ਲੌਕ ਡਾਊਨ ਦੌਰਾਨ ਮਿਲਿੰਦ ਸੋਮਨ ਇੰਝ ਰੱਖ ਰਹੇ ਹਨ ਫਿਟਨੈੱਸ ਦਾ ਧਿਆਨ, ਵੀਡੀਓ
5/12/2020 4:19:20 PM

ਮੁੰਬਈ(ਬਿਊਰੋ)- ਮਾਡਲ ਅਤੇ ਐਕਟਰ ਮਿਲਿੰਦ ਸੋਮਨ ਕਿੰਨੇ ਫਿਟਨੈੱਸ ਫਰੀਕ ਹਨ ਇਹ ਗੱਲ ਤਾਂ ਦੱਸਣ ਦੀ ਜ਼ਰੂਰਤ ਹੀ ਨਹੀਂ ਹੈ। 90 ਦਹਾਕੇ ਦੇ ਮਿਲਿੰਦ ਅੱਜ ਵੀ ਫੈਨਜ਼ ਦੇ ਦਿਲਾਂ ’ਤੇ ਰਾਜ਼ ਕਰਦੇ ਹਨ। 53 ਸਾਲ ਦੀ ਉਮਰ ਵਿਚ ਵੀ ਉਨ੍ਹਾਂ ਨੇ ਖੁੱਦ ਨੂੰ ਕਾਫੀ ਫਿੱਟ ਰੱਖਿਆ ਹੋਇਆ ਹੈ। ਫਿਟਨੈੱਸ ਦੇਖ ਕੇ ਮਿਲਿੰਦ ਦੀ ਉਮਰ ਦੀ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ। ਸੋਸ਼ਲ ਮੀਡੀਆ ’ਤੇ ਅਕਸਰ ਲੋਕਾਂ ਨੂੰ ਫਿਟਨੈੱਸ ਚੈਲੇਂਜ ਦੇਣ ਵਾਲੇ ਮਿਲਿੰਦ ਨੇ ਇਸ ਵਾਰ ਲੋਕਾਂ ਨੂੰ ਫਿੱਟ ਰਹਿਣ ਲਈ ਇਕ ਨਵੀਂ ਚੁਣੌਤੀ ਦਿੱਤੀ ਹੈ।
ਹਾਲ ਹੀ ਵਿਚ, ਮਿਲਿੰਦ ਨੇ ਆਪਣੇ ਵਰਕਆਊਟ ਦੀ ਅਜਿਹੀ ਵੀਡੀਓ ਸਾਂਝੀ ਕੀਤੀ, ਜੋ ਸਭ ਨੂੰ ਹੈਰਾਨ ਕਰ ਰਹੀ ਹੈ। ਸਭ ਸੋਚ ਰਹੇ ਹਨ ਕਿ ਮਿਲਿੰਦ ਇੰਨੀ ਆਸਾਨੀ ਨਾਲ ਇੰਨਾ ਔਖਾ ਵਰਕਆਊਟ ਕਿਵੇਂ ਕਰ ਰਹੇ ਹਨ। ਦਰਅਸਲ, ਮਿਲਿੰਦ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਸ ਵਿਚ ਉਹ ਪੁਸ਼ਅੱਪ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਵੀਡੀਓ ਵਿਚ, ਮਿਲਿੰਦ ਆਮ ਪੁਸ਼ਅਪਜ਼ ਦੀ ਬਜਾਏ ਸੁਪਰਮੈਨ ਪੁਸ਼ਅੱਪ ਕਰਦੇ ਹੋਏ ਦਿਖਾਈ ਦੇ ਰਹੇ ਹਨ। ਯਾਨੀ ਮਿਲਿੰਦ ਹਵਾ ਵਿਚ ਉੱਛਲ-ਉੱਛਲ ਕੇ ਪੁਸ਼ਅਪਸ ਕਰਦੇ ਨਜ਼ਰ ਆ ਰਹੇ ਹੈ। ਸਾਫ ਹੈ ਕਿ ਅਜਿਹੇ ਪੁਸ਼ਅੱਪ ਕਰਨਾ ਸੌਖਾ ਨਹੀਂ ਹੋਵੇਗਾ। ਮਿਲਿੰਦ ਦੀ ਇਸ ਵੀਡੀਓ 'ਤੇ ਉਨ੍ਹਾਂ ਦੀ ਪਤਨੀ ਅੰਕਿਤਾ ਨੇ ਵੀ ਕੁਮੈਂਟ ਕੀਤਾ ਹੈ। ਅੰਕਿਤਾ ਨੇ ਵੀਡੀਓ 'ਤੇ ਲਿਖਿਆ,'.. ਅਤੇ ਇਹ ਕਰਦੇ ਸਮੇਂ ਤੁਸੀਂ ਅਜੇ ਵੀ ਮਨਮੋਹਕ ਲੱਗਦੇ ਹੋ'।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ