B''Day Spl : ਮੀਕਾ ਦੀ ਇਸ ਹਰਕਤ ਕਾਰਨ ਕਈ ਦਿਨਾਂ ਤੱਕ ਡਰੀ ਰਹੀ ਸੀ ਰਾਖੀ ਸਾਵੰਤ

6/10/2019 2:42:09 PM

ਮੁੰਬਈ (ਬਿਊਰੋ) — ਬਾਲੀਵੁੱਡ ਨੂੰ ਜ਼ਬਰਦਸਤ ਹਿੱਟ ਗੀਤ ਦੇਣ ਵਾਲੇ ਮੀਕਾ ਸਿੰਘ ਅੱਜ ਯਾਨੀ 10 ਜੂਨ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਮੀਕਾ ਸਿੰਘ ਹੁਣ ਸਫਲ ਗਾਇਕਾਂ ਦੀ ਲਿਸਟ 'ਚ ਸ਼ੁਮਾਰ ਹੋ ਚੁੱਕੇ ਹਨ। ਇੰਨਾਂ ਹੀ ਨਹੀਂ ਉਹ ਇੰਡਸਟਰੀ 'ਚ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਕੰਮ ਵੀ ਦਿੰਦੇ ਹਨ। ਮੀਕਾ ਦੇ ਭਰਾ ਦਲੇਰ ਮਹਿੰਦੀ ਮਸ਼ਹੂਰ ਗਾਇਕ ਹਨ ਪਰ ਮੀਕਾ ਨੂੰ ਗਾਇਕ ਬਣਨ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ।

PunjabKesari

ਮੀਕਾ ਸਿੰਘ ਨੂੰ ਇਹ ਵੀ ਕਹਿ ਦਿੱਤਾ ਗਿਆ ਸੀ ਕਿ ਉਹ ਗਾਇਕ ਬਣਨ ਦੇ ਲਾਇਕ ਹੀ ਨਹੀਂ ਹੈ ਪਰ ਮੀਕਾ ਸਿੰਘ ਨੇ ਆਪਣੀ ਪਹਿਲੀ ਐਲਬਮ 'ਸਾਵਨ ਮੇਂ ਲਗ ਗਈ ਆਗ' ਨਾਲ ਧੂਮ ਮਚਾ ਦਿੱਤੀ। ਮੀਕਾ ਸਿੰਘ ਇਸ ਗੀਤ ਦੀ ਬਦੌਲਤ ਰਾਤੋਂ-ਰਾਤ ਮਸ਼ਹੂਰ ਹੋ ਗਏ। ਹੁਣ ਤੱਕ ਮੀਕਾ ਸਿੰਘ ਸੈਂਕੜੇ ਗੀਤ ਗਾ ਚੁੱਕੇ ਹਨ। ਮਸ਼ਹੂਰ ਹੋਣ ਤੋਂ ਬਾਅਦ ਮੀਕਾ ਸਿੰਘ ਕਈ ਵਾਰ ਵਿਵਾਦਾਂ 'ਚ ਵੀ ਫਸ ਚੁੱਕੇ ਹਨ।

PunjabKesari

ਮੀਕਾ ਸਿੰਘ ਸਾਲ 2006 'ਚ ਰਾਖੀ ਸਾਵੰਤ ਨੂੰ ਕਿੱਸ ਕਾਰਨ 'ਤੇ ਵਿਵਾਦਾਂ 'ਚ ਘਿਰ ਗਏ ਸਨ। ਮੀਕਾ ਸਿੰਘ ਨੇ ਮੁੰਬਈ ਦੇ ਇਕ ਪਬ 'ਚ ਆਪਣੀ ਬਰਥਡੇ ਪਾਰਟੀ ਰੱਖੀ ਸੀ। ਇਥੇ ਰਾਖੀ ਸਾਵੰਤ ਵੀ ਆਪਣੇ ਸਾਬਕਾ ਪ੍ਰੇਮੀ ਆਸ਼ੀਸ਼ ਸ਼ੇਰਵੁਡ ਨਾਲ ਪਹੁੰਚੀ ਸੀ। ਉਸ ਦਿਨ ਮੀਕਾ ਨੇ ਰਾਖੀ ਸਾਵੰਤ ਨੂੰ ਸਾਰਿਆਂ ਸਾਹਮਣੇ ਕਿੱਸ ਕਰ ਲਿਆ ਸੀ। ਇਸ ਗੱਲ ਤੋਂ ਰਾਖੀ ਸਾਵੰਤ ਤੇ ਉਸ ਦਾ ਪ੍ਰੇਮੀ ਕਾਫੀ ਨਾਰਾਜ ਹੋਏ ਸਨ।

PunjabKesari

ਰਾਖੀ ਨੇ ਮੀਕਾ ਨੂੰ ਕੋਰਟ ਤੱਕ ਘਸੀਟਿਆ ਸੀ। ਰਾਖੀ ਸਾਵੰਤ ਸਾਲਾਂ ਬਾਅਦ ਵੀ ਉਸ ਘਟਨਾ ਨੂੰ ਯਾਦ ਕਰਕੇ ਡਰ ਜਾਂਦੀ ਹੈ। ਰਾਖੀ ਸਾਵੰਤ ਨੇ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਇਸ ਘਟਨਾ ਨੂੰ ਯਾਦ ਕੀਤਾ ਸੀ। ਰਾਖੀ ਇਕ ਫਿਲਮ ਕਰ ਰਹੀ ਸੀ, ਜਿਸ 'ਚ ਉਸ ਨੇ ਪਹਿਲੀ ਵਾਰ ਕਿੱਸ ਸੀਨ ਦੇਣਾ ਸੀ ਪਰ ਉਹ 55 ਰੀਕੇਟ ਤੋਂ ਬਾਅਦ ਵੀ ਕਿੱਸ ਸੀਨ ਨਹੀਂ ਦੇ ਸਕੀ।

PunjabKesari
ਰਾਖੀ ਸਾਵੰਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ 'ਕਿੱਸ' ਸੀਨ ਕਰਦੇ ਸਮੇਂ ਮੈਨੂੰ 2006 ਦੀ ਉਹ ਘਟਨਾ ਯਾਦ ਆ ਗਈ, ਜਦੋਂ ਮੀਕਾ ਸਿੰਘ ਨੇ ਪਾਰਟੀ 'ਚ ਮੈਨੂੰ ਜ਼ਬਰਦਸਤੀ ਕਿੱਸ ਕਰ ਲਿਆ ਸੀ। ਰਾਖੀ ਨੇ ਕਿਹਾ, ''ਮੈਂ ਇਹ ਸੀਨ ਕਰਦੇ ਸਮੇਂ ਵਾਰ-ਵਾਰ ਅਸਹਿਜ ਹੋ ਰਹੀ ਸੀ। ਮੈਨੂੰ ਉਹੀ ਘਟਨਾ ਯਾਦ ਆ ਰਹੀ ਸੀ। ਅਜਿਹਾ ਲੱਗ ਰਿਹਾ ਸੀ ਕਿ ਕੋਈ ਮੈਨੂੰ ਜ਼ਬਰਦਤੀ ਕਿੱਸ ਕਰਵਾ ਰਿਹਾ ਹੋਵੇ।''

PunjabKesari
ਮੈਨੂੰ ਇਸ ਸੀਨ ਨੂੰ ਕਰਨ 'ਚ 55 ਰੀਟੇਕ ਦੇਣੇ ਪਏ ਸਨ। ਮੈਂ ਵਾਰ-ਵਾਰ ਸੀਨ ਕਰਦੇ ਸਮੇਂ ਮੀਕਾ ਸਿੰਘ ਨੂੰ ਯਾਦ ਕਰ ਰਹੀ ਸੀ। ਉਹ ਘਟਨਾ ਮੇਰੇ ਦਿਮਾਗ 'ਚ ਰਹਿੰਦੀ ਹੈ, ਮੈਂ ਡਰ ਗਈ ਸੀ। ਅਜਿਹਾ ਲੱਗ ਰਿਹਾ ਸੀ ਕਿ ਕੋਈ ਮੈਨੂੰ ਮਜਬੂਰ ਕਰ ਰਿਹਾ ਹੈ। ਮੇਰਾ ਫਾਇਦਾ ਉਟਾ ਰਿਹਾ ਹੈ। ਇਸ ਸੀਨ ਦੀ ਸ਼ੂਟਿੰਗ ਕਰਦੇ ਸਮੇਂ ਮੈਂ ਕਾਫੀ ਟੇਂਸ਼ਨ 'ਚ ਸੀ।''
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News