ਮੁੰਬਈ ਦੇ ਗਰੀਬ ਮਜ਼ਦੂਰਾਂ ਲਈ ਮੀਕਾ ਸਿੰਘ ਦੀ ਸ਼ਾਨਦਾਰ ਪਹਿਲ, ਘਰ-ਘਰ ਜਾ ਕੇ ਵੰਡ ਰਹੇ ਨੇ ਰਾਸ਼ਨ (ਵੀਡੀਓ)

4/2/2020 8:12:42 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦੇ ਚਲਦਿਆਂ ਦੇਸ਼ ਭਰ ਵਿਚ 'ਲੌਕ ਡਾਊਨ' ਕੀਤਾ ਹੋਇਆ ਹੈ, ਜਿਸ ਕਰਕੇ ਗਰੀਬ ਤਬਕੇ ਦੇ ਲੋਕਾਂ ਅਤੇ ਦਿਹਾੜੀ ਕਰਕੇ ਰੋਟੀ ਖਾਣ ਵਾਲੇ ਮਜ਼ਦੂਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਦੇਖਦੇ ਹੋਏ ਬਾਲੀਵੁੱਡ ਦੇ ਨਾਮੀ ਗਾਇਕ ਮੀਕਾ ਸਿੰਘ ਅੱਗੇ ਆਏ ਹਨ ਅਤੇ ਉਨ੍ਹਾਂ ਨੇ ਮੁੰਬਈ ਵਿਚ ਵਸਦੇ ਮਜ਼ਦੂਰਾਂ ਨੂੰ ਰਾਸ਼ਨ ਵੰਡਿਆ ਹੈ। ਦਰਅਸਲ, ਹਾਲ ਹੀ ਵਿਚ ਮੀਕਾ ਸਿੰਘ ਦੀਆਂ ਕੁਝ ਵੀਡੀਓ ਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਉਹ ਗਰੀਬ ਲੋਕਾਂ ਨੂੰ ਘਰ ਦੀਆਂ ਜ਼ਰੂਰੀ ਵਸਤਾਂ ਵੰਡ ਰਹੇ ਹਨ। ਮੀਕਾ ਸਿੰਘ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਮਦਦ ਕਰ ਰਹੇ ਹਨ। ਜਿਥੇ ਰਾਸ਼ਨ ਨਹੀਂ ਪਹੁੰਚ ਰਿਹਾ ਮੀਕਾ ਸਿੰਘ ਆਪਣੀ ਟੀਮ ਅਤੇ ਸਮਾਜ ਸੇਵੀ ਸੰਸਥਾ ਨਾਲ ਮਿਲ ਕੇ ਉਥੇ ਰਾਸ਼ਨ ਪਹੁੰਚਾ ਰਹੇ ਹਨ।

 
 
 
 
 
 
 
 
 
 
 
 
 
 

Hey guys . I’ve been doing charity for over 10 years now.. I know all of you want to do it too. You dont have to think or spend lots of money, just spend Rs 50 and buy 1kg of rice or other staple goods that are cheap like normal biscuits to those in need. Your little time can change lives.. 🙏🏼

A post shared by Mika Singh (@mikasingh) on Mar 30, 2020 at 1:46am PDT


ਦੱਸ ਦਈਏ ਕਿ ਪੰਜਾਬੀ ਕਲਾਕਾਰ ਪੰਜਾਬ ਵਿਚ ਵੱਧ ਚੜ੍ਹ ਕੇ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ। ਗਿੱਪੀ ਗਰੇਵਾਲ, ਰਾਣਾ ਰਣਬੀਰ, ਰਣਜੀਤ ਬਾਵਾ, ਨਿੰਜਾ, ਪਰਮੀਸ਼ ਵਰਮਾ ਅਤੇ ਕੁਲਵਿੰਦਰ ਬਿੱਲਾ ਵਰਗੇ ਸਿਤਾਰੇ ਮਦਦ ਕਰ  ਰਹੇ ਹਨ। 

 
 
 
 
 
 
 
 
 
 
 
 
 
 

Sat Sri Akal everyone Guru ka langar is available in delhi for all the doctors and others who are really working hard for in hospitality but unfortunately they cannot stay in thier society cuz they are not allowing them to stay but they can stay in gurudwara ..

A post shared by Mika Singh (@mikasingh) on Mar 28, 2020 at 10:33am PDT


ਦੱਸਣਯੋਗ ਹੈ ਕਿ ਸਰਕਾਰ ਨੇ 'ਕੋਰੋਨਾ ਵਾਇਰਸ' ਨਾਲ ਸਬੰਧਿਤ ਮਹਾਂਮਾਰੀ ਨਾਲ ਨਜਿੱਠਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਸਿਵਲ ਮਦਦ ਅਤੇ ਐਮਰਜੈਂਸੀ ਸਥਿਤੀ ਫੰਡ ਜਾਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਸਥਾਪਤ ਕੀਤਾ ਹੈ। 'ਕੋਰੋਨਾ ਵਾਇਰਸ' ਦੀ ਇਸ ਜੰਗ ਵਿਚ ਬਾਲੀਵੁੱਡ ਤੇ ਪਾਲੀਵੁੱਡ ਸਿਤਾਰੇ ਵੀ ਦਿਲ ਖੋਲ੍ਹ ਕੇ ਡੋਨੇਟ ਕਰ ਰਹੇ ਹਨ ਤਾਂਕਿ ਇਸ ਮੁਸ਼ਕਿਲ ਘੜੀ ਨਾਲ ਨਿਪਟਿਆ ਜਾ ਸਕੇ। 'ਕੋਰੋਨਾ ਵਾਇਰਸ' ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਇਕ ਹਫਤੇ ਤੋਂ 'ਲੌਕ ਡਾਊਨ' ਦਾ ਐਲਾਨ ਕੀਤਾ ਹੋਇਆ ਹੈ ਤਾਂਕਿ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

 
 
 
 
 
 
 
 
 
 
 
 
 
 

Had a great time contributing food to those in need. Although I was a little scared, sincere thanks to my team @letshelpdivinetouch and the #mumbaipolice for their support during this crucial time..Waheguru sukh rakhe 🙏🏼

A post shared by Mika Singh (@mikasingh) on Mar 29, 2020 at 9:22am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News