ਮੁੜ ਵਿਵਾਦਾਂ ’ਚ ਘਿਰੇ ਅਨੂੰ ਮਲਿਕ, ਸਿੰਗਰ ਸੋਨਾ ਮੋਹਾਪਾਤਰਾ ਨੇ ਲਗਾਇਆ ਇਕ ਹੋਰ ਦੋਸ਼

11/27/2019 2:17:08 PM

ਮੁੰਬਈ(ਬਿਊਰੋ)- ਸੋਨਾ ਮੋਹਾਪਾਤਰਾ ਨੇ ਪਿਛਲੇ ਦਿਨੀਂ ਬਾਲੀਵੁੱਡ ਦੇ ਗਾਇਕ ਅਨੂੰ ਮਲਿਕ ‘ਤੇ ‘ਮੀ ਟੂ’ ਦਾ ਦੋਸ਼ ਲਗਾਇਆ ਸੀ। ਸੋਨਾ ਲਗਾਤਾਰ ਇਸ ਮੁੱਦੇ ’ਤੇ ਲਗਾਤਾਰ ਗੱਲ ਕਰ ਰਹੀ ਹੈ। ਸੋਨਾ ਦੇ ਵਿਰੋਧ ਕਰਨ ’ਤੇ ਹਾਲ ਹੀ ’ਚ ਅਨੂੰ ਮਲਿਕ ਨੂੰ ‘ਇੰਡੀਅਨ ਆਈਡਲ 11’ ’ਚੋਂ ਜੱਜ ਦੀ ਕੁਰਸੀ ਤੋਂ ਵੀ ਹਟਾ ਦਿੱਤਾ ਗਿਆ। ਹੁਣ ਸੋਨਾ ਨੇ ਅਨੂੰ ਨੂੰ ਲੈ ਕੇ ਇਕ ਹੋਰ ਵੱਡਾ ਖੁਲਾਸਾ ਕੀਤਾ ਹੈ। ਸੋਨਾ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਅਨੂੰ ਮਲਿਕ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋਨਾ ਨੇ ਕਿਹਾ ਕਿ ਮਿਊਜ਼ਿਕ ਡਾਇਰੈਕਟਰ ਐਂਡ ਕੰਪੋਜ਼ਰਜ਼ ਐਸੋਸੀਏਸ਼ਨ ਆਫ ਇੰਡੀਆ ਰਾਹੀਂ ਅਨੂੰ ਮਲਿਕ ਉਸ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੇ ਹਨ।\
PunjabKesari
ਸੋਨਾ ਦਾ ਕਹਿਣਾ ਹੈ ਕਿ ਅਨੂੰ ਮਲਿਕ ਉਸ ਨਾਲ ਸਮਝੌਤਾ ਕਰਨਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਸੋਨਾ ਨੇ WCD ਮਿਨੀਸਟਰੀ ਨੂੰ ਇਕ ਓਪਨ ਲੈਟਰ ਲਿਖਿਆ ਸੀ। ਜਿਸ ਵਿਚ ਉਸ ਨੇ ਸਿਮਰਤੀ ਈਰਾਨੀ ਕੋਲੋਂ ਮਦਦ ਦੀ ਗੁਹਾਰ ਲਗਾਈ ਸੀ ਕਿ ਉਹ ਇਸ ਮਾਮਲੇ ਨੂੰ ਦੇਖਣ।
PunjabKesari
ਇਸ ਤੋਂ ਬਾਅਦ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਖੁਦ ਇਸ ਗੱਲ ਦਾ ਨੋਟਿਸ ਸੋਨੀ ਚੈਨਲ ਨੂੰ ਭੇਜਿਆ ਸੀ। ਇਸ ਨੋਟਿਸ ਤੋਂ ਬਾਅਦ ਹੀ ਅਨੂੰ ਮਲਿਕ ਨੂੰ ਸ਼ੋਅ ’ਚੋਂ ਬਾਹਰ ਹੋਣਾ ਪਿਆ। ਅਨੂੰ ਮਲਿਕ ’ਤੇ ਮੀ ਟੂ ਅੰਦੋਲਨ ਦੌਰਾਨ ਕਈ ਦੋਸ਼ ਲੱਗੇ ਸਨ।
PunjabKesari
ਸੋਨਾ ਮੋਹਾਪਾਤਰਾ ਤੋਂ ਇਲਾਵਾ ਸ਼ਵੇਤਾ ਪੰਡਤ ਨੇ ਵੀ ਅਨੂੰ ਮਲਿਕ ’ਤੇ ਜਿਨਸੀ ਸੋਸ਼ਣ ਦੇ ਗੰਭੀਰ ਦੋਸ਼ ਲਗਾਏ ਸਨ। ਇਸ ਮਾਮਲੇ ਵਿਚ ਨੇਹਾ ਭਸੀਨ ਨੇ ਵੀ ਸੋਨਾ ਦਾ ਸਮਰਥਨ ਕੀਤਾ ਸੀ। ਸੋਨਾ ਦੇ ਦੋਸ਼ਾਂ ’ਤੇ ਅਨੂੰ ਮਲਿਕ ਨੇ ਕਿਹਾ ਸੀ, ਮੈਂ ਹੁਣ ਇਸ ’ਤੇ ਬੋਲਣਾ ਚਾਹੁੰਦਾ ਹਾਂ। ਮੇਰੇ ’ਤੇ ਲੱਗੇ ਸਾਰੇ ਦੋਸ਼ ਗਲਤ ਹਨ। ਮੈਂ ਦੋ ਧੀਆਂ ਦਾ ਪਿਤਾ ਹਾਂ। ਮੈਂ ਅਜਿਹਾ ਕਰਨ ਦੀ ਸੋਚ ਵੀ ਨਹੀਂ ਸਕਦਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News