ਸ਼ਾਹਰੁਖ ਖਾਨ ਦੀ ਕਮਾਈ ਬਿਨ੍ਹਾਂ ਫਿਲਮਾਂ ਤੋਂ 122% ਵਧੀ, 2019 ''ਚ ਹੋਈ ਇੰਨੇ ਕਰੋੜ

3/2/2020 10:44:18 AM

ਮੁੰਬਈ(ਬਿਊਰੋ)-  ਦਸੰਬਰ 2018 ਤੋਂ ਬਾਅਦ ਤੋਂ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੀ ਕੋਈ ਵੀ ਫਿਲਮ ਨਹੀਂ ਆਈ ਹੈ ਪਰ ਕਮਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਕਮਾਈ 122 ਫੀਸਦੀ ਵਧੀ ਹੈ। ਫੋਰਬਸ ਮੁਤਾਬਕ, 2018 ਵਿਚ ਉਨ੍ਹਾਂ ਦੀ ਕਮਾਈ 56 ਕਰੋੜ ਰੁਪਏ ਸੀ, ਜੋ 2019 ਵਿਚ 124 ਕਰੋੜ ਰੁਪਏ ਹੋ ਗਈ। ਹਾਲਾਂਕਿ ਸ਼ਾਹਰੁਖ, ਜੋ ਪਹਿਲੇ ਵਿਗਿਆਪਨ ਦੇ ਕਿੰਗ ਸਨ। ਹੁਣ ਉਨ੍ਹਾਂ ਨੂੰ ਕ੍ਰਿਕਟਰ ਵਿਰਾਟ ਕੋਹਲੀ, ਅਭਿਨੇਤਾ ਰਣਵੀਰ ਸਿੰਘ ਵਰਗੇ ਸਿਤਾਰਿਆਂ ਤੋਂ ਸਖਤ ਟੱਕਰ ਮਿਲ ਰਹੀ ਹੈ। 2017 ਵਿਚ, ਵਿਰਾਟ ਨੇ ਡੱਫ ਐਂਡ ਫੇਲਪਸ ਦੀ ਸੈਲੇਬ੍ਰਿਟੀ ਬਰਾਂਡ ਵੈਲਿਊਜ਼ ਰੈਂਕਿੰਗ ਵਿਚ ਸ਼ਾਹਰੁਖ ਨੂੰ ਪਛਾੜ ਦਿੱਤਾ। ਵਿਰਾਟ ਇਸ ਸਾਲ 144 ਮਿਲੀਅਨ ਡਾਲਰ ਦੇ ਬਰਾਂਡ ਵੈਲਯੂ ਨਾਲ ਚੋਟੀ 'ਤੇ ਹੈ। ਸ਼ਾਹਰੁਖ 106 ਮਿਲੀਅਨ ਡਾਲਰ ਨਾਲ ਦੂਜੇ ਨੰਬਰ 'ਤੇ ਸੀ। 2018 ਵਿਚ, ਸ਼ਾਹਰੁਖ ਦੀ ਰੈਂਕਿੰਗ ਘਟੀ ਅਤੇ ਉਹ 60.7 ਮਿਲੀਅਨ ਡਾਲਰ ਦੇ ਬਰਾਂਡ ਮੁੱਲ ਨਾਲ 5ਵੇਂ ਸਥਾਨ ’ਤੇ ਆ ਗਏ। ਸਾਲ 2019 ਵਿਚ ਸ਼ਾਹਰੁਖ ਦੀ ਬਰਾਂਡ ਵੈਲਿਊ 66.1 ਮਿਲੀਅਨ ਡਾਲਰ ਸੀ ਪਰ ਰੈਂਕਿੰਗ 5ਵੀਂ ਹੀ ਰਹੀ।

ਬਰਾਂਡ ਐਂਡੋਰਸਮੈਂਟ ਵਿਚ ਹੁਣ 8ਵਾਂ ਸਥਾਨ

- ਸ਼ਾਹਰੁਖ 2019 ਵਿਚ 15 ਬਰਾਂਡ ਨਾਲ ਜੁੜੇ। ਆਈਸੀਆਈਸੀਆਈ, ਬੀਜੂਜ਼, ਬਿੱਗ ਬਾਸਕੇਟ, ਟੈਗ ਹੀਅਰ, ਲੈਕਸ ਆਦਿ।
- ਸ਼ਾਹਰੁਖ ਕੋਲ 2017 ਵਿਚ 21 ਬਰਾਂਡ ਬਾਕੀ ਸਨ। ਜਦਕਿ 2008 ਵਿਚ, ਸ਼ਾਹਰੁਖ ਕੋਲ 39 ਬਰਾਂਡ ਸਨ, ਜੋ ਦੇਸ਼ ਵਿਚ ਕਿਸੇ ਵੀ ਅਦਾਕਾਰ ਦੁਆਰਾ ਸਭ ਤੋਂ ਵੱਧ ਸਨ।

ਹੁਣ ਇਹ ਬਰਾਂਡ ਐਂਡੋਰਸਮੈਂਟ ਵਿਚ ਸੁਪਰ ਸਟਾਰ ਹਨ

ਸਿਤਾਰੇ ਕੁੱਲ ਬਰਾਂਡ
ਵਿਰਾਟ ਕੋਹਲੀ 30
ਰਣਵੀਰ ਸਿੰਘ 29
ਅਕਸ਼ੈ ਕੁਮਾਰ   26
ਦੀਪਿਕਾ ਪਾਦੁਕੋਣ 17
ਆਯੁਸ਼ਮਾਨ ਖੁਰਾਣਾ 17
ਟਾਈਗਰ ਸ਼ਰਾਫ 16
ਕਾਰਤਿਕ ਆਰੀਅਨ 16
ਸ਼ਾਹਰੁਖ ਖਾਨ 15
ਦਿਸ਼ਾ ਪਟਾਨੀ 15

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News