‘ਮਾਸਟਰ ਸ਼ੈੱਫ ਸੀਜਨ 6’ ਦੇ ਜੇਤੂ ਬਣੇ ਅਭਿਨਾਸ ਨਾਇਕ
3/2/2020 10:11:20 AM

ਮੁੰਬਈ(ਬਿਊਰੋ)- ਸਟਾਰ ਪਲੱਸ ’ਤੇ ਪ੍ਰਸਾਰਿਤ ‘ਮਾਸਟਰ ਸ਼ੈੱਫ ਇੰਡੀਆ ਸੀਜਨ 6’ ਦਾ ਫਿਨਾਲੇ ਹੋ ਗਿਆ। ਸ਼ੋਅ ਦੇ ਜੇਤੂ ਅਬਿਨਾਸ ਨਾਇਕ ਬਣੇ। ਟਰਾਫੀ ਆਪਣੇ ਨਾਮ ਕਰਨ ਦੇ ਨਾਲ-ਨਾਲ ਅਬਿਨਾਸ ਨੂੰ 25 ਲੱਖ ਰੁਪਏ ਨਕਦ ਮਿਲੇ। ਇਸ ਸੀਜਨ ਨੂੰ ਮਸ਼ਹੂਰ ਸ਼ੈੱਫ ਵਿਕਾਸ ਖੰਨਾ, ਰਣਵੀਰ ਬਰਾਰ ਅਤੇ ਵਿਨੀਤ ਭਾਟਿਆ ਜੱਜ ਕਰ ਰਹੇ ਸਨ। ਫਿਨਾਲੇ ਦੀ ਗੱਲ ਕਰੀਏ ਤਾਂ ਅਬਿਨਾਸ ਨਾਇਕ ਦੇ ਨਾਲ ਆਕਾਂਕਸ਼ਾ ਖਤਰੀ, ਓਨਡਰਿਲਾ ਬਾਲਾ ਅਤੇ ਸਮ੍ਰਿਤੀਸ਼੍ਰੀ ਸਿੰਘ ਨੇ ਫਾਈਨਲ ਤੱਕ ਸਫਰ ਤੈਅ ਕੀਤਾ। 27 ਸਾਲ ਦੇ ਅਬਿਨਾਸ ਉੜੀਸਾ ਤੋਂ ਸ਼ੋਅ ਵਿਚ ਹਿੱਸਾ ਲੈਣ ਪੁਹੰਚੇ ਸਨ। ਮਾਸਟਰ ਸ਼ੈੱਫ ਇੰਡੀਆ ਵਿਚ ਹਿੱਸਾ ਲੈਣ ਤੋਂ ਪਹਿਲਾਂ ਉਹ ਟੈਕਨੋਲਾਜੀ ਐਨਾਲਿਸਟ ਦਾ ਕੰਮ ਕਰਦੇ ਸਨ। ਅਬਿਨਾਸ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਨਾਲ ਜੱਜਾਂ ਨੂੰ ਪ੍ਰਭਾਵਿਤ ਕਰਨ ਵਿਚ ਸਫਲ ਰਹੇ।
‘ਮਾਸਟਰ ਸ਼ੈੱਫ ਇੰਡੀਆ 6’ ਦੀ ਸ਼ੁਰੂਆਤ ਸੱਤ ਦਸੰਬਰ 2019 ਨੂੰ ਹੋਇਆ ਸੀ। ਇਸ ਵਾਰ ਫਿਰ ਤੋਂ ਸੈਲੀਬ੍ਰਿਟੀ ਸ਼ੈੱਫ ਵਿਕਾਸ ਖੰਨਾ ਜੱਜ ਦੇ ਤੌਰ ’ਤੇ ਪਰਤੇ। ਉਨ੍ਹਾਂ ਨਾਲ ਰਣਵੀਰ ਬਰਾਰ ਦੀ ਵੀ ਐਂਟਰੀ ਹੋਈ। ਸ਼ੋਅ ਵਿਚ ਕੁੱਲ 15 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ। ਉਨ੍ਹਾਂ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਅਬਿਨਾਸ ਨਾਇਕ ਸ਼ੋਅ ਦੇ ਜੇਤੂ ਬਣੇ।
ਦੱਸ ਦੇਈਏ ਕਿ ‘ਮਾਸਟਰ ਸ਼ੈੱਫ ਇੰਡੀਆ’ ਦੀ ਸ਼ੁਰੂਆਤ ਸਾਲ 2010 ਵਿਚ ਅਕਸ਼ੈ ਕੁਮਾਰ ਨੇ ਕੀਤੀ ਸੀ। ਅਕਸ਼ੈ ਇਸ ਨੂੰ ਹੋਸਟ ਕਰਦੇ ਨਜ਼ਰ ਆਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
''ਮਾਈਸਾ'' ਦੇ ਨਿਰਮਾਤਾਵਾਂ ਨੇ ਦੀਵਾਲੀ ''ਤੇ ਰਸ਼ਮੀਕਾ ਮੰਦਾਨਾ ਦੇ ਦਮਦਾਰ ਲੁੱਕ ਦਾ ਪੋਸਟਰ ਕੀਤਾ ਰਿਲੀਜ਼
