''ਮਿਲਨ ਟਾਕੀਜ਼'' ਦਾ ਪੋਸਟਰ ਆਊਟ, ਦੇਸੀ ਲੁੱਕ ''ਚ ਦਿਸੇ ਅਲੀ ਫਜ਼ਲ

2/20/2019 4:34:11 PM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਾ ਅਲੀ ਫਜ਼ਲ ਜਲਦ ਹੀ ਸ਼ਰਧਾ ਸ਼੍ਰੀਨਾਥ ਨਾਲ ਫਿਲਮ 'ਮਿਲਨ ਟਾਕੀਜ਼' 'ਚ ਨਜ਼ਰ ਆਉਣ ਵਾਲੇ। ਇਸ ਫਿਲਮ ਨੂੰ ਲੈ ਕੇ ਕਾਫੀ ਸਮੇਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਹਨ ਪਰ ਹੁਣ ਫਿਲਮਮੇਕਰਸ ਨੇ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਫਿਲਮ ਦੇ ਇਸ ਪੋਸਟਰ 'ਚ ਦੋਵੇਂ ਦੇਸੀ ਲੁੱਕ 'ਚ ਨਜ਼ਰ ਆ ਰਹੇ ਹਨ। ਅਲੀ ਜਿੱਥੇ ਕੁੜਤਾ ਤੇ ਜੀਨਸ 'ਚ ਹਨ, ਉੱਥੇ ਹੀ ਸ਼ਰਧਾ ਲਹਿੰਗੇ 'ਚ ਬੈਠੀ ਨਜ਼ਰ ਆ ਰਹੀ ਹੈ।


ਦੱਸ ਦਈਏ ਕਿ ਫਿਲਮ 'ਚ ਅਲੀ ਪਹਿਲੀ ਵਾਰ ਸਾਊਥ ਦੀ ਅਭਿਨੇਤਰੀ ਸ਼ਰਧਾ ਸ਼੍ਰੀਨਾਥ ਨਾਲ ਨਜ਼ਰ ਆਉਣਗੇ। ਇਸ ਫਿਲਮ ਸੰਜੇ ਮਿਸ਼ਰਾ, ਆਸ਼ੂਤੋਸ਼ ਰਾਣਾ, ਰਿਚਾ ਸਿਨਹਾ ਤੇ ਸਿਕੰਦਰ ਖੇਰ ਵੀ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਦੇ ਨਿਰਦੇਸ਼ਕ ਤਿਗਮਾਂਸ਼ੂ ਧੂਲੀਆ ਹਨ, ਜਦਕਿ ਨਿਰਮਾਤਾ ਪੀ. ਐੱਸ. ਚਟਵਾਲ ਹਨ। ਫਿਲਮ 15 ਮਾਰਚ ਨੂੰ ਰਿਲੀਜ਼ ਹੋਵੇਗੀ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News