਤੇ ਪੰਜਾਬੀਅਤ ਦੀ ਕਰ ਰਹੇ ਨੇ ਸੇਵਾ
'ਪੰਜਾਬੀ ਵਿਰਸਾ' ਕੈਨੇਡਾ 'ਚ ਕਾਫੀ ਮਕਬੂਲ ਹੈ ਅਤੇ ਹੁਣ ਉਹ ਆਪਣੇ ਸਾਰੇ ਪਰਿਵਾਰ ਨਾਲ ਵੈਨਕੁਵਰ ਕੈਨੇਡਾ 'ਚ ਸੈੱਟ ਹਨ। ਬਚਪਨ ਤੋਂ ਲੈ ਕੇ ਹੁਣ ਤੱਕ ਇੱਕਠੇ ਹਨ। ਬੇਸ਼ੱਕ ਉਹ ਵਿਦੇਸ਼ 'ਚ ਵੱਸ ਗਏ ਹਨ ਪਰ ਆਪਣੇ ਦੇਸ਼ ਅਤੇ ਪੰਜਾਬ ਦੀ ਮਿੱਟੀ ਨਾਲ ਉਹ ਜੁੜੇ ਹੋਏ ਹਨ ਅਤੇ ਉਹ ਪੰਜਾਬ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰ ਰਹੇ ਹਨ।

PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News