ਯੁਵਰਾਜ ਤੇ ਮਾਨਸੀ ਦੇ ਘਰ ਆਉਣ ਵਾਲੀ ਹੈ ਵੱਡੀ ਖੁਸ਼ਖਬਰੀ, ਲੱਗਾ ਵਧਾਈਆਂ ਦਾ ਤਾਂਤਾ

1/18/2020 9:48:57 AM

ਜਲੰਧਰ (ਬਿਊਰੋ) — ਪੰਜਾਬੀ ਅਦਾਕਾਰ ਤੇ ਗਾਇਕ ਯੁਵਰਾਜ ਹੰਸ ਦੀ ਲਾਈਫ ਪਾਟਨਰ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਨਵੀਂ ਲੁੱਕ ਵਾਲੀ ਤਸਵੀਰ ਸ਼ੇਅਰ ਕੀਤੀ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਮਾਨਸੀ ਸ਼ਰਮਾ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਮਾਨਸੀ ਸ਼ਰਮਾ ਨੇ ਕੈਪਸ਼ਨ 'ਚ ਲਿਖਿਆ, ''Ssshhhh!!!! Something bigggg is about to come 🤫🤫 blessed 🙏🙏Thank u Rabb ji for everything!!!ਕੁਝ ਵੱਡਾ ਆਉਣ ਵਾਲਾ ਹੈ...ਬਲੈਸਡ, ਧੰਨਵਾਦ ਰੱਬ ਦੀ ਇੰਨਾ ਕੁਝ ਦੇਣ ਲਈ।'' ਮਾਨਸੀ ਦੀ ਇਸ ਪੋਸਟ 'ਤੇ ਲੋਕੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਉਨ੍ਹਾਂ ਦੇ ਚਾਹੁਣ ਵਾਲੇ ਕੁਮੈਂਟਸ 'ਚ 'ਗੁੱਡ ਨਿਊਜ਼' ਲਿਖ ਕੇ ਵਧਾਈਆਂ ਦੇ ਰਹੇ ਹਨ।
PunjabKesari
ਦੱਸ ਦਈਏ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਪਿਛਲੇ ਸਾਲ ਫਰਵਰੀ ਮਹੀਨੇ ਵਿਆਹ ਦੇ ਬੰਧਨ 'ਚ ਬੱਝੇ ਸਨ। ਦੋਵਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲਈਆਂ ਸਨ। ਇਸ ਵਿਆਹ 'ਚ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਤੋਂ ਇਲਾਵਾ ਖਾਸ ਰਿਸ਼ਤੇਦਾਰ ਸ਼ਾਮਲ ਹੋਏ ਸਨ। ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਪੰਜਾਬੀ ਕਲਾਕਾਰਾਂ ਨੇ ਖੂਬ ਰੌਣਕਾਂ ਲਾਈਆਂ ਸਨ। ਹੁਣ ਦੇਖਦੇ ਹਾਂ ਕਿ ਮਾਨਸੀ ਸ਼ਰਮਾ ਕਦੋਂ ਤੇ ਕਿਹੜੀ ਵੱਡੀ ਖੁਸ਼ਖਬਰੀ ਤੋਂ ਪਰਦਾ ਚੁੱਕੇਗੀ।
PunjabKesari
ਦੱਸਣਯੋਗ ਹੈ ਕਿ ਮਾਨਸੀ ਸ਼ਰਮਾ ਦੇ ਬਹੁਤ ਜਲਦ ਯੁਵਰਾਜ ਹੰਸ ਨਾਲ ਪੰਜਾਬੀ ਫਿਲਮ 'ਪਰਿੰਦੇ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਯੁਵਰਾਜ ਹੰਸ 'ਯਾਰ ਅਣਮੁੱਲੇ ਰਿਟਰਨ' 'ਚ ਵੀ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 6 ਮਾਰਚ 2020 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News